ਕਟਿਹਾਰ, (ਭਾਸ਼ਾ)- ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਸ਼ਨੀਵਾਰ ਨੂੰ ਸੂਬੇ ਦੇ ਕਟਿਹਾਰ ’ਚ ਇਕ ਰੈਲੀ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਲਾਲੂ ਪਰਿਵਾਰ ਨੂੰ ਨਿਸ਼ਾਨਾ ਬਣਾਇਆ। ਨਾਲ ਹੀ, ਨਿਤੀਸ਼ ਕੁਮਾਰ ਨੇ ਇਕ ਵਾਰ ਫਿਰ ਬਿਹਾਰ ਵਿਚ ਲਾਲੂ ਯਾਦਵ ਦੇ ਰਾਜ ਦੀ ਤੁਲਨਾ ਜੰਗਲ ਰਾਜ ਨਾਲ ਕੀਤੀ ਹੈ। ਸੀ. ਐੱਮ. ਨਿਤੀਸ਼ ਨੇ ਲਾਲੂ ਯਾਦਵ ’ਤੇ ਪਰਿਵਾਰਵਾਦ ਨੂੰ ਲੈ ਕੇ ਵੀ ਤਨਜ ਕੱਸਿਆ। ਇੰਨੇ ਬੱਚੇ ਕੌਣ ਪੈਦਾ ਕਰਦਾ ਹੈ- ਨਿਤੀਸ਼ ਕੁਮਾਰ ਨੇ ਕਿਹਾ ਕਿ ਅੱਜਕੱਲ ਕੁਝ ਲੋਕ ਹਰ ਗੱਲ ’ਤੇ ਦਾਅਵਾ ਕਰਦੇ ਹਨ। ਜਦੋਂ ਉਨ੍ਹਾਂ (ਲਾਲੂ ਯਾਦਵ) ਨੂੰ ਹਟਾਇਆ ਗਿਆ ਤਾਂ ਉਨ੍ਹਾਂ ਨੇ ਆਪਣੀ ਪਤਨੀ (ਰਾਬੜੀ ਦੇਵੀ) ਨੂੰ ਨਿਯੁਕਤ ਕੀਤਾ। ਹੁਣ ਉਨ੍ਹਾਂ ਦੇ ਬੱਚੇ ਹਨ। ਹੁਣ ਪੈਦਾ ਤਾਂ ਬਹੁਤ ਕਰ ਦਿੱਤੇ। ਇੰਨਾ ਜ਼ਿਆਦਾ ਪੈਦਾ ਕਰਨੇ ਚਾਹੀਦੇ ਕਿਸੇ ਨੂੰ? ਹੁਣ ਉਨ੍ਹਾਂ (ਲਾਲੂ ਯਾਦਵ) ਨੇ ਆਪਣੇ 2 ਬੇਟਿਆਂ ਅਤੇ ਬੇਟੀਆਂ ਨੂੰ ਵੀ ਸਿਆਸਤ ਵਿਚ ਲਗਾ ਦਿੱਤਾ ਹੈ। ਉਹ ਹਰ ਥਾਂ ਕੁਝ ਨਾ ਕੁਝ ਕਹਿੰਦੇ ਰਹਿੰਦੇ ਹਨ। ਉਹ ਪੁਰਾਣੀਆਂ ਗੱਲਾਂ ਨੂੰ ਭੁੱਲ ਜਾਂਦੇ ਹਨ, ਇਸ ਲਈ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਪਹਿਲਾਂ ਕੋਈ ਕੰਮ ਨਹੀਂ ਹੋ ਸਕਦਾ ਸੀ। ਸੀ. ਐੱਮ. ਨਿਤੀਸ਼ ਨੇ ਅੱਗੇ ਕਿਹਾ ਕਿ ਪਹਿਲਾਂ ਪੜ੍ਹਾਈ ਕੁਝ ਥਾਵਾਂ ’ਤੇ ਹੁੰਦੀ ਸੀ ਪਰ ਹੁਣ ਪੜ੍ਹਾਈ ਹਰ ਜਗ੍ਹਾ ਹੁੰਦੀ ਹੈ। ਪਹਿਲਾਂ ਮੁਸ਼ਕਲ ਨਾਲ 5ਵੀਂ ਜਮਾਤ ਤੱਕ ਪੜ੍ਹ ਸਕਦੇ ਸੀ ਅਤੇ ਅੱਗੇ ਨਹੀਂ ਵਧ ਸਕਦੇ ਸੀ।
ਮੇਘਵਾਲ ਦਾ ਵਿਰੋਧੀ ਧਿਰ ’ਤੇ ਤਨਜ, ਤੁਹਾਡੇ ਰਾਜਕਾਲ ’ਚ ਹੀ ਹੋਈ EC, CBI ਦੀ ਸਥਾਪਨਾ
NEXT STORY