ਰਾਂਚੀ: ਝਾਰਖੰਡ ਵਿੱਚ ਘਾਟਸੀਲਾ (ਅਨੁਸੂਚਿਤ ਜਨਜਾਤੀ ਰਾਖਵੀਂ) ਵਿਧਾਨ ਸਭਾ ਸੀਟ ਲਈ ਨਾਮਜ਼ਦਗੀ ਪ੍ਰਕਿਰਿਆ ਸੋਮਵਾਰ ਨੂੰ ਨੋਟੀਫਿਕੇਸ਼ਨ ਜਾਰੀ ਹੋਣ ਦੇ ਨਾਲ ਸ਼ੁਰੂ ਹੋਈ। ਰਾਜ ਦੇ ਮੁੱਖ ਚੋਣ ਅਧਿਕਾਰੀ ਕੇ. ਰਵੀ ਕੁਮਾਰ ਨੇ ਇਹ ਜਾਣਕਾਰੀ ਦਿੱਤੀ।
ਨਾਮਜ਼ਦਗੀ ਪੱਤਰ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਸਵੀਕਾਰ ਕੀਤੇ ਜਾਣਗੇ। ਕੁਮਾਰ ਨੇ ਦੱਸਿਆ ਕਿ ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਮਿਤੀ 21 ਅਕਤੂਬਰ ਹੈ। ਨਾਮਜ਼ਦਗੀਆਂ ਦੀ ਜਾਂਚ 22 ਅਕਤੂਬਰ ਨੂੰ ਹੋਵੇਗੀ, ਜਦੋਂ ਕਿ ਵਾਪਸੀ ਦੀ ਆਖਰੀ ਮਿਤੀ 24 ਅਕਤੂਬਰ ਹੈ। ਉਪ ਚੋਣ ਲਈ ਵੋਟਿੰਗ 11 ਨਵੰਬਰ ਨੂੰ ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗੀ, ਅਤੇ ਗਿਣਤੀ 14 ਨਵੰਬਰ ਨੂੰ ਹੋਵੇਗੀ। ਘਾਟਸੀਲਾ ਹਲਕੇ 'ਚ 2.55 ਲੱਖ ਵੋਟਰ ਹਨ, ਜਿਨ੍ਹਾਂ 'ਚੋਂ 1.30 ਲੱਖ ਔਰਤਾਂ ਹਨ।
ਜ਼ਿਕਰਯੋਗ ਹੈ ਕਿ ਘਾਟਸੀਲਾ ਸੀਟ ਲਈ ਉਪ ਚੋਣ 62 ਸਾਲਾ ਰਾਮਦਾਸ ਸੋਰੇਨ, ਜੋ ਕਿ ਝਾਰਖੰਡ ਦੇ ਤਤਕਾਲੀ ਸਿੱਖਿਆ ਮੰਤਰੀ ਸਨ, ਦੀ 15 ਅਗਸਤ ਨੂੰ ਨਵੀਂ ਦਿੱਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਮੌਤ ਹੋ ਗਈ ਸੀ, ਕਾਰਨ ਹੋ ਰਹੀ ਹੈ। ਸੱਤਾਧਾਰੀ ਝਾਰਖੰਡ ਮੁਕਤੀ ਮੋਰਚਾ (ਜੇਐੱਮਐੱਮ) ਤੇ ਵਿਰੋਧੀ ਭਾਰਤੀ ਜਨਤਾ ਪਾਰਟੀ (ਬੀਜੇਪੀ) ਉਪ ਚੋਣ ਦੀ ਤਿਆਰੀ ਕਰ ਰਹੇ ਹਨ ਤੇ ਇਸ ਹਫ਼ਤੇ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਸਕਦੇ ਹਨ। ਰਾਮਦਾਸ ਸੋਰੇਨ ਨੇ 2024 ਵਿੱਚ ਤੀਜੀ ਵਾਰ ਇਹ ਸੀਟ ਜਿੱਤੀ ਸੀ, ਜਿਸ ਵਿੱਚ ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਚੰਪਾਈ ਸੋਰੇਨ ਦੇ ਪੁੱਤਰ ਭਾਜਪਾ ਉਮੀਦਵਾਰ ਬਾਬੂਲਾਲ ਸੋਰੇਨ ਨੂੰ ਹਰਾਇਆ ਸੀ। ਰਾਮਦਾਸ ਨੇ ਪਹਿਲੀ ਵਾਰ 2009 ਵਿੱਚ ਇਹ ਸੀਟ ਜਿੱਤੀ ਸੀ। ਹਾਲਾਂਕਿ ਉਹ 2014 ਵਿੱਚ ਭਾਜਪਾ ਦੇ ਲਕਸ਼ਮਣ ਟੂਡੂ ਤੋਂ ਸੀਟ ਹਾਰ ਗਏ ਸਨ, ਪਰ ਉਨ੍ਹਾਂ ਨੇ 2019 ਵਿੱਚ ਇਹ ਸੀਟ ਜਿੱਤੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਕੀ ਤੁਸੀਂ ਵੀ ਆਪਣੀ ਗੱਡੀ 'ਚ ਪਵਾ ਰਹੇ ਹੋ E20 ਪੈਟਰੋਲ! ਹੁਣ ਵਧਣ ਵਾਲੀ ਹੈ ਸਿਰਦਰਦੀ
NEXT STORY