ਨਵੀਂ ਦਿੱਲੀ (ਭਾਸ਼ਾ)— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਸਾਨਾਂ 'ਤੇ ਨੋਟਬੰਦੀ ਦੇ ਅਸਰ ਨਾਲ ਜੁੜੀ ਖਬਰ ਦਾ ਹਵਾਲਾ ਦਿੰਦੇ ਹੋਏ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਬੋਲਿਆ। ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਹੁਣ ਕੇਂਦਰੀ ਖੇਤੀਬਾੜੀ ਮੰਤਰਾਲੇ ਨੇ ਵੀ ਮੰਨ ਲਿਆ ਹੈ ਕਿ ਨੋਟਬੰਦੀ ਨਾਲ ਕਿਸਾਨਾਂ ਦੀ ਕਮਰ ਟੁੱਟ ਗਈ। ਰਾਹੁਲ ਨੇ ਟਵਿੱਟਰ 'ਤੇ ਇਕ ਖਬਰ ਸ਼ੇਅਰ ਕਰਦੇ ਹੋਏ ਕਿਹਾ, ''ਨੋਟਬੰਦੀ ਨੇ ਕਰੋੜਾਂ ਕਿਸਾਨਾਂ ਦੀ ਜ਼ਿੰਦਗੀ ਖਰਾਬ ਕਰ ਦਿੱਤੀ। ਹੁਣ ਉਨ੍ਹਾਂ ਕੋਲ ਬੀਜ-ਖਾਦ ਖਰੀਦਣ ਲਈ ਉੱਚਿਤ ਪੈਸਾ ਵੀ ਨਹੀਂ ਹੈ ਪਰ ਅੱਜ ਵੀ ਮੋਦੀ ਜੀ ਸਾਡੇ ਕਿਸਾਨਾਂ ਦੀ ਮਾੜੀ ਕਿਸਮਤ ਦਾ ਮਜ਼ਾਕ ਉਡਾਉਂਦੇ ਹਨ। ਹੁਣ ਉਨ੍ਹਾਂ ਦਾ ਖੇਤੀਬਾੜੀ ਮੰਤਰਾਲੇ ਵੀ ਕਹਿੰਦਾ ਹੈ ਕਿ ਨੋਟਬੰਦੀ ਨਾਲ ਕਿਸਾਨਾਂ ਦੀ ਕਮਰ ਟੁੱਟ ਗਈ।''
![PunjabKesari](https://static.jagbani.com/multimedia/16_24_508310000as-ll.jpg)
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਜੋ ਖਬਰ ਸ਼ੇਅਰ ਕੀਤੀ ਹੈ, ਉਸ ਦੇ ਮੁਤਾਬਕ ਵਿੱਤ ਮੰਤਰਾਲੇ ਨਾਲ ਸਬੰਧਤ ਸੰਸਦੀ ਕਮੇਟੀ ਨੂੰ ਸੌਂਪੀ ਰਿਪੋਰਟ ਵਿਚ ਖੇਤੀਬਾੜੀ ਮੰਤਰਾਲੇ ਨੇ ਕਿਹਾ ਹੈ ਕਿ ਨੋਟਬੰਦੀ ਦਾ ਕਿਸਾਨਾਂ 'ਤੇ ਬੁਰਾ ਅਸਰ ਪਿਆ ਹੈ। ਨੋਟਬੰਦੀ ਤੋਂ ਬਾਅਦ ਨਕਦੀ ਦੀ ਕਮੀ ਹੋ ਗਈ, ਜਿਸ ਨਾਲ ਕਿਸਾਨ ਬੀਜ-ਖਾਦ ਨਹੀਂ ਖਰੀਦ ਸਕੇ। ਓਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੱਧ ਪ੍ਰਦੇਸ਼ ਵਿਚ ਚੋਣ ਪ੍ਰਚਾਰ ਦੌਰਾਨ ਬੀਤੇ ਮੰਗਲਵਾਰ ਕਿਹਾ ਸੀ ਕਿ ਦੇਸ਼ 'ਚੋਂ ਭ੍ਰਿਸ਼ਟਾਚਾਰ ਦੇ ਕੀੜੇ ਨੂੰ ਸਾਫ ਕਰਨ ਅਤੇ ਬੈਂਕਿੰਗ ਪ੍ਰਣਾਲੀ ਵਿਚ ਪੈਸਾ ਵਾਪਸ ਲਿਆਉਣ ਲਈ ਨੋਟਬੰਦੀ ਵਰਗੀ ਕੌੜੀ ਦਵਾਈ ਦੀ ਵਰਤੋਂ ਕਰਨਾ ਜ਼ਰੂਰੀ ਸੀ।
2015-17 ’ਚ ਸੁਰੱਖਿਆ ਬਲ ਦੇ ਕਰੀਬ 400 ਜਵਾਨ ਹੋਏ ਸ਼ਹੀਦ
NEXT STORY