ਪਟਨਾ, (ਭਾਸ਼ਾ)- ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਬੁੱਧਵਾਰ ਇੱਥੇ ਰੋਡਵੇਜ਼ ਪ੍ਰਾਜੈਕਟ ਨੂੰ ਸੰਭਾਲਣ ਵਾਲੀ ਇੱਕ ਨਿੱਜੀ ਕੰਪਨੀ ਦੇ ਪ੍ਰਤੀਨਿਧੀ ਨੂੰ ਪੈਰ ਛੂਹਣ ਦੀ ਪੇਸ਼ਕਸ਼ ਕਰ ਕੇ ਸ਼ਰਮਿੰਦਾ ਕਰਨ ਦੀ ਕੋਸ਼ਿਸ਼ ਕੀਤੀ।
ਪਟਨਾ ’ਚ ਜੇ.ਪੀ. ਗੰਗਾ ਮਾਰਗ ਦੇ ਦੂਜੇ ਪੜਾਅ ਦਾ ਉਦਘਾਟਨ ਕਰਨ ਤੋਂ ਬਾਅਦ ਜਿਵੇਂ ਹੀ ਮੁੱਖ ਮੰਤਰੀ ਰਵਾਨਾ ਹੋਣ ਲਈ ਉੱਠੇ ਤਾਂ ਉਨ੍ਹਾਂ ਆਪਣੇ ਸਾਹਮਣੇ ਖੜ੍ਹੇ ਨਿਰਮਾਣ ਏਜੰਸੀ ਦੇ ਇੰਜੀਨੀਅਰ ਨੂੰ ਕੰਮ ਜਲਦੀ ਪੂਰਾ ਕਰਨ ਲਈ ਕਿਹਾ।
ਉਨ੍ਹਾਂ ਇੰਜੀਨੀਅਰ ਨੂੰ ਕਿਹਾ ਕਿ ਇਸ ਕੰਮ ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ। ਜੇ ਕਹੋ ਤਾਂ ਮੈਂ ਤੁਹਾਡੇ ਪੈਰ ਛੂਹ ਲਵਾਂ। ਜਿਵੇਂ ਹੀ ਨਿਤੀਸ਼ ਕੁਮਾਰ ਇੰਜੀਨੀਅਰ ਦੇ ਪੈਰ ਛੂਹਣ ਲਈ ਅੱਗੇ ਵਧੇ ਤਾਂ ਉੱਥੇ ਮੌਜੂਦ ਸੜਕ ਨਿਰਮਾਣ ਵਿਭਾਗ ਦੇ ਸਕੱਤਰ ਪ੍ਰਤਿਆ ਅੰਮ੍ਰਿਤ ਨੇ ਹੱਥ ਜੋੜ ਕੇ ਉਨ੍ਹਾਂ ਨੂੰ ਰੋਕ ਲਿਆ ਅਤੇ ਅਜਿਹਾ ਨਾ ਕਰਨ ਦੀ ਅਪੀਲ ਕੀਤੀ।
ਪ੍ਰੋਗਰਾਮ ਦੌਰਾਨ ਦੋਵੇਂ ਉਪ ਮੁੱਖ ਮੰਤਰੀ ਸਮਰਾਟ ਚੌਧਰੀ ਤੇ ਵਿਜੇ ਸਿਨ੍ਹਾ ਅਤੇ ਸਥਾਨਕ ਸੰਸਦ ਮੈਂਬਰ ਰਵੀ ਸ਼ੰਕਰ ਪ੍ਰਸਾਦ ਵੀ ਮੌਜੂਦ ਸਨ।
ਪ੍ਰਤਾਪਗੜ੍ਹ 'ਚ ਆਸਮਾਨੀ ਬਿਜਲੀ ਦੀ ਲਪੇਟ 'ਚ ਆਉਣ ਕਾਰਨ 11 ਲੋਕਾਂ ਦੀ ਮੌਤ
NEXT STORY