ਪਟਨਾ- ਜਨਤਾ ਦਲ (ਯੂ) ਨੇਤਾ ਨਿਤੀਸ਼ ਕੁਮਾਰ ਨੂੰ ਰਸਮੀ ਰੂਪ ਨਾਲ ਆਪਣਾ ਨੇਤਾ ਚੁਣਨ ਲਈ ਐਤਵਾਰ ਦੁਪਹਿਰ 12.30 ਵਜੇ ਰਾਜਗ ਵਿਧਾਇਕ ਦਲ ਦੀ ਸੰਯੁਕਤ ਬੈਠਕ ਹੋਵੇਗੀ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਰਿਹਾਇਸ਼ 'ਤੇ ਸ਼ੁੱਕਰਵਾਰ ਨੂੰ ਬਿਹਾਰ 'ਚ ਰਾਜਗ ਦੇ ਚਾਰ ਘਟਕ ਦਲਾਂ- ਜਨਤਾ ਦਲ (ਯੂ), ਭਾਜਪਾ, ਹਿੰਦੁਸਤਾਨੀ ਅਵਾਮ ਮੋਰਚਾ (ਐੱਚ.ਏ.ਐੱਮ.) ਅਤੇ ਵਿਕਾਸਸ਼ੀਲ ਇੰਸਾਨ ਪਾਰਟੀ (ਵੀ.ਆਈ.ਪੀ.) ਦੇ ਨੇਤਾਵਾਂ ਦੀ ਇਕ ਗੈਰ-ਰਸਮੀ ਬੈਠਕ 'ਚ ਇਹ ਫੈਸਲਾ ਗਿਆ। ਕੁਮਾਰ ਨੇ ਪੱਤਰਕਾਰਾਂ ਨੂੰ ਕਿਹਾ,''ਬੈਠਕ 15 ਨਵੰਬਰ, ਐਤਵਾਰ ਨੂੰ 12.30 ਵਜੇ ਹੋਵੇਗੀ, ਜਿੱਥੇ ਸਾਰੇ ਬਾਕੀ ਫੈਸਲੇ ਲਏ ਜਾਣਗੇ।'' ਉਨ੍ਹਾਂ ਨੇ ਕਿਹਾ ਕਿ ਮੌਜੂਦਾ ਰਾਜ ਕੈਬਨਿਟ ਸ਼ੁੱਕਰਵਾਰ ਸ਼ਾਮ ਆਪਣੀ ਆਖਰੀ ਬੈਠਕ ਕਰੇਗੀ, ਜਿੱਥੇ ਵਿਧਾਨ ਸਭਾ ਭੰਗ ਕਰਨ ਦੇ ਸੰਬੰਧ 'ਚ ਫੈਸਲਾ ਲਿਆ ਜਾਵੇਗਾ। ਮੌਜੂਦਾ ਵਿਧਾਨ ਸਭਾ ਦਾ ਕਾਰਜਕਾਲ 29 ਨਵੰਬਰ ਨੂੰ ਖਤਮ ਹੋ ਰਿਹਾ ਹੈ।
ਇਹ ਵੀ ਪੜ੍ਹੋ : ਕੰਟਰੋਲ ਰੇਖਾ 'ਤੇ ਗੋਲੀਬਾਰੀ 'ਚ 4 ਜਵਾਨ ਸ਼ਹੀਦ, ਜਵਾਬੀ ਕਾਰਵਾਈ 'ਚ ਮਾਰੇ ਗਏ 8 ਪਾਕਿਸਤਾਨੀ ਫ਼ੌਜੀ
ਉਨ੍ਹਾਂ ਨੇ ਕਿਹਾ,''ਨਵੀਂ ਸਰਕਾਰ ਦੇ ਗਠਨ ਤੋਂ ਪਹਿਲਾਂ ਇਹ ਰਸਮਾਂ ਪੂਰੀਆਂ ਕੀਤੀਆਂ ਜਾਣੀਆਂ ਹਨ। ਕੈਬਨਿਟ ਦੇ ਸੁਝਾਵਾਂ ਨੂੰ ਰਾਜਪਾਲ ਕੋਲ ਭੇਜਿਆ ਜਾਵੇਗਾ, ਜਿਸ ਦੀ ਮਨਜ਼ੂਰੀ ਤੋਂ ਬਾਅਦ ਹੀ ਨਵੀਂ ਸਰਕਾਰ ਦੇ ਗਠਨ ਦੇ ਸੰਬੰਧ 'ਚ ਹੋਰ ਕਦਮ ਚੁੱਕੇ ਜਾਣਗੇ।'' ਬਿਹਾਰ ਵਿਧਾਨ ਸਭਾ ਚੋਣ 'ਚ ਰਾਜਗ 'ਚ ਸ਼ਾਮਲ ਦਲਾਂ 'ਚ ਭਾਜਪਾ ਵਲੋਂ ਸਭ ਤੋਂ ਵੱਧ 74 ਸੀਟਾਂ ਜਿੱਤਣ ਦੇ ਬਾਵਜੂਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਭਗਵਾ ਦਲ ਦੇ ਸੀਨੀਅਰ ਨੇਤਾਵਾਂ ਨੇ ਕੁਮਾਰ ਨੂੰ ਹੀ ਮੁੱਖ ਮੰਤਰੀ ਬਣਾਏ ਜਾਣ 'ਤੇ ਜ਼ੋਰ ਦਿੱਤਾ ਹੈ। ਅਜਿਹੀਆਂ ਅਟਕਲਾਂ ਹਨ ਕਿ ਭਾਜਪਾ ਇਕ ਈ.ਬੀ.ਸੀ. (ਬੇਹੱਦ ਪਿਛੜੀ ਜਾਤੀ) ਜਾਂ ਦਲਿਤ ਨੂੰ ਉੱਪ ਮੁੱਖ ਮੰਤਰੀ ਬਣਾ ਸਕਦੀ ਹੈ। ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਦਿੱਗਜ ਨੇਤਾ ਸੁਸ਼ੀਲ ਕੁਮਾਰ ਨੂੰ ਬਦਲਣ 'ਤੇ ਜ਼ੋਰ ਦਿੱਤਾ ਜਾਵੇਗਾ ਜਾਂ ਨਹੀਂ।
ਇਹ ਵੀ ਪੜ੍ਹੋ : ਦੀਵਾਲੀ ਮੌਕੇ ਬੁਝਿਆ ਘਰ ਦਾ ਚਿਰਾਗ, ਜੋਤ ਜਗਾ ਕੇ ਵਾਪਸ ਆ ਰਹੇ ਨੌਜਵਾਨ ਨਾਲ ਵਾਪਰਿਆ ਦਰਦਨਾਕ ਹਾਦਸਾ
ਰਾਹੁਲ ਨੂੰ 'ਨਰਵਸ' ਕਹਿਣ 'ਤੇ ਭਾਜਪਾ ਦਾ ਤੰਜ਼, ਕਾਂਗਰਸ ਨੇ ਕਿਹਾ- 'ਮੁਆਫ਼ੀ ਮੰਗ ਓਬਾਮਾ'
NEXT STORY