ਮੁੰਬਈ : ਮਹਾਰਾਸ਼ਟਰ ਦੇ ਅਹਿਮਦਨਗਰ ਜ਼ਿਲ੍ਹੇ ਵਿੱਚ ਸ਼ਿਰਡੀ ਦੇ ਮਸ਼ਹੂਰ ਸਾਈ ਬਾਬਾ ਮੰਦਰ ਦੇ ਪ੍ਰਬੰਧਨ ਨੇ ਸ਼ਰਧਾਲੂਆਂ ਨੂੰ ਦਰਸ਼ਨ ਅਤੇ ਆਰਤੀ ਲਈ ਆਨਲਾਈਨ ਪਾਸ ਪ੍ਰਾਪਤ ਕਰਨ ਲਈ ਕਿਹਾ ਹੈ ਤਾਂ ਕਿ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮੱਦੇਨਜ਼ਰ ਭੀੜ ਤੋਂ ਬਚਿਆ ਜਾ ਸਕੇ। ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ- ਇੰਸਟਾਗ੍ਰਾਮ 'ਤੇ ਸਿੱਖ ਔਰਤਾਂ ਨੂੰ ਕਰਦਾ ਸੀ ਪ੍ਰੇਸ਼ਾਨ, ਪੁਲਸ ਨੇ ਕੀਤਾ ਗ੍ਰਿਫਤਾਰ
ਆਨਲਾਈਨ ਮਿਲੇਗਾ ਪਾਸ
ਸ਼੍ਰੀ ਸਾਈ ਬਾਬਾ ਸੰਸਥਾਨ ਟਰੱਸਟ ਦੇ ਇੱਕ ਬਿਆਨ ਦੇ ਅਨੁਸਾਰ ਆਨਲਾਈਨ ਪਾਸ ਦੇ ਫੈਸਲੇ ਨੂੰ 14 ਜਨਵਰੀ ਤੋਂ ਲਾਗੂ ਕੀਤਾ ਜਾਵੇਗਾ। ਇੱਕ ਅਧਿਕਾਰੀ ਨੇ ਦੱਸਿਆ ਕਿ ਮੰਦਰ ਦੀ ਅਧਿਕਾਰਿਕ ਵੈੱਬਸਾਈਟ ਰਾਹੀਂ ਪਾਸ ਪ੍ਰਾਪਤ ਕੀਤੇ ਜਾ ਸਕਦੇ ਹਨ ਅਤੇ ਇਸ ਨਾਲ ਮੰਦਰ ਵਿੱਚ ਭੀੜ ਨੂੰ ਕਾਬੂ ਕਰਨ ਵਿੱਚ ਮਦਦ ਮਿਲੇਗੀ ਅਤੇ ਖਾਸਤੌਰ 'ਤੇ ਵੀਰਵਾਰ ਨੂੰ, ਹਫਤੇ ਦੇ ਆਖਿਰ ਵਿੱਚ, ਵਿਸ਼ੇਸ਼ ਤਿਉਹਾਰਾਂ 'ਤੇ ਅਤੇ ਜਨਤਕ ਛੁੱਟੀ ਵਾਲੇ ਦਿਨਾਂ ਵਿੱਚ ਇਸ ਨਾਲ ਸਹਾਇਤਾ ਮਿਲੇਗੀ।
ਇਹ ਵੀ ਪੜ੍ਹੋ- ਸੜਕ ਹਾਦਸੇ 'ਚ ਕੇਂਦਰੀ ਮੰਤਰੀ ਸ਼੍ਰੀਪਦ ਨਾਇਕ ਜਖ਼ਮੀ, ਪਤਨੀ ਅਤੇ PA ਦੀ ਮੌਤ
ਭਾਰੀ ਭੀੜ ਤੋਂ ਬਚਣ ਦੀ ਕੋਸ਼ਿਸ਼
ਉਨ੍ਹਾਂ ਕਿਹਾ, ਇਨ੍ਹਾਂ ਦਿਨੀਂ ਭਾਰੀ ਭੀੜ ਰਹਿਣ 'ਤੇ ਮੰਦਰ ਕੰਪਲੈਕਸ ਵਿੱਚ ਮੁਫਤ ਅਤੇ ਭੁਗਤਾਨ ਵਾਲੇ ਪਾਸ ਵੰਡ ਕੇਂਦਰ ਬੰਦ ਰਹਿਣਗੇ ਜ਼ਿਕਰਯੋਗ ਹੈ ਕਿ ਕੋਰੋਨਾ ਕਾਲ ਵਿੱਚ ਮਹਾਰਾਸ਼ਟਰ ਸਰਕਾਰ ਨੇ ਸਾਰੇ ਧਾਰਮਿਕ ਕੇਂਦਰਾਂ ਨੂੰ ਬੰਦ ਕਰ ਦਿੱਤਾ ਸੀ। ਇਸ ਦੌਰਾਨ ਸਾਈਂ ਮੰਦਰ ਵੀ ਬੰਦ ਰਿਹਾ ਸੀ। ਹਾਲਾਂਕਿ ਮੰਦਰ ਖੁੱਲ੍ਹਣ ਤੋਂ ਬਾਅਦ ਤੋਂ ਲਗਾਤਾਰ ਲੋਕਾਂ ਦੀ ਵੱਧਦੀ ਭੀੜ ਦੀ ਵਜ੍ਹਾ ਨਾਲ ਮੰਦਰ ਪ੍ਰਬੰਧਨ ਪ੍ਰੇਸ਼ਾਨ ਸੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿਚ ਦਿਓ ਜਵਾਬ।
ਇੰਸਟਾਗ੍ਰਾਮ 'ਤੇ ਜਨਾਨੀਆਂ ਨੂੰ ਪ੍ਰੇਸ਼ਾਨ ਕਰਨ ਵਾਲਾ ਨੌਜਵਾਨ ਚੜ੍ਹਿਆ ਪੁਲਸ ਹੱਥੇ
NEXT STORY