ਨਵੀਂ ਦਿੱਲੀ– ਰਾਸ਼ਟਰੀ ਰਾਜਧਾਨੀ ’ਚ ਕੱਲ੍ਹ ਯਾਨੀ ਸ਼ੁੱਕਰਵਾਰ ਨੂੰ ਦੋ ਦਿਨਾਂ ‘ਨੋ ਮਨੀ ਫਾਰ ਟੈਰਰ’ ਕਾਨਫਰੰਟ ਸ਼ੁਰੂ ਹੋਣ ਜਾ ਰਹੀ ਹੈ। ਇਸ ਕਾਨਫਰੰਸ ’ਚ 78 ਦੇਸ਼ਾਂ ਦੇ ਪ੍ਰਤੀਨਿਧੀਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਕਾਨਫਰੰਸ ’ਚ ਅੱਤਵਾਦੀ ਫੰਡਿੰਗ ਦੇ ਨਵੇਂ ਤਰੀਕਿਆਂ ਸਮੇਤ ਵੱਖ-ਵੱਖ ਵਿਸ਼ਿਆਂ ’ਤੇ ਚਰਚਾ ਕੀਤੀ ਜਾਵੇਗੀ। ਇਸ ਵਿਚ ਹਿੱਸਾ ਲੈਣ ਲਈ ਗੁਆਂਢੀ ਦੇਸ਼ ਚੀਨ ਨੂੰ ਵੀ ਸੱਦਾ ਦਿੱਤਾ ਗਿਆ ਹੈ।
ਕਾਨਫਰੰਸ ਨੂੰ ਲੈ ਕੇ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਦੇ ਡਾਇਰੈਕਟਰ ਜਨਰਲ (ਡੀ.ਜੀ.) ਦਿਨਕਰ ਗੁੱਪਤਾ ਨੇ ਕਿਹਾ ਕਿ ਸੋਸ਼ਲ ਮੀਡੀਆ ਪਲੇਟਫਾਰਮਾਂ ਦਾ ਇਸਤੇਮਾਲ ਕ੍ਰਾਊਡਫੰਡਿੰਗ ਪਲੇਟਫਾਰਮ ਦੇ ਰੂਪ ’ਚ ਕੀਤਾ ਜਾ ਰਿਹਾ ਹੈ। ਅਜਿਹੇ ਪਲੇਟਫਾਰਮਾਂ ਰਾਹੀਂ ਇਕੱਠੇ ਕੀਤੇ ਗਏ ਧਨ ਦਾ ਇਸਤੇਮਾਲ ਆਖਿਰਕਾਰ ਅੱਤਵਾਦੀ ਉਦੇਸ਼ਾਂ ਲਈ ਕੀਤਾ ਜਾਂਦਾ ਹੈ। ਇਹ ਇਕ ਅਜਿਹਾ ਮੁੱਦਾ ਹੈ ਜਿਸ ’ਤੇ ਚਰਚਾ ਕਰਨ ਦੀ ਲੋੜ ਹੈ।
ਐੱਨ.ਆਈ. ਦੇ ਡੀ.ਜੀ. ਨੇ ਅੱਗੇ ਦੱਸਿਆ ਕਿ ਸੰਮੇਲਨ ’ਚ ਹਵਾਲਾ ਧਨ ਅਤੇ ਅੱਤਵਾਦੀ ਫੰਡਿੰਗ ਦੇ ਨਵੇਂ ਤਰੀਕਿਆਂ ’ਤੇ ਚਰਚਾ ਕੀਤੀ ਜਾਵੇਗੀ। ਸੰਮੇਲਨ ’ਚ ਸਾਰੇ ਦੇਸ਼ਾਂ ਦੇ 20 ਤੋਂ ਜ਼ਿਆਦਾ ਮੰਤਰੀ ਹਿੱਸਾ ਲੈ ਰਹੇ ਹਨ। ਗੁੱਪਤਾ ਨੇ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਅੱਤਵਾਦ ਅਤੇ ਹਿੰਸਕ ਉਗਰਵਾਦ ’ਚ ਭਾਰੀ ਕਮੀ ਆਈ ਹੈ ਪਰ ਲੜਾਈ ਤਾਂ ਲੜਨੀ ਹੀ ਪਵੇਗੀ।
ਉਨ੍ਹਾਂ ਦੱਸਿਆ ਕਿ ‘ਨੋ ਮਨੀ ਫਾਰ ਟੈਰਰ’ ਕਾਨਫਰੰਸ 18-19 ਨਵੰਬਰ ਨੂੰ ਦਿੱਲੀ ’ਚ ਆਯੋਜਿਤ ਕੀਤੀ ਜਾਵੇਗੀ। ਇਸ ਕਾਨਫਰੰਸ ਦਾ ਇਹ ਤੀਜਾ ਐਡੀਸ਼ਨ ਹੈ। ਇਸ ਵਿਚ 78 ਦੇਸ਼ ਅਤੇ ਬਹੁਪੱਖੀ ਸੰਸਥਾਵਾਂ ਹਿੱਸਾ ਲੈ ਰਹੀਆਂ ਹਨ। ਵਿਦੇਸ਼ ਮੰਤਰਾਲਾ ਦੇ ਸਕੱਤਰ ਸੰਜੇ ਵਰਮਾ ਨੇ ਕਿਹਾ ਕਿ ‘ਨੋ ਮਨੀ ਫਾਰ ਟੈਰਰ’ ਕਾਨਫਰੰਸ ਲਈ ਚੀਨ ਨੂੰ ਵੀ ਸੱਦਾ ਦਿੱਤਾ ਗਿਆ ਹੈ।
ਹੁਣ ਨਹੀਂ ਹੋ ਸਕੇਗੀ LPG ਸਿਲੰਡਰ ਤੋਂ ਗੈਸ ਚੋਰੀ , ਸਰਕਾਰ ਨੇ ਲਿਆ ਵੱਡਾ ਫ਼ੈਸਲਾ
NEXT STORY