ਪਟਨਾ/ਨਵੀਂ ਦਿੱਲੀ (ਭਾਸ਼ਾ)– ਬਿਹਾਰ ਵਿਚ ਚੱਲ ਰਹੀ ਸਿਆਸੀ ਅਨਿਸ਼ਚਿਤਤਾ ਵਿਚਾਲੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਮਹਾਗਠਜੋੜ ਨਾਲੋਂ ਨਾਤਾ ਤੋੜ ਕੇ ਐਤਵਾਰ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦੀ ਸੰਭਾਵਨਾ ਹੈ। ਨਿਤੀਸ਼ ਦੇ ਕਰੀਬੀ ਸੂਤਰ ਨੇ ਦੱਸਿਆ ਕਿ ਉਹ ਆਪਣਾ ਅਸਤੀਫਾ ਸੌਂਪਣ ਤੋਂ ਪਹਿਲਾਂ ਐਤਵਾਰ ਸਵੇਰੇ 10 ਵਜੇ ਜਨਤਾ ਦਲ (ਯੂਨਾਈਟਿਡ) ਦੇ ਵਿਧਾਇਕਾਂ ਦੀ ਬੈਠਕ ਨੂੰ ਸੰਬੋਧਨ ਕਰ ਸਕਦੇ ਹਨ ਅਤੇ ਸ਼ਾਮ ਤਕ ਭਾਜਪਾ ਦੇ ਸਮਰਥਨ ਨਾਲ ਨਵੀਂ ਸਰਕਾਰ ਦਾ ਗਠਨ ਕੀਤੇ ਜਾਣ ਦੀ ਸੰਭਾਵਨਾ ਹੈ।
ਇਹ ਖ਼ਬਰ ਵੀ ਪੜ੍ਹੋ - ਜਲੰਧਰ 'ਚ ਹੋਏ ਗੈਂਗਰੇਪ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਬਾਰੀ 'ਚੋਂ ਲੁਕ ਕੇ ਬਣਾਈ ਗਈ ਸੀ ਵੀਡੀਓ
ਸੂਤਰ ਨੇ ਕਿਹਾ ਕਿ ਰਾਜਪਾਲ ਵੱਲੋਂ ਸਕੱਤਰੇਤ ਸਮੇਤ ਦਫਤਰਾਂ ਨੂੰ ਐਤਵਾਰ ਨੂੰ ਖੁੱਲ੍ਹੇ ਰਹਿਣ ਦੇ ਹੁਕਮ ਦਿੱਤੇ ਗਏ ਹਨ। ਉਸ ਨੇ ਦਾਅਵਾ ਕੀਤਾ ਕਿ ਨਿਤੀਸ਼ ਨੇ ਕੁਝ ਦਿਨ ਪਹਿਲਾਂ ਆਪਣੇ ਭਰੋਸੇਯੋਗ ਸਹਿਯੋਗੀਆਂ ਨੂੰ ਆਪਣੇ ਅਗਲੇ ਕਦਮ ਬਾਰੇ ਸੂਚਿਤ ਕਰ ਦਿੱਤਾ ਸੀ।
ਇਸ ਦੌਰਾਨ ਜਨਤਾ ਦਲ (ਯੂ) ਦੇ ਸੀਨੀਅਰ ਨੇਤਾ ਅਤੇ ਬੁਲਾਰੇ ਕੇ. ਸੀ. ਤਿਆਗੀ ਨੇ ਸਪੱਸ਼ਟ ਕੀਤਾ ਕਿ ਬਿਹਾਰ ’ਚ ਮਹਾਗਠਜੋੜ ਸਰਕਾਰ ਟੁੱਟਣ ਕੰਢੇ ਹੈ ਅਤੇ ਉਨ੍ਹਾਂ ਕਾਂਗਰਸ ’ਤੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦਾ ਵਾਰ-ਵਾਰ ਅਪਮਾਨ ਕਰਨ ਦਾ ਦੋਸ਼ ਲਗਾਇਆ। ਤਿਆਗੀ ਨੇ ਦਿੱਲੀ ’ਚ ਪੱਤਰਕਾਰਾਂ ਨੂੰ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਭਾਜਪਾ, ਜੋ ਕਿ ਵਿਰੋਧੀ ਧਿਰ ਤੋਂ ਬਹੁਤ ਮਜ਼ਬੂਤ ਹੈ, ਲਈ ਅਸਲ ਚੁਣੌਤੀ ਦੀ ਕੋਈ ਸੰਭਾਵਨਾ ਨਹੀਂ ਦਿਖਦੀ। ਉਨ੍ਹਾਂ ਕਿਹਾ ਕਿ ਪੰਜਾਬ, ਪੱਛਮੀ ਬੰਗਾਲ ਅਤੇ ਬਿਹਾਰ ਵਿੱਚ ‘ਇੰਡੀਆ’ ਵਿੱਚ ਸ਼ਾਮਲ ਪਾਰਟੀਆਂ ਦਾ ਗੱਠਜੋੜ ਲਗਭਗ ਖਤਮ ਹੋ ਚੁੱਕਾ ਹੈ।
ਜੀਤਨ ਰਾਮ ਮਾਂਝੀ ਨੇ ਨਵੀਂ ਬਿਹਾਰ ਸਰਕਾਰ ’ਚ 2 ਕੈਬਨਿਟ ਮੰਤਰੀ ਅਹੁਦਿਆਂ ਦੀ ਕੀਤੀ ਮੰਗ
ਪਟਨਾ : ਬਿਹਾਰ ਵਿਚ ਐਤਵਾਰ ਨੂੰ ਨਿਤੀਸ਼ ਕੁਮਾਰ ਵੱਲੋਂ ਐੱਨ. ਡੀ. ਏ. ਦੇ ਸਮਰਥਨ ਨਾਲ ਨਵੀਂ ਸਰਕਾਰ ਬਣਾਉਣ ਦੀ ਉਮੀਦ ਵਿਚਾਲੇ ਸਾਬਕਾ ਸੀ. ਐੱਮ. ਜੀਤਨ ਰਾਮ ਮਾਂਝੀ ਦੀ ਅਗਵਾਈ ਵਾਲੀ ਹਿੰਦੁਸਤਾਨੀ ਅਵਾਮ ਮੋਰਚਾ-ਸੈਕੂਲਰ (ਐੱਚ. ਏ. ਐੱਮ.-ਐੱਸ.) ਨੇ ਮੰਗ ਕੀਤੀ ਕਿ ਉਨ੍ਹਾਂ ਦੀ ਪਾਰਟੀ ਨੂੰ 2 ਕੈਬਨਿਟ ਮੰਤਰੀ ਅਹੁਦੇ ਦਿੱਤੇ ਜਾਣ।
ਇਹ ਖ਼ਬਰ ਵੀ ਪੜ੍ਹੋ - ਭਾਨਾ ਸਿੱਧੂ 'ਤੇ ਹੋਇਆ ਇਕ ਹੋਰ ਪਰਚਾ, ਅਬੋਹਰ ਥਾਣੇ 'ਚ ਦਰਜ ਹੋਈ FIR (ਵੀਡੀਓ)
ਸੂਬਾ ਵਿਧਾਨ ਸਭਾ ਦੀਆਂ 4 ਸੀਟਾਂ ਨਾਲ ਜੀਤਨ ਰਾਮ ਮਾਂਝੀ ਕਿੰਗਮੇਕਰ ਬਣਦੇ ਨਜ਼ਰ ਆ ਰਹੇ ਹਨ ਅਤੇ ਇਸ ਲਈ ਉਨ੍ਹਾਂ ਦੀ ਪਾਰਟੀ ਦੇ ਸਮਰਥਕਾਂ ਨੇ ਮਾਂਝੀ ਦੇ ਘਰ ਦੇ ਬਾਹਰ ਪੋਸਟਰ ਲਗਾ ਦਿੱਤਾ ਹੈ, ਜਿਸ ’ਤੇ ਲਿਖਿਆ ਹੈ- ‘ਬਿਹਾਰ ਮੇਂ ਬਹਾਰ ਹੈ, ਬਿਨ ਮਾਂਝੀ ਸਭ ਬੇਕਾਰ ਹੈ’। ਅਜਿਹੇ ਨਾਅਰੇ ਅਤੀਤ ਵਿਚ ਜਦ (ਯੂ) ਵੱਲੋਂ ਇਸਤੇਮਾਲ ਕੀਤੇ ਜਾਂਦੇ ਸਨ, ਜਿਨ੍ਹਾਂ ’ਚ ਕਿਹਾ ਜਾਂਦਾ ਸੀ-‘ਬਿਹਾਰ ਮੇਂ ਬਹਾਰ ਹੈ, ਨਿਤੀਸ਼ ਕੁਮਾਰ ਹੈ’।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ED ਦੇ ਨਵੇਂ ਸੰਮਨ ਤੋਂ ਬਾਅਦ ਦਿੱਲੀ ਲਈ ਰਵਾਨਾ ਹੋਏ ਸੀਐਮ ਹੇਮੰਤ ਸੋਰੇਨ
NEXT STORY