ਨੈਸ਼ਨਲ ਡੈਸਕ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੋਰੋਨਾ ਵਾਇਰਸ ਦਾ ਮੁਕਾਬਲਾ ਕਰਨ ਲਈ ਅਸੀਂ ਤਿਆਰ ਹਾਂ। ਉਨ੍ਹਾਂ ਕਿਹਾ ਕਿ ਜੇਕਰ ਦਿੱਲੀ ਵਿਚ 100 ਤੋਂ ਜ਼ਿਆਦਾ ਕੇਸ ਆਉਂਦੇ ਹਨ ਤਾਂ ਅਸੀਂ ਨਵੇਂ ਹਸਵਤਾਲਾਂ ਨੂੰ ਵੀ ਤਿਆਰ ਕਰ ਰਹੇ ਹਾਂ। ਯੋਜਨਾ ਦੇ ਹਿਸਾਬ ਨਾਲ ਜੇਕਰ 1000 ਮਰੀਜ਼ ਵੀ ਰੋਜ਼ਾਨਾ ਆਉਂਦੇ ਹਨ ਤਾਂ ਅਸੀਂ ਉਸ ਦੀ ਵੀ ਤਿਆਰ ਕਰ ਕੇ ਚਲ ਰਹੇ ਹਾਂ।
ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ਕਰ ਕੇ ਕਿਹਾ ਕਿ ਅਸੀਂ ਅਧਿਕਾਰੀਆਂ ਅਤੇ ਸਿਹਤ ਕਰਮਚਾਰੀਆਂ ਨੂੰ ਸਲਾਹ ਦਿੱਤੀ ਹੈ ਕਿ ਜੇਕਰ ਦਿੱਲੀ ਵਿਚ ਕੋਰੋਨਾ ਵਾਇਰਸ ਦੇ ਕੇਸ ਵੱਧਦੇ ਹਨ ਤਾਂ ਕੀ ਕਰਨਾ ਹੈ। ਜੇਕਰ 100 ਕੇਸ ਰੋਜ਼ ਆਉਂਦੇ ਹਨ ਤਾਂ ਕੀ ਕਰਨਾ ਹੈ, ਜੇਕਰ 1000 ਕੇਸ ਰੋਜ਼ਾਨਾ ਆਉਂਦੇ ਹਨ ਤਾਂ ਕੀ ਕਰਨਾ ਹੈ।
ਦਿੱਲੀ ਦੇ ਸੀ. ਐੱਮ. ਨੇ ਕਿਹਾ ਕਿ ਅੱਜ ਤੋਂ 25 ਸਕੂਲਾਂ ਵਿਚ ਜ਼ਰੂਰਤਮੰਦਾਂ ਨੂੰ ਭੋਜਨ ਕਰਾਉਣ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ। ਅਸੀਂ ਰੋਜ਼ 2 ਲੱਖ ਲੋਕਾਂ ਨੂੰ ਖਾਣਾ ਖਿਲਾਵਾਂਗੇ ਪਰ ਸੋਸ਼ਲ ਡਿਸਟੈਂਸਿੰਗ ਦਾ ਵੀ ਖਿਆਲ ਰੱਖਾਂਗੇ। ਇਸ ਦੇ ਨਾਲ ਹੀ ਉਨ੍ਹਾਂ ਭਰੋਸਾ ਦਿੱਤਾ ਕਿ ਦਿੱਲੀ ਵਿਚ ਫਸੇ ਦੂਜੇ ਸੂਬਿਆਂ ਦੇ ਲੋਕ ਪਰੇਸ਼ਾਨ ਨਾ ਹੋਣ, ਸਾਡੇ ਕੋਲ ਇੰਤਜ਼ਾਮ ਹਨ।
CM ਕੇਜਰੀਵਾਲ ਨੇ ਦੱਸਿਆ ਕੋਰੋਨਾਵਾਇਰਸ ਨੂੰ ਹਰਾਉਣ ਦਾ ਮਾਸਟਰਪਲਾਨ
NEXT STORY