ਨਵੀਂ ਦਿੱਲੀ - ਇਸ ਵਕਤ ਕੋਰੋਨਾ ਦੇ ਮਾਮਲੇ ਹਰ ਰੋਜ਼ ਇੱਕ ਲੱਖ ਤੋਂ ਜ਼ਿਆਦਾ ਆ ਰਹੇ ਹਨ। ਅਜਿਹੇ 'ਚ ਜੇਕਰ ਕਿਸੇ ਚੀਜ ਦਾ ਸਭ ਤੋਂ ਜ਼ਿਆਦਾ ਇੰਤਜ਼ਾਰ ਹੋ ਰਿਹਾ ਹੈ ਤਾਂ ਉਹ ਹੈ ਕੋਰੋਨਾ ਵੈਕਸੀਨ ਪਰ ਹੁਣ ਇਹ ਇੰਤਜ਼ਾਰ ਹੋਰ ਲੰਬਾ ਹੋ ਸਕਦਾ ਹੈ ਕਿਉਂਕਿ ਦੁਨੀਆ ਦੀ ਸਭ ਤੋਂ ਵੱਡੀ ਵੈਕਸੀਨ ਨਿਰਮਾਤਾ ਕੰਪਨੀ (world’s largest manufacturer of vaccines) ਦੇ ਪ੍ਰਮੁੱਖ ਨੇ ਕਿਹਾ ਹੈ ਕਿ ਸਾਲ 2024 ਦੇ ਅੰਤ ਤੋਂ ਪਹਿਲਾਂ ਸਾਰਿਆਂ ਨੂੰ ਦਿੱਤੇ ਜਾਣ ਲਈ ਕੋਰੋਨਾ ਵਾਇਰਸ ਵੈਕਸੀਨ ਦਾ ਨਿਰਮਾਣ ਨਹੀਂ ਹੋ ਸਕੇਗਾ।
ਚਾਰ ਤੋਂ ਪੰਜ ਸਾਲ ਦਾ ਲੱਗੇਗਾ ਸਮਾਂ
ਫਾਈਨੈਂਸ਼ੀਅਲ ਟਾਈਮਜ਼ ਨੂੰ ਦਿੱਤੇ ਇੱਕ ਇੰਟਰਵਿਊ 'ਚ ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਪ੍ਰਮੁੱਖ ਅਦਾਰ ਪੂਨਾਵਾਲਾ ਨੇ ਕਿਹਾ ਕਿ ਦਵਾਈ ਕੰਪਨੀਆਂ ਨੇ ਉਤਪਾਦਨ 'ਚ ਤੇਜ਼ੀ ਨਾਲ ਵਾਧਾ ਨਹੀਂ ਕੀਤਾ ਹੈ, ਜਿਸਦੇ ਨਾਲ ਦੁਨੀਆ ਦੀ ਪੂਰੀ ਆਬਾਦੀ ਨੂੰ ਘੱਟ ਸਮੇਂ 'ਚ ਟੀਕੇ ਲਗਾਏ ਜਾ ਸਕਣ। ਪੂਨਾਵਾਲਾ ਨੇ ਕਿਹਾ, ਇਸ ਧਰਤੀ 'ਤੇ ਸਾਰਿਆਂ ਨੂੰ ਵੈਕਸੀਨ ਮਿਲਣ 'ਚ ਚਾਰ ਤੋਂ ਪੰਜ ਸਾਲ ਦਾ ਸਮਾਂ ਲੱਗ ਜਾਵੇਗਾ।
ਪੂਰੀ ਦੁਨੀਆ ਲਈ 15 ਅਰਬ ਡੋਜ਼ ਦਾ ਪ੍ਰਬੰਧ ਕਰਨਾ ਹੋਵੇਗਾ
ਪੂਨਾਵਾਲਾ ਦੇ ਹਵਾਲੇ ਤੋਂ ਲਿਖਿਆ ਗਿਆ ਹੈ, ਇਸ ਦੁਨੀਆ 'ਚ ਸਾਰਿਆਂ ਨੂੰ ਇਹ ਵੈਕਸੀਨ ਮਿਲਣ 'ਚ ਘੱਟ ਤੋਂ ਘੱਟ 4 ਸਾਲ ਦਾ ਵਕਤ ਲੱਗੇਗਾ। ਪੂਨਾਵਾਲਾ ਨੇ ਪਹਿਲਾਂ ਇਹ ਭਵਿੱਖਬਾਣੀ ਕੀਤੀ ਸੀ ਕਿ ਮੀਜਲਸ ਜਾਂ ਰੋਟਾ ਵਾਇਰਸ ਦੀ ਤਰ੍ਹਾਂ ਕੋਰੋਨਾ ਵਾਇਰਸ 'ਚ ਵੀ ਦੋ ਡੋਜ਼ ਦੀ ਜ਼ਰੂਰਤ ਹੋਵੇਗੀ ਤਾਂ ਪੂਰੀ ਦੁਨੀਆ ਲਈ 15 ਅਰਬ ਡੋਜ਼ ਦਾ ਪ੍ਰਬੰਧ ਕਰਨਾ ਹੋਵੇਗਾ।
ਪਹਿਲਾ ਡੋਜ਼ ਖੁਦ ਸਿਹਤ ਮੰਤਰੀ ਲੈਣਗੇ
ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਪਹਿਲਾਂ ਉਮੀਦ ਜਤਾਈ ਸੀ ਕਿ ਉਹ ਇਸ ਸਾਲ ਅਕਤੂਬਰ-ਨਵੰਬਰ ਤੱਕ ਕੋਵਿਡ-19 ਦਾ ਟੀਕਾ ਬਣਾ ਲਵੇਗੀ। ਉਥੇ ਹੀ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਖਿਲਾਫ ਵੈਕਸੀਨ ਅਗਲੇ ਸਾਲ ਯਾਨੀ 2021 ਦੀ ਸ਼ੁਰੂਆਤ 'ਚ ਆ ਜਾਵੇਗੀ। ਸਿਹਤ ਮੰਤਰੀ ਨੇ ਭਰੋਸਾ ਦਿੱਤਾ ਕਿ ਕੋਵਿਡ ਵੈਕਸੀਨ ਦੇ ਟ੍ਰਾਇਲ ਦੌਰਾਨ ਪੂਰੀ ਸਾਵਧਾਨੀ ਵਰਤੀ ਜਾ ਰਹੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਦਾ ਪਹਿਲਾ ਡੋਜ਼ ਲੈਣ 'ਚ ਉਨ੍ਹਾਂ ਨੂੰ ਖੁਸ਼ੀ ਹੋਵੇਗੀ, ਤਾਂ ਕਿ ਕਿਸੇ ਨੂੰ ਇਹ ਨਾ ਲੱਗੇ ਕਿ ਇਸ 'ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ।
ਸਰਕਾਰ ਖਾਣਾ ਪਕਾਉਣ ਲਈ ਗੈਸ ਨਾਲੋਂ ਸਸਤਾ ਵਿਕਲਪ ਦੇਵੇਗੀ, ਜਾਣੋ ਕੀ ਹੈ ਯੋਜਨਾ?
NEXT STORY