ਯਮੁਨਾਨਗਰ- ਹਰਿਆਣਾ ਦਾ ਬਦਨਾਮ ਅਤੇ ਮੋਸਟ ਵਾਂਟਿਡ ਗੈਂਗਸਟਰ ਨੋਨੀ ਰਾਣਾ ਆਖ਼ਿਰਕਾਰ ਅਮਰੀਕਾ ’ਚ ਪੁਲਸ ਦੇ ਹੱਥੇ ਚੜ੍ਹ ਗਿਆ ਹੈ। ਸ਼ੁਰੂਆਤੀ ਰਿਪੋਰਟਾਂ ਅਨੁਸਾਰ ਨੋਨੀ ਰਾਣਾ ਨੂੰ ਅਮਰੀਕਾ, ਕੈਨੇਡਾ ਦੇ ਨਾਇਗਰਾ ਬਾਰਡਰ ਤੋਂ ਹਿਰਾਸਤ ’ਚ ਲਿਆ ਗਿਆ, ਜਿੱਥੇ ਉਹ ਜਾਅਲੀ ਪਾਸਪੋਰਟ ਦੀ ਵਰਤੋਂ ਕਰ ਕੇ ਕੈਨੇਡਾ ਭੱਜਣ ਦੀ ਕੋਸ਼ਿਸ਼ ’ਚ ਸੀ।
ਸੂਤਰਾਂ ਮੁਤਾਬਕ ਅਮਰੀਕੀ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਉਸ ਦੇ ਯਾਤਰਾ ਦਸਤਾਵੇਜ਼ਾਂ ’ਤੇ ਸ਼ੱਕ ਹੋਇਆ। ਪੁੱਛਗਿੱਛ ਦੌਰਾਨ ਉਸ ਨੇ ਪਛਾਣ ਲੁਕਾਉਣ ਦੀ ਕੋਸ਼ਿਸ਼ ਕੀਤੀ ਪਰ ਡੂੰਘਾਈ ਨਾਲ ਜਾਂਚ ਤੋਂ ਬਾਅਦ ਉਸ ਦੀ ਸਹੀ ਪਛਾਣ ਦੀ ਪੁਸ਼ਟੀ ਹੋਈ ਅਤੇ ਉਸ ਨੂੰ ਤੁਰੰਤ ਹਿਰਾਸਤ ’ਚ ਲੈ ਲਿਆ ਗਿਆ। ਹਰਿਆਣਾ ਪੁਲਸ ਦੀ ਸੀ. ਆਈ. ਏ. ਟੀਮ ਨੇ ਵੀ ਉਸ ਦੀ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਹੈ। ਹੁਣ ਅਮਰੀਕੀ ਅਧਿਕਾਰੀਆਂ ਨਾਲ ਗੱਲਬਾਤ ਤੋਂ ਬਾਅਦ ਭਾਰਤ ਵੱਲੋਂ ਉਸ ਦੀ ਕਸਟਡੀ ਲੈਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਮੰਨਿਆ ਜਾ ਰਿਹਾ ਹੈ ਕਿ ਛੇਤੀ ਹੀ ਉਸ ਦੇ ਦੇਸ਼-ਨਿਕਾਲੇ ਜਾਂ ਹਵਾਲਗੀ ’ਤੇ ਫੈਸਲਾ ਹੋ ਸਕਦਾ ਹੈ।
ਨੋਨੀ ਰਾਣਾ ’ਤੇ ਹੱਤਿਆ, ਹੱਤਿਆ ਦੀ ਕੋਸ਼ਿਸ਼, ਫਿਰੌਤੀ, ਗੈਂਗਵਾਰ ਸਮੇਤ ਲੱਗਭਗ 30 ਗੰਭੀਰ ਮਾਮਲੇ ਹਰਿਆਣਾ ’ਚ ਦਰਜ ਹਨ। ਪੁਲਸ ਰਿਕਾਰਡ ਅਨੁਸਾਰ ਉਹ ਵਿਦੇਸ਼ ’ਚ ਬੈਠ ਕੇ ਹਰਿਆਣਾ ਦੇ ਯਮੁਨਾਨਗਰ ਸਮੇਤ ਕਈ ਜ਼ਿਲਿਆਂ ’ਚ ਕਾਰੋਬਾਰੀਆਂ ਅਤੇ ਸ਼ਰਾਬ ਠੇਕੇਦਾਰਾਂ ਤੋਂ ਵ੍ਹਟਸਐਪ ਕਾਲ ਅਤੇ ਵੁਆਇਸ ਮੈਸੇਜ ਰਾਹੀਂ ਫਿਰੌਤੀ ਮੰਗਦਾ ਸੀ। ਇਸ ਗਰੋਹ ਨੇ ਪਿਛਲੇ ਸਾਲ ਰਾਦੌਰ ਦੇ ਖੇੜੀ ਲੱਖਾ ਸਿੰਘ ਤੀਹਰਾ ਹੱਤਿਆਕਾਂਡ ਨੂੰ ਵੀ ਅੰਜਾਮ ਦਿੱਤਾ ਸੀ, ਪੁਲਸ ਮੁਤਾਬਕ ਜਿਸ ਦਾ ਮਾਸਟਰਮਾਈਂਡ ਨੋਨੀ ਰਾਣਾ ਹੀ ਸੀ।
ਪੁਲਸ ਡਾ. ਉਮਰ ਨਬੀ ਨੂੰ ਫੜਣ ’ਚ ਨਾਕਾਮ ਕਿਉਂ ਰਹੀ?
NEXT STORY