ਨਵੀਂ ਦਿੱਲੀ (ਵਾਰਤਾ)- ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਕਿਹਾ ਕਿ ਪ੍ਰਦੂਸ਼ਣ ਉੱਤਰ ਭਾਰਤ ਲਈ ਇਕ ਵੱਡਾ ਸੰਕਟ ਬਣ ਗਿਆ ਹੈ ਜੋ ਬੱਚਿਆਂ ਦਾ ਭਵਿੱਖ ਖੋਹ ਰਿਹਾ ਹੈ ਅਤੇ ਲੱਖਾਂ ਜ਼ਿੰਦਗੀਆਂ ਨੂੰ ਨਿਗਲ ਰਿਹਾ ਹੈ, ਇਸ ਲਈ ਇਸ ਖ਼ਿਲਾਫ਼ ਮਿਲ ਕੇ ਕੰਮ ਕਰਨ ਦੀ ਲੋੜ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਅਗਲੇ ਹਫ਼ਤੇ ਤੋਂ ਸੰਸਦ ਦਾ ਸਰਦ ਰੁੱਤ ਸੈਸ਼ਨ ਸ਼ੁਰੂ ਹੋ ਰਿਹਾ ਹੈ। ਇਸ ਸੰਕਟ ਨਾਲ ਨਜਿੱਠਣ ਲਈ ਸੰਸਦ 'ਚ ਇਸ ਬਾਰੇ ਵਿਚਾਰ ਕਰ ਕੇ ਸਮੱਸਿਆ ਦੇ ਹੱਲ ਲਈ ਮਿਲ ਕੇ ਜ਼ਰੂਰੀ ਕਦਮ ਚੁੱਕਣ ਦੀ ਲੋੜ ਹੈ। ਉਨ੍ਹਾਂ ਕਹਿਣਾ ਸੀ ਕਿ ਇਹ ਸੰਕਟ ਕਿੰਨਾ ਵੱਡਾ ਹੈ, ਸੰਸਦ ਮੈਂਬਰਾਂ ਦੀਆਂ ਅੱਖਾਂ 'ਚ ਜਲਣ ਅਤੇ ਗਲੇ 'ਚ ਖਰਾਸ਼ ਇਸ ਦੀ ਯਾਦ ਦਿਵਾਏਗਾ।
ਇਹ ਵੀ ਪੜ੍ਹੋ : 450 ਰੁਪਏ 'ਚ ਮਿਲੇਗਾ ਗੈਸ ਸਿਲੰਡਰ, ਕਰੋ ਇਹ ਛੋਟਾ ਜਿਹਾ ਕੰਮ
ਉਨ੍ਹਾਂ ਕਿਹਾ,''ਉੱਤਰ ਭਾਰਤ 'ਚ ਹਵਾ ਪ੍ਰਦੂਸ਼ਣ ਇਕ ਰਾਸ਼ਟਰੀ ਐਮਰਜੈਂਸੀ ਬਣ ਗਿਆ ਹੈ- ਇਕ ਅਜਿਹੀ ਜਨਤਕ ਸਿਹਤ ਦਾ ਸੰਕਟ ਜੋ ਸਾਡੇ ਬੱਚਿਆਂ ਦਾ ਭਵਿੱਖ ਖੋਹ ਰਿਹਾ ਹੈ ਅਤੇ ਬਜ਼ੁਰਗਾਂ ਦਾ ਦਮ ਘੁੱਟ ਰਿਹਾ ਹੈ। ਇਹ ਇਕ ਵਾਤਾਵਰਣ ਅਤੇ ਆਰਥਿਕ ਆਫ਼ਤ ਹੈ, ਜਿਸ ਕਾਰਨ ਅਣਗਿਣਤ ਜ਼ਿੰਦਗੀਆਂ ਬਰਬਾਦ ਹੋ ਰਹੀਆਂ ਹਨ। ਸਾਡੇ ਤੋਂ ਸਭ ਤੋਂ ਗਰੀਬ ਲੋਕਾਂ ਨੂੰ ਸਭ ਤੋਂ ਵੱਧ ਪਰੇਸ਼ਾਨੀ ਹੁੰਦੀ ਹੈ, ਉਹ ਆਪਣੇ ਚਾਰੇ ਪਾਸੇ ਫੈਲੀ ਜ਼ਹਿਰੀਲੀ ਹਵਾ ਤੋਂ ਬਚ ਨਹੀਂ ਪਾਉਂਦੇ ਹਨ। ਪਰਿਵਾਰ ਸਵੱਛ ਹਵਾ ਲਈ ਤਰਸ ਰਹੇ ਹਨ, ਬੱਚੇ ਬੀਮਾਰ ਪੈ ਰਹੇ ਹਨ ਅਤੇ ਲੱਖਾਂ ਜ਼ਿੰਦਗੀਆਂ ਖ਼ਤਮ ਹੋ ਰਹੀਆਂ ਹਨ। ਸੈਰ-ਸਪਾਟਾ ਘੱਟ ਰਿਹਾ ਹੈ।'' ਕਾਂਗਰਸ ਨੇਤਾ ਨੇ ਕਿਹਾ,''ਪ੍ਰਦੂਸ਼ਣ ਦਾ ਬੱਦਲ ਸੈਂਕੜੇ ਕਿਲੋਮੀਟਰ ਤੱਕ ਫੈਲਾਇਆ ਹੋਇਆ ਹੈ। ਇਸ ਨੂੰ ਸਾਫ਼ ਕਰਨ ਲਈ ਸਰਕਾਰਾਂ, ਕੰਪਨੀਆਂ, ਮਾਹਿਰਾਂ ਅਤੇ ਨਾਗਰਿਕਾਂ ਵਲੋਂ ਵੱਡੇ ਬਦਲਾਅ ਅਤੇ ਫੈਸਲਾਕੁੰਨ ਕਾਰਵਾਈ ਦੀ ਲੋੜ ਹੋਵੇਗੀ। ਇਸ ਨੂੰ ਲੈ ਕੇ ਸਿਆਸੀ ਇਲਜ਼ਾਮ ਲਾਉਣ ਦੀ ਨਹੀਂ ਸਗੋਂ ਰਾਸ਼ਟਰੀ ਪੱਧਰ 'ਤੇ ਸਮੂਹਿਕ ਕਦਮ ਚੁੱਕਣ ਦੀ ਲੋੜ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੋਕਲ ਟਰੇਨ 'ਚ ਸੀਟ ਨੂੰ ਲੈ ਕੇ ਹੋਇਆ ਝਗੜਾ, 16 ਸਾਲਾ ਮੁੰਡੇ ਨੇ ਸ਼ਖ਼ਸ ਦਾ ਕੀਤਾ ਕ.ਤਲ
NEXT STORY