ਨੋਇਡਾ— ਇੱਥੋਂ ਦੇ ਥਾਣਾ ਫੇਸ-3 ਖੇਤਰ ਦੇ ਬਹਲੋਲਪੁਰ ਪਿੰਡ 'ਚ ਐਤਵਾਰ ਦੇਰ ਰਾਤ ਇਕ ਮਕਾਨ 'ਚ ਅੱਗ ਲੱਗਣ ਕਾਰਨ 12 ਲੋਕ ਝੁਲਸ ਗਏ। ਮੁੱਖ ਫਾਇਰ ਬ੍ਰਿਗੇਡ ਅਧਿਕਾਰੀ ਅਰੁਣ ਕੁਮਾਰ ਸਿੰਘ ਨੇ ਦੱਸਿਆ ਕਿ ਪਿੰਡ ਬਹਲੋਲਪੁਰ 'ਚ ਰਹਿਣ ਵਾਲੇ ਇੰਦਰਪਾਲ ਪੁੱਤਰ ਸ਼ੰਕਰ ਦੇ ਮਕਾਨ 'ਚ 24 ਤੋਂ ਵਧ ਪਰਿਵਾਰ ਕਿਰਾਏ 'ਤੇ ਰਹਿੰਦੇ ਹਨ। ਐਤਵਾਰ ਰਾਤ ਕਰੀਬ 10.30 ਵਜੇ ਸ਼ਾਰਟ ਸਰਕਿਟ ਕਾਰਨ ਗਰਾਊਂਡ ਫਲੋਰ 'ਤੇ ਖੜ੍ਹੀਆਂ ਬਾਈਕਾਂ 'ਚ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਨੇ ਪੂਰੇ ਮਕਾਨ ਨੂੰ ਆਪਣੀ ਲਪੇਟ 'ਚ ਲੈ ਲਿਆ।
ਅਧਿਕਾਰੀ ਨੇ ਦੱਸਿਆ ਕਿ ਅੱਗ ਕਾਰਨ ਮਕਾਨ 'ਚ ਰਹਿਣ ਵਾਲੇ ਲੋਕਾਂ 'ਚ ਭੱਜ-ਦੌੜ ਮਚ ਗਈ। ਲੋਕ ਪੌੜੀਆਂ ਤੋਂ ਹੇਠਾਂ ਉਤਰਨ ਲੱਗੇ ਅਤੇ ਅੱਗ ਦੀ ਲਪੇਟ 'ਚ ਆਉਂਦੇ ਗਏ। ਉਨ੍ਹਾਂ ਨੇ ਦੱਸਿਆ ਕਿ ਇਸ ਘਟਨਾ 'ਚ ਦਰਜਨ ਭਰ ਲੋਕ ਝੁਲਸ ਗਏ ਹਨ, ਜਿਨ੍ਹਾਂ ਨੂੰ ਨੋਇਡਾ ਦੇ ਵੱਖ-ਵੱਖ ਨਿੱਜੀ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ 5 ਲੋਕਾਂ ਨੂੰ ਗੰਭੀਰ ਹਾਲਤ 'ਚ ਦਿੱਲੀ ਦੇ ਸਦਰ ਹਸਪਤਾਲ ਰੈਫਰ ਕੀਤਾ ਗਿਆ ਹੈ।
ਫਾਇਰ ਬ੍ਰਿਗੇਡ ਅਧਿਕਾਰੀ ਨੇ ਦੱਸਿਆ ਕਿ ਜਿੱਥੇ ਅੱਗ ਲੱਗੀ ਸੀ, ਉੱਥੇ ਫਾਇਰ ਬ੍ਰਿਗੇਡ ਵਿਭਾਗ ਦੀਆਂ ਗੱਡੀਆਂ ਨੂੰ ਪੁੱਜਣ 'ਚ ਬਹੁਤ ਪਰੇਸ਼ਾਨੀ ਹੋਈ। ਰਸਤਾ ਤੰਗ ਹੋਣ ਕਾਰਨ ਬਚਾਅ ਕੰਮ 'ਚ ਕਾਫੀ ਪਰੇਸ਼ਾਨੀ ਆਈ। ਪੁਲਸ ਅਤੇ ਨੇੜੇ-ਤੇੜੇ ਦੇ ਲੋਕਾਂ ਨੇ ਅੱਗ ਬੁਝਾਉਣ 'ਚ ਮਦਦ ਕੀਤੀ। ਇਸ ਘਟਨਾ ਕਾਰਨ ਬਹਲੋਲਪੁਰ 'ਚ ਕਾਫੀ ਦੇਰ ਤੱਕ ਭੱਜ-ਦੌੜ ਦਾ ਮਾਹੌਲ ਬਣਿਆ ਰਿਹਾ।
ਵੈਸ਼ਨੋ ਮਾਤਾ ਦੇ ਭਗਤਾਂ ਨੂੰ ਸੌਗਾਤ, ਸ਼ੁਰੂ ਹੋਈ 'ਕੇਬਲ ਕਾਰ'
NEXT STORY