ਜਲੰਧਰ (ਵੈੱਬ ਡੈਸਕ)- ਪੰਜਾਬ ਦੇ ਕਈ ਇਲਾਕਿਆਂ ਵਿਚ ਭਲਕੇ ਯਾਨੀ ਕਿ ਸ਼ਨੀਵਾਰ ਨੂੰ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ ਵਿਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਇਕ ਹੋਰ 'ਆਪ' ਦੇ ਸਰਪੰਚ ਦੀ ਮੌਤ
ਮੋਹਾਲੀ(ਰਣਬੀਰ): ਪਾਵਰਕਾਮ ਮੋਹਾਲੀ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ 11 ਕੇ. ਵੀ. ਫ਼ੀਡਰ 48-ਸੀ ਵਿਖੇ ਸੋਮਵਾਰ ਨੂੰ ਬਿਜਲੀ ਦੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮੀ 4 ਵਜੇ ਤੱਕ ਕੁਝ ਜ਼ਰੂਰੀ ਮੁਰੰਮਤ ਦੇ ਚਲਦਿਆਂ ਬੰਦ ਰਹੇਗੀ। ਜਿਸ ਕਾਰਨ ਫ਼ੇਜ਼-11 ਤੇ ਸੈਕਟਰ 48-ਸੀ ਦੇ ਇਲਾਕੇ ਪ੍ਰਭਾਵਿਤ ਰਹਿਣਗੇ।
ਇਹ ਵੀ ਪੜ੍ਹੋ- ਪੰਜਾਬ: ਭੈਣ-ਭਰਾ ਨੇ ਰਾਤ ਨੂੰ ਖਾਧੀ ਸੀ ਚਾਪ! ਸਵੇਰੇ ਹੋ ਗਈ ਦੋਵਾਂ ਦੀ ਮੌਤ
ਬੱਧਨੀ ਕਲਾਂ (ਮਨੋਜ)- ਸਬ ਸਟੇਸ਼ਨ 220 ਕੇ. ਵੀ. ਗਰਿੱਡ ਬੱਧਨੀ ਕਲਾਂ ਵਿਖੇ ਜ਼ਰੂਰੀ ਮੁਰੰਮਤ ਕਰ ਕੇ ਬਸਬਾਰ ਨੰਬਰ 2 ’ਤੇ ਚਲਦੇ ਫੀਡਰ ਜਿਵੇਂ ਕਿ ਸ਼ਹਿਰੀ ਫੀਡਰ ਬੁੱਟਰ ਕਲਾਂ, ਮੱਲੇਆਣਾ, ਬੱਧਨੀ ਖੁਰਦ ਅਤੇ ਦਿਹਾਤੀ ਫੀਡਰ ਮੀਨੀਆ 1-2-3 ਨੰਬਰ, ਡੇਰਾ ਜਲਾਲ, ਬੀ. ਐਂਡ, ਰਣੀਆਂ 2-3 ਨੰਬਰ, ਬੁੱਟਰ 2 ਨੰਬਰ,ਬੀੜ ਬੱਧਨੀ 1-2 ਨੰਬਰ, ਰਾਉਕੇ 1 ਨੰਬਰ ਫੀਡਰਾ ਦੀ ਸਪਲਾਈ ਮਿਤੀ 09-03-2026 ਸਮਾਂ ਸਵੇਰੇ 10 ਤੋਂ ਸ਼ਾਮ 5ਵਜੇ ਤੱਕ ਬੰਦ ਰਹੇਗੀ। ਇਸ ਸਬੰਧੀ ਇੰਜੀ. ਜਗਰੂਪ ਸਿੰਘ ਸਹਾਇਕ ਕਾਰਜਕਾਰੀ ਇੰਜਨੀਅਰ ਸਬ ਡਵੀਜ਼ਨ ਬੱਧਨੀ ਅਤੇ ਮੋਹਿਤ ਕੁਮਾਰ ਜੇ. ਈ. 220ਕੇ. ਵੀ. ਗਰਿੱਡ ਬੱਧਨੀ ਕਲਾਂ ਨੇ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ-ਪੰਜਾਬ 'ਚ ਸ਼ਰੇਆਮ ਗੁੰਡਾਗਰਦੀ, ਘਰ 'ਚ ਦਾਖਲ ਹੋਏ 50 ਵਿਅਕਤੀਆਂ ਨੇ ਚਲਾ'ਤੀਆਂ ਤਾਬੜਤੋੜ ਗੋਲੀਆਂ
ਸੁਲਤਾਨਪੁਰ ਲੋਧੀ(ਧੰਜੂ)- ਪੰਜਾਬ ਰਾਜ ਪਾਵਰਕਾਮ ਕਾਰਪੋਰੇਸ਼ਨ ਗਰਿੱਡ ਤਲਵੰਡੀ ਚੌਧਰੀਆਂ ਤੋਂ ਚੱਲਣ ਵਾਲੇ ਸਾਰੇ ਫੀਡਰ 9 ਤਰੀਕ ਨੂੰ ਬੰਦ ਰਹਿਣਗੇ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇੰਜੀਨੀਅਰ ਜੋਗਿੰਦਰ ਸਿੰਘ ਅਤੇ ਜੇ. ਈ ਕੁਲਦੀਪ ਸਿੰਘ ਨੇ ਦੱਸਿਆ ਕਿ 66 ਕੇ ਵੀ ਲਾਈਨ ਦੀ ਰਿਪੇਅਰ ਚੱਲ ਰਹੀ ਹੈ। ਜਿਸ ਕਾਰਨ 9 ਮਾਰਚ ਨੂੰ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।
ਇਹ ਵੀ ਪੜ੍ਹੋ- ਪੰਜਾਬ 'ਚ ਇਸ ਦਿਨ ਤੋਂ ਬਦਲ ਸਕਦੈ ਮੌਸਮ, ਫਿਰ ਤੋਂ ਡਿੱਗੇਗਾ ਤਾਪਮਾਨ, ਪੜ੍ਹੋ ਤਾਜ਼ਾ ਜਾਣਕਾਰੀ
ਦਸੂਹਾ (ਝਾਵਰ)- ਸ਼ਹਿਰੀ ਉਪ ਮੰਡਲ ਆਫਸਰ ਦਸੂਹਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 11 ਕੇ. ਵੀ. ਮਿਲਕ ਪਲਾਂਟ ਫੀਡਰ ਦੀ ਜ਼ਰੂਰੀ ਮੁਰੰਮਤ ਕਰਨ ਲਈ ਅੱਜ 9 ਮਾਰਚ ਨੂੰ ਬਿਜਲੀ ਸਪਲਾਈ ਸਵੇਰੇ 10:00 ਵਜੇ ਤੋਂ 2:00 ਵਜੇ ਤੱਕ ਬੰਦ ਰਵੇਗੀ । ਇਸ ਨਾਲ ਭਗਤ ਸਿੰਘ ਮਾਰਕਿਟ, ਮੋਤੀ ਨਗਰ, ਸਾਊਥ ਸਿਟੀ, ਜੀ. ਟੀ. ਰੋਡ, ਬੱਸ ਸਟੈਂਡ, ਕਿਰਪਾਲ ਕਲੋਨੀ, ਥਾਣਾ ਦਸੂਹਾ, ਡੀ. ਐੱਸ. ਪੀ. ਦਫਤਰ, ਹਾਜੀਪੁਰ ਚੌਂਕ, ਸਿਨੇਮਾ ਚੌਂਕ, ਹਰਦੋਥਲਾ ਰੋਡ, ਅਦਰਸ਼ ਨਗਰ, ਹਾਈਵੇ ਪਲਾਜ਼ਾ, ਮਿਲਕ ਪਲਾਂਟ ਅਤੇ ਨਿਰਵਾਣਾ ਕੰਪਲੈੱਕਸ ਆਦਿ ਖੇਤਰਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ । ਇਸ ਦੌਰਾਨ ਉੱਪ ਮੰਡਲ ਅਫਸਰ ਨੇ ਉਪਰੋਕਤ ਖੇਤਰਾਂ ਦੇ ਸਾਰੇ ਉਪਭੋਗਤਾਵਾਂ ਕੋਲੋਂ ਸਹਿਯੋਗ ਦੀ ਅਪੀਲ ਕੀਤੀ ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਇੱਟਾਂ ਨਾਲ ਲੱਦੀਆਂ ਟਰੈਕਟਰ-ਟਰਾਲੀਆਂ ਦੀ ਸਿੱਧੀ ਟੱਕਰ, 2 ਜ਼ਖ਼ਮੀ
NEXT STORY