ਨਵੀਂ ਦਿੱਲੀ (ਭਾਸ਼ਾ)- ਕੇਂਦਰ ਸਰਕਾਰ ਖ਼ਿਲਾਫ਼ ਬੇਭਰੋਸੀ ਪ੍ਰਸਤਾਵ ਲਿਆਉਣ ਦੀਆਂ ਵਿਰੋਧੀ ਦਲਾਂ ਦੀ ਯੋਜਨਾ ਦਰਮਿਆਨ 2018 'ਚ ਇਸ ਤਰ੍ਹਾਂ ਦੇ ਪ੍ਰਸਤਾਵ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਵਾਬ ਸੋਸ਼ਲ ਮੀਡੀਆ 'ਤੇ ਖੂਬ ਪ੍ਰਸਾਰਿਤ ਹੋ ਰਿਹਾ ਹੈ। ਜਿਸ 'ਚ ਉਨ੍ਹਾਂ ਨੇ ਵਿਰੋਧੀ ਪਾਰਟੀਆਂ ਦਾ ਮਜ਼ਾਕ ਉਡਾਉਂਦੇ ਹੋਏ ਕਿਹਾ ਸੀ ਕਿ ਉਨ੍ਹਾਂ ਨੂੰ 2023 'ਚ ਵੀ ਅਜਿਹਾ ਹੀ ਪ੍ਰਸਤਾਵ ਲਿਆਉਣ ਦੀ ਤਿਆਰੀ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਲੋਕ ਸਭਾ 'ਚ 2018 'ਚ ਲਿਆਂਦੇ ਗੋਏ ਬੇਭਰੋਸਗੀ ਪ੍ਰਸਤਾਵ ਦਾ ਜਵਾਬ ਦਿੰਦੇ ਹੋਏ ਕਿਹਾ ਸੀ,''ਮੈਂ ਤੁਹਾਨੂੰ ਆਪਣੀਆਂ ਸ਼ੁੱਭਕਾਮਨਾਵਾਂ ਦੇਣਾ ਚਾਹੁੰਦਾ ਹਾਂ ਕਿ ਤੁਸੀਂ ਇੰਨੀ ਤਿਆਰੀ ਕਰੋ ਕਿ 2023 'ਚ ਫਿਰ ਤੋਂ ਬੇਭਰੋਸਗੀ ਪ੍ਰਸਤਾਵ ਲਿਆਉਣ ਦਾ ਤੁਹਾਨੂੰ ਮੌਕਾ ਮਿਲੇ।''
ਸਰਕਾਰੀ ਸੂਤਰਾਂ ਨੇ ਪੀ.ਐੱਮ. ਮੋਦੀ ਦੀ ਭਵਿੱਖਬਾਣੀ ਨੂੰ ਦਰਸਾਉਣ ਵਾਲਾ ਉਨ੍ਹਾਂ ਦੇ ਸੰਬੋਧਨ ਦਾ ਇਹ ਹਿੱਸਾ ਸਾਂਝਾ ਕੀਤਾ। ਵਿਰੋਧੀ ਪਾਰਟੀ ਦੇ ਇਕ ਮੈਂਬਰ ਨੂੰ ਜਵਾਬ ਦਿੰਦੇ ਹੋਏ ਪੀ.ਐੱਮ. ਮੋਦੀ ਨੇ ਕਿਹਾ ਸੀ ਕਿ ਇਹ ਹੰਕਾਰ ਦਾ ਨਤੀਜਾ ਹੈ ਕਿ ਕਾਂਗਰਸ ਦੀਆਂ ਸੀਟਾਂ ਦੀ ਗਿਣਤੀ ਕਦੇ 400 ਤੋਂ ਵੱਧ ਹੁੰਦੀ ਸੀ ਜੋ 2014 ਦੀਆਂ ਲੋਕ ਸਭਾ ਚੋਣਾਂ 'ਚ ਘੱਟ ਕੇ ਕਰੀਬ 40 ਰਹਿ ਗਈ। ਉਨ੍ਹਾਂ ਕਿਹਾ ਸੀ ਕਿ ਆਪਣੀ ਸੇਵਾ ਦੀ ਭਾਵਨਾ ਦੀ ਬਦੌਲਤ ਹੀ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ 2 ਸੀਟਾਂ ਤੋਂ ਵੱਧ ਕੇ ਆਪਣੇ ਦਮ 'ਤੇ ਜਿੱਤ ਦਾ ਆਂਕੜਾ ਹਾਸਲ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ ਆਪਣਾ ਸਨਮਾਨ ਬਣਾ ਕੇ ਰੱਖਣ ਲਈ LoC ਪਾਰ ਕਰਨ ਨੂੰ ਤਿਆਰ: ਰਾਜਨਾਥ
NEXT STORY