ਗ੍ਰੇਟਰ ਨੋਇਡਾ, (ਇੰਟ.)- ਨੋਇਡਾ-ਗ੍ਰੇਟਰ ਨੋਇਡਾ ਐਕਸਪ੍ਰੈੱਸ-ਵੇਅ ’ਤੇ ਵੋਲਵੋ ਬੱਸ ਵਿਚ ਬੁੱਧਵਾਰ ਨੂੰ ਭਿਆਨਕ ਅੱਗ ਲੱਗ ਗਈ। ਬਿਹਾਰ ਜਾ ਰਹੀ ਬੱਸ ਵਿਚ ਲਗਭਗ 60 ਯਾਤਰੀ ਸਵਾਰ ਸਨ ਜੋ ਛੱਠ ਪੂਜਾ ਲਈ ਘਰ ਜਾ ਰਹੇ ਸਨ। ਖੁਸ਼ਕਿਸਮਤੀ ਰਹੀ ਕਿ ਲੋਕ ਸਹੀ ਸਮੇਂ ’ਤੇ ਬੱਸ ’ਚੋਂ ਨਿਕਲਣ ’ਚ ਕਾਮਯਾਬ ਰਹੇ।
ਹਾਦਸਾ ਬੁੱਧਵਾਰ ਨੂੰ ਦੁਪਹਿਰ ਲਗਭਗ 3.15 ਵਜੇ ਨੋਇਡਾ-ਗ੍ਰੇਟਰ ਨੋਇਡਾ ਹਾਈਵੇਅ ’ਤੇ ਸੈਕਟਰ 126 ’ਚ ਵਾਪਰਿਆ। ਸੈਕਟਰ 96 ਅੰਡਰਪਾਸ ਨੇੜਿਓਂ ਜਦੋਂ ਬੱਸ ਲੰਘ ਰਹੀ ਸੀ ਤਾਂ ਉਸ ਵਿਚ ਅਚਾਨਕ ਅੱਗ ਲੱਗ ਗਈ। ਗੋਰਖਧਾਮ ਨਾਂ ਦੀ ਇਹ ਬੱਸ (ਨੰਬਰ ਯੂ. ਪੀ. 53 ਜੀਟੀ 2907) ਨੋਇਡਾ ਦੇ ਸੈਕਟਰ 37 ਤੋਂ ਚੱਲੀ ਸੀ ਅਤੇ ਬਿਹਾਰ ਦੇ ਸਿਵਾਨ ਜਾ ਰਹੀ ਸੀ। ਮੰਨਿਆ ਜਾ ਰਿਹਾ ਹੈ ਕਿ ਸ਼ਾਰਟ ਸਰਕਿਟ ਕਾਰਨ ਬੱਸ ਵਿਚ ਅੱਗ ਲੱਗੀ।
ਅੱਗ ਦੇ ਜ਼ਿਆਦਾ ਫੈਲਣ ਤੋਂ ਪਹਿਲਾਂ ਹੀ ਲੋਕ ਤੇਜ਼ੀ ਨਾਲ ਬਾਹਰ ਛਾਲਾਂ ਮਾਰਨ ਵਿਚ ਕਾਮਯਾਬ ਰਹੇ। ਮੌਕੇ ’ਤੇ ਫਾਇਰ ਸਰਵਿਸ ਦੀਆਂ ਗੱਡੀਆਂ ਨੇ ਪਹੁੰਚ ਕੇ ਅੱਗ ਬੁਝਾਈ। ਬੱਸ ਵਿਚ ਅੱਗ ਲੱਗਣ ਕਾਰਨ ਐਕਸਪ੍ਰੈੱਸ-ਵੇਅ ’ਤੇ ਕਾਫੀ ਦੇਰ ਤੱਕ ਟਰੈਫਿਕ ਜਾਮ ਲੱਗਾ ਰਿਹਾ।
ਸਰਜਰੀ ਤੋਂ ਬਾਅਦ ਮਰੀਜ਼ ਦੀ ਮੌਤ ਦੇ ਮਾਮਲੇ 'ਚ ਫਰਜ਼ੀ ਡਾਕਟਰ ਸਮੇਤ ਚਾਰ ਗ੍ਰਿਫ਼ਤਾਰ
NEXT STORY