ਅਨੂਪਗੜ੍ਹ (ਚੁਘ)— ਪੜ੍ਹਨ ਦੀ ਕੋਈ ਉਮਰ ਨਹੀਂ, ਪੜ੍ਹਨ 'ਚ ਕੋਈ ਸ਼ਰਮ ਨਹੀਂ। ਇਹ ਗੱਲ ਵੀਰਵਾਰ ਨੂੰ ਸਟੇਟ ਓਪਨ ਬੋਰਡ ਦੀ 10ਵੀਂ ਦੀ ਪ੍ਰੀਖਿਆ ਦੇਣ ਆਏ ਇਕ 70 ਸਾਲਾ ਪੁਰਸ਼ ਅਤੇ 55 ਸਾਲਾ ਔਰਤ ਨੇ ਸਹੀ ਸਾਬਤ ਕਰ ਕਰ ਦਿੱਤੀ।
10ਵੀਂ ਅਤੇ 12ਵੀਂ ਸਟੇਟ ਓਪਨ ਬੋਰਡ ਦੀ ਪ੍ਰੀਖਿਆ ਕੇਂਦਰ ਸੁਪਰਡੈਂਟ ਵਿਮਲਾ ਪਰਿਹਾਰ, ਵਿਜੀਲੈਂਸ ਸੁਪਰਵਾਈਜ਼ਰ ਅਮਨਦੀਪ ਸਿੰਘ ਅਤੇ ਇੰਚਾਰਜ ਕੰਚਨ ਛਾਬੜਾ ਨੇ ਦੱਸਿਆ ਕਿ ਵੀਰਵਾਰ ਨੂੰ ਪਿੰਡ ਸੰਗਰ ਵਾਸੀ ਲਿੱਛੀ ਰਾਮ (70) ਅਤੇ ਦਰੋਪਦੀ ਦੇਵੀ (55) ਨੇ 10ਵੀਂ ਦੀ ਪ੍ਰੀਖਿਆ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਉਹ ਲਗਾਤਾਰ 2015 ਤੋਂ 10ਵੀਂ ਦੀ ਪ੍ਰੀਖਿਆ ਦੇ ਰਹੇ ਹਨ। ਲਿੱਛੀ ਰਾਮ ਨੇ ਦੱਸਿਆ ਕਿ ਪੜ੍ਹੇ-ਲਿਖੇ ਲੋਕਾਂ ਨਾਲ ਗੱਲ ਕਰਨ ਦੇ ਤੌਰ-ਤਰੀਕੇ ਨੂੰ ਦੇਖਦੇ ਹੋਏ ਉਨ੍ਹਾਂ 'ਚ ਵੀ ਪੜ੍ਹਨ ਦੀ ਇੱਛਾ ਪੈਦਾ ਹੋਈ।
ਉਨ੍ਹਾਂ ਨੇ ਕਿਹਾ ਕਿ 10ਵੀਂ ਦੇ ਬਾਅਦ ਵੀ ਲਗਾਤਾਰ ਪੜ੍ਹਨਾ ਚਾਹੁੰਦੇ ਹਨ। ਰਘੁਨਾਥਪੁਰਾ ਵਾਸੀ ਦਰੋਪਦੀ ਦੇਵੀ ਨੇ ਦੱਸਿਆ ਕਿ ਉਨ੍ਹਾਂ ਦੇ ਵੱਡੇ ਬੇਟੇ ਦੀ ਇੱਛਾ ਸੀ ਕਿ ਉਨ੍ਹਾਂ ਦੀ ਮਾਂ 10ਵੀਂ ਪਾਸ ਹੋਵੇ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਨੂੰਹ ਵੀ ਵਿਆਹ ਤੋਂ ਬਾਅਦ ਪ੍ਰੀਖਿਆ ਦੇ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਪੜ੍ਹਾਈ ਦਾ ਸਫ਼ਰ ਇੱਥੇ ਹੀ ਖਤਮ ਨਹੀਂ ਕਰਨਾ ਚਾਹੁੰਦੀ ਸਗੋਂ ਅੱਗੇ ਵੀ ਪੜ੍ਹਾਈ ਜਾਰੀ ਰੱਖਣਾ ਚਾਹੁੰਦੀ ਹੈ।
ਜੱਜਾਂ ਦੇ ਨਾਂ 'ਤੇ ਰਿਸ਼ਵਤ ਲੈਣ ਸੰਬੰਧੀ ਰਿੱਟ ਦੀ ਸੁਣਵਾਈ ਕਰੇਗੀ ਸੰਵਿਧਾਨਕ ਬੈਂਚ
NEXT STORY