ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਿਹਾ ਕਿ ਤ੍ਰੇਤਾ ਯੁੱਗ ਵਿਚ 'ਰਾਜਾ ਰਾਮ' ਦੀ ਕਥਾ ਹੋਵੇ ਜਾਂ ਅੱਜ ਦੀ 'ਰਾਜ ਕਥਾ', ਇਹ ਗਰੀਬ, ਵਾਂਝੇ ਅਤੇ ਜਨਜਾਤੀ ਲੋਕਾਂ ਦੇ ਕਲਿਆਣ ਦੇ ਬਿਨਾਂ ਸੰਭਵ ਹੀ ਨਹੀਂ ਹੈ। ਉਨ੍ਹਾਂ ਦੀ ਅਗਵਾਈ ਵਾਲੀ ਸਰਕਾਰ ਇਸੇ ਸੋਚ ਨਾਲ ਲਗਾਤਾਰ ਕੰਮ ਕਰ ਰਹੀ ਹੈ। ਇਸੇ ਤਹਿਤ ਜਿਨ੍ਹਾਂ ਨੂੰ ਕਦੇ ਕਿਸੇ ਨੇ ਪੁੱਛਿਆ ਨਹੀਂ, ਉਨ੍ਹਾਂ ਨੂੰ ਮੋਦੀ ਅੱਜ ਪੁੱਛਦਾ ਵੀ ਹੈ ਅਤੇ ਪੂਜਦਾ ਵੀ ਹੈ।
ਪ੍ਰਧਾਨ ਮੰਤਰੀ ਜਨਜਾਤੀ ਆਦਿਵਾਸੀ ਨਿਆਂ ਮਹਾ ਅਭਿਆਨ ਅਧੀਨ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਇਕ ਲੱਖ ਲਾਭਪਾਤਰੀਆਂ ਨੂੰ ਪਹਿਲੀ ਕਿਸ਼ਤ ਜਾਰੀ ਕਰਨ ਮਗਰੋਂ ਵੀਡੀਓ ਕਾਨਫਰੰਸ ਜ਼ਰੀਏ ਆਪਣੇ ਸੰਬੋਧਨ 'ਚ ਇਹ ਵੀ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ 10 ਸਾਲ ਗਰੀਬਾਂ ਨੂੰ ਸਮਰਪਿਤ ਰਹੇ। ਤ੍ਰੇਤਾ ਯੁੱਗ ਵਿਚ ਰਾਜਾ ਰਾਮ ਦੀ ਕਥਾ ਹੋਵੇ ਜਾਂ ਅੱਜ ਦੀ ਰਾਜ ਕਥਾ ਬਿਨਾਂ ਗਰੀਬ, ਬਿਨਾਂ ਵਾਂਝੇ ਵਰਗ, ਭਰਾ-ਭੈਣਾਂ ਦੇ ਕਲਿਆਣ ਦੇ ਸੰਭਵ ਹੀ ਨਹੀਂ ਹੈ। ਇਸ ਸੋਚ ਨਾਲ ਅਸੀਂ ਲਗਾਤਾਰ ਕੰਮ ਕਰ ਰਹੇ ਹਾਂ। ਗਰੀਬਾਂ ਨੂੰ 4 ਕਰੋੜ ਤੋਂ ਵੱਧ ਪੱਕੇ ਘਰ ਬਣਾ ਕੇ ਦਿੱਤੇ।
ਪ੍ਰਧਾਨ ਮੰਤਰੀ ਆਵਾਸ ਯੋਜਨਾ-ਗ੍ਰਾਮੀਣ ਦੇ ਲਾਭਪਾਤਰੀਆਂ ਨੂੰ 540 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਜਾਰੀ ਕੀਤੀ ਗਈ। ਇਸ ਦੌਰਾਨ ਲਾਭਪਾਤਰੀਆਂ ਨੇ ਐਲ.ਪੀ.ਜੀ. ਕੁਨੈਕਸ਼ਨ, ਬਿਜਲੀ, ਪਾਈਪ ਨਾਲ ਪਾਣੀ ਅਤੇ ਰਿਹਾਇਸ਼ ਸਮੇਤ ਹੋਰ ਸਰਕਾਰੀ ਸਕੀਮਾਂ ਦਾ ਲਾਭ ਲੈਣ ਮਗਰੋਂ ਆਪਣੀ ਜ਼ਿੰਦਗੀ 'ਚ ਆਈਆਂ ਸਕਾਰਾਤਮਕ ਤਬਦੀਲੀਆਂ ਬਾਰੇ ਚਾਨਣਾ ਪਾਇਆ। ਪ੍ਰਧਾਨ ਮੰਤਰੀ ਨੇ ਗੱਲਬਾਤ ਦੌਰਾਨ ਕਿਹਾ ਕਿ ਇਹ ਯਕੀਨੀ ਬਣਾਉਣ ਲਈ ਸਾਡੀ ਸਰਕਾਰ ਦੀ ਕੋਸ਼ਿਸ਼ ਹੈ ਕਿ ਕੋਈ ਵੀ ਇਸ ਦੀਆਂ ਭਲਾਈ ਸਕੀਮਾਂ ਤੋਂ ਵਾਂਝਾ ਨਾ ਰਹੇ।
ਭਾਰਤ ਦੇ ਵਿਸ਼ਵ ਗੁਰੂ ਬਣਨ ਨਾਲ ਹਰ ਕੋਈ ਸ਼ਾਂਤੀ ਅਤੇ ਤਰੱਕੀ ਪ੍ਰਾਪਤ ਕਰੇਗਾ: ਮੋਹਨ ਭਾਗਵਤ
NEXT STORY