ਕਟੜਾ, (ਏਜੰਸੀ)— ਵੈਸ਼ਨੋ ਦੇਵੀ ਭਵਨ ਤੋਂ ਭੈਰੋ ਘਾਟੀ ਤਕ 'ਰੋਪਵੇਅ' (ਕੇਬਲ ਕਾਰ) ਦੀ ਸੁਵਿਧਾ ਸੋਮਵਾਰ ਯਾਨੀ ਅੱਜ ਤੋਂ ਸ਼ੁਰੂ ਹੋਣ ਜਾ ਰਹੀ ਹੈ। ਸ਼ਰਧਾਲੂਆਂ 'ਚ ਇਸ ਨੂੰ ਲੈ ਕੇ ਕਾਫੀ ਉਤਸ਼ਾਹ ਹੈ। ਜੰਮੂ-ਕਸ਼ਮੀਰ ਦੇ ਰਾਜਪਾਲ ਸੱਤਿਆਪਾਲ ਮਲਿਕ ਰਾਜਭਵਨ ਤੋਂ ਇਸ ਸਰਵਿਸ ਦਾ ਉਦਘਾਟਨ ਕਰਨਗੇ। ਇਸ ਤੋਂ ਪਹਿਲਾਂ ਐਤਵਾਰ ਨੂੰ ਰੋਪਵੇਅ ਦਾ ਟ੍ਰਾਇਲ ਸਫਲਤਾਪੂਰਵਕ ਕੀਤਾ ਗਿਆ। ਹੁਣ ਮਾਤਾ ਵੈਸ਼ਨੋ ਦੇਵੀ ਦੇ ਭਵਨ ਤੋਂ ਭੈਰੋ ਘਾਟੀ ਤਕ ਪੁੱਜਣ ਲਈ 3 ਘੰਟਿਆਂ ਦੀ ਥਾਂ ਸਿਰਫ 5 ਮਿੰਟ ਦਾ ਸਮਾਂ ਲੱਗੇਗਾ। ਤੁਹਾਨੂੰ ਦੱਸ ਦਈਏ ਕਿ ਇਸ ਸੇਵਾ ਦਾ ਉਦਘਾਟਨ ਮੰਗਲਵਾਰ ਨੂੰ ਹੋਣਾ ਸੀ ਪਰ ਬਾਅਦ 'ਚ ਇਕ ਦਿਨ ਪਹਿਲਾਂ ਭਾਵ ਸੋਮਵਾਰ ਨੂੰ ਕਰਨ ਦਾ ਫੈਸਲਾ ਲੈ ਲਿਆ ਗਿਆ।

ਇੰਨਾ ਹੋਵੇਗਾ ਕਿਰਾਇਆ—
ਸ਼ਰਧਾਲੂਆਂ 'ਚ ਇਸ ਗੱਲ ਨੂੰ ਲੈ ਕੇ ਬਹੁਤ ਖੁਸ਼ੀ ਹੈ ਕਿ ਹੁਣ ਉਨ੍ਹਾਂ ਦਾ ਘੰਟਿਆਂ ਦਾ ਸਫਰ ਮਿੰਟਾਂ 'ਚ ਖਤਮ ਹੋ ਜਾਵੇਗਾ। ਰੋਪਵੇਅ ਰਾਹੀਂ ਸਫਰ ਕਰਨ ਲਈ ਸ਼ਰਧਾਲੂਆਂ ਨੂੰ ਸਿਰਫ 100 ਰੁਪਏ ਦਾ ਹੀ ਭੁਗਤਾਨ ਕਰਨਾ ਪਵੇਗਾ।
ਇਹ ਹੈ ਮਾਨਤਾ—
ਅਜਿਹੀ ਮਾਨਤਾ ਹੈ ਕਿ ਮਾਤਾ ਵੈਸ਼ਨੋ ਦੇ ਭਵਨ 'ਚ ਦਰਸ਼ਨ ਕਰਨ ਮਗਰੋਂ ਭੈਰੋਨਾਥ ਦੇ ਦਰਸ਼ਨ ਕਰਨ ਨਾਲ ਹੀ ਵੈਸ਼ਨੋ ਮਾਤਾ ਦੇ ਦਰਬਾਰ ਦੀ ਯਾਤਰਾ ਸਫਲ ਮੰਨੀ ਜਾਂਦੀ ਹੈ। ਬਹੁਤ ਸਾਰੇ ਸ਼ਰਧਾਲੂ ਵਧੇਰੇ ਥੱਕ ਜਾਣ ਕਾਰਨ ਭੈਰੋ ਮੰਦਰ ਦੇ ਦਰਸ਼ਨ ਨਹੀਂ ਕਰ ਪਾਉਂਦੇ। ਇਸ ਲਈ ਰੋਪਵੇਅ ਦਾ ਉਨ੍ਹਾਂ ਨੂੰ ਕਾਫੀ ਫਾਇਦਾ ਹੋਵੇਗਾ। ਟ੍ਰਾਇਲ ਵਾਲੇ ਦਿਨ ਯਾਤਰੀਆਂ 'ਚ ਭੈਰੋ ਮੰਦਰ ਜਾਣ ਦਾ ਉਤਸ਼ਾਹ ਦੇਖਿਆ ਗਿਆ। ਇਸ ਦਿਨ ਲਗਭਗ 3000 ਸ਼ਰਧਾਲੂਆਂ ਨੇ ਰੋਪਵੇਅ 'ਚ ਬੈਠ ਕੇ ਭੈਰੋਨਾਥ ਦੇ ਦਰਸ਼ਨ ਕੀਤੇ। ਇਸ ਦਿਨ ਸਭ ਲਈ ਇਹ ਸੇਵਾ ਮੁਫਤ ਸੀ।
8 ਸਾਲਾ ਭਾਰਤੀ ਲੜਕਾ ਚੜ੍ਹਿਆ ਸਭ ਤੋਂ ਉੱਚੇ ਪਹਾੜ ’ਤੇ
NEXT STORY