ਚੰਡੀਗੜ੍ਹ/ਨਵੀਂ ਦਿੱਲੀ (ਅੰਕੁਰ ਤਾਂਗੜੀ) : ਕੇਂਦਰੀ ਰਾਜ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਰਵਨੀਤ ਸਿੰਘ ਬਿੱਟੂ ਨੇ ਕਾਂਗਰਸ ਪਾਰਟੀ ਖ਼ਾਸ ਕਰਕੇ ਉਸ ਦੀ ਅਗਵਾਈ ਅਤੇ ਪੰਜਾਬੀ ਆਗੂਆਂ ਨੂੰ ਲੈ ਕੇ ਬਹੁਤ ਹੀ ਤਿੱਖਾ ਹਮਲਾ ਕੀਤਾ ਹੈ। ਬਿੱਟੂ ਨੇ ਦੋਸ਼ ਲਗਾਇਆ ਕਿ ਰਾਹੁਲ ਗਾਂਧੀ ਦੀ ਪ੍ਰਧਾਨਗੀ ਹੇਠ ਕਾਂਗਰਸ ਪਾਰਟੀ 'ਚ ਹਿੰਸਕ ਸੋਚ ਨੂੰ ਨਿਰੰਤਰ ਉਤਸ਼ਾਹ ਮਿਲ ਰਿਹਾ ਹੈ ਅਤੇ ਇਸ ਦਾ ਨਤੀਜਾ ਹੁਣ ਖੁੱਲ੍ਹੇਆਮ ਧਮਕੀਆਂ ਅਤੇ ਕੁੱਟਮਾਰ ਦੀਆਂ ਗੱਲਾਂ ਵਜੋਂ ਸਾਹਮਣੇ ਆ ਰਿਹਾ ਹੈ। ਰਵਨੀਤ ਬਿੱਟੂ ਨੇ ਕਿਹਾ ਕਿ ਜਿਹੜੀ ਘਟਨਾ ਸੰਸਦ ਦੇ ਅੰਦਰ ਵਾਪਰੀ, ਜਿੱਥੇ ਰਾਹੁਲ ਗਾਂਧੀ ਅਤੇ ਕਾਂਗਰਸ ਦੇ 40–50 ਸੰਸਦ ਮੈਂਬਰਾਂ ਵੱਲੋਂ ਉਨ੍ਹਾਂ ਨਾਲ ਹੱਥਾਪਾਈ ਦੀ ਕੋਸ਼ਿਸ਼ ਕੀਤੀ ਗਈ, ਉਹ ਕੋਈ ਅਲੱਗ-ਥਲੱਗ ਘਟਨਾ ਨਹੀਂ ਸੀ। ਬਿੱਟੂ ਮੁਤਾਬਕ ਇਹ ਉਹੀ ਸਿੱਖਿਆ ਹੈ, ਜੋ ਕਾਂਗਰਸ ਦੇ ਆਗੂ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਆਪਣੇ ਵਰਕਰਾਂ ਨੂੰ ਦੇ ਰਹੇ ਹਨ। ਬਿੱਟੂ ਨੇ ਕਿਹਾ ਕਿ ਜਿਵੇਂ ਸੰਸਦ 'ਚ ਹਿੰਸਕ ਰਵੱਈਆ ਦਿਖਾਇਆ ਗਿਆ, ਉਸੇ ਤਰ੍ਹਾਂ ਦੀ ਭਾਸ਼ਾ ਅਤੇ ਸੋਚ ਹੁਣ ਪੰਜਾਬ 'ਚ ਵੀ ਸਾਹਮਣੇ ਆ ਰਹੀ ਹੈ। ਉਨ੍ਹਾਂ ਨੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਬਿਆਨਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਜਦੋਂ ਇੱਕ ਸੂਬਾਈ ਪ੍ਰਧਾਨ ਇਹ ਕਹੇ ਕਿ ਕਿਸੇ ਦੀ 'ਧੌਣ ਮਰੋੜਨ ਵਿੱਚ ਤਿੰਨ ਮਿੰਟ ਲੱਗਦੇ ਹਨ', ਤਾਂ ਇਹ ਸਿਰਫ਼ ਬਿਆਨ ਨਹੀਂ, ਸਗੋਂ ਸਿੱਧੀ ਤਰ੍ਹਾਂ ਹਿੰਸਾ ਲਈ ਉਕਸਾਉਣਾ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਤੁਸੀਂ ਕਿਸੇ ਮੰਤਰੀ, ਚਾਹੇ ਉਹ ਈ. ਟੀ. ਓ. ਹੋਵੇ ਜਾਂ ਵਿਰੋਧੀ ਧਿਰ ਦਾ ਕੋਈ ਵੀ ਆਗੂ, ਉਸ ਦੇ ਕੰਮਾਂ ਦੀ ਆਲੋਚਨਾ ਸੌ ਵਾਰ ਕਰੋ, ਇਹ ਲੋਕਤੰਤਰ ਦਾ ਹਿੱਸਾ ਹੈ ਪਰ ਖੁੱਲ੍ਹੇਆਮ ਇਹ ਕਹਿਣਾ ਕਿ ਕਿਸੇ ਦੀ ਧੌਣ ਮਰੋੜੀ ਜਾ ਸਕਦੀ ਹੈ, ਇਹ ਕਾਨੂੰਨ ਅਤੇ ਸੰਵਿਧਾਨ ਦੋਹਾਂ ਦੀ ਉਲੰਘਣਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਬੱਸਾਂ ਦਾ ਸਫ਼ਰ ਕਰਨ ਵਾਲਿਆਂ ਲਈ ਜ਼ਰੂਰੀ ਖ਼ਬਰ, PRTC ਕਾਮਿਆਂ ਨੇ ਕਰ 'ਤਾ ਵੱਡਾ ਐਲਾਨ
ਕਾਰਵਾਈ ਨਾ ਹੋਈ ਤਾਂ ਹੌਂਸਲੇ ਹੋਰ ਵਧਣਗੇ
ਰਵਨੀਤ ਬਿੱਟੂ ਨੇ ਚਿਤਾਵਨੀ ਦਿੱਤੀ ਕਿ ਜੇਕਰ ਰਾਜਾ ਵੜਿੰਗ ਵਰਗੇ ਆਗੂਆਂ ਖ਼ਿਲਾਫ਼ ਸਖ਼ਤ ਕਾਰਵਾਈ ਨਹੀਂ ਹੁੰਦੀ ਤਾਂ ਇਸ ਤਰ੍ਹਾਂ ਦੇ ਬਿਆਨਾਂ ਨਾਲ ਹਿੰਸਕ ਤੱਤਾਂ ਦੇ ਹੌਂਸਲੇ ਹੋਰ ਵਧਣਗੇ। ਉਨ੍ਹਾਂ ਕਿਹਾ ਕਿ ਅੱਜ ਜੇਕਰ ਇਹ ਲੋਕ ਵਿਰੋਧ 'ਚ ਰਹਿੰਦਿਆਂ ਅਜਿਹੀਆਂ ਧਮਕੀਆਂ ਦੇ ਰਹੇ ਹਨ, ਤਾਂ ਕੱਲ੍ਹ ਜੇਕਰ ਖ਼ੁਦਾ ਨਾ ਖਾਸਤਾ, ਇਨ੍ਹਾਂ ਦੇ ਹੱਥ ਸੱਤਾ ਆ ਗਈ, ਤਾਂ ਇਹ ਕੀ ਕਰਨਗੇ, ਇਸਦੀ ਕਲਪਨਾ ਕਰਨੀ ਵੀ ਡਰਾਉਣੀ ਹੈ। ਬਿੱਟੂ ਨੇ ਕਿਹਾ ਕਿ ਕਾਂਗਰਸ ਨੂੰ ਸੱਤਾ ਤੋਂ ਦੂਰ ਰੱਖਣਾ ਦੇਸ਼ ਅਤੇ ਪੰਜਾਬ ਦੋਹਾਂ ਲਈ ਬਿਹਤਰ ਹੈ, ਕਿਉਂਕਿ ਇਹ ਪਾਰਟੀ ਲੋਕਤੰਤਰਕ ਮਰਿਆਦਾਵਾਂ ਦੀ ਇੱਜ਼ਤ ਕਰਨ 'ਚ ਅਸਫ਼ਲ ਰਹੀ ਹੈ।
ਇਹ ਵੀ ਪੜ੍ਹੋ : ਡੇਰਾ ਰਾਧਾ ਸੁਆਮੀ ਬਿਆਸ ਜਾਣ ਵਾਲੀ ਸੰਗਤ ਲਈ ਵੱਡੀ ਖ਼ੁਸ਼ਖ਼ਬਰੀ, ਲਿਆ ਗਿਆ ਵੱਡਾ ਫ਼ੈਸਲਾ (ਵੀਡੀਓ)
ਪ੍ਰਤਾਪ ਸਿੰਘ ਬਾਜਵਾ ‘ਤੇ ਵੀ ਨਿਸ਼ਾਨਾ
ਕੇਂਦਰੀ ਮੰਤਰੀ ਨੇ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੂੰ ਵੀ ਨਹੀਂ ਬਖ਼ਸ਼ਿਆ। ਉਨ੍ਹਾਂ ਕਿਹਾ ਕਿ ਬਾਜਵਾ ਸਾਹਿਬ ਨੂੰ ਦੇਖਣ ਨੂੰ ਤਾਂ ਬਹੁਤ ਸਿਆਣਾ ਅਤੇ ਤਜੁਰਬੇਕਾਰ ਆਗੂ ਮੰਨਿਆ ਜਾਂਦਾ ਹੈ ਪਰ ਉਨ੍ਹਾਂ ਦੇ ਬਿਆਨ ਵੀ ਹੁਣ ਨਿਰਾਸ਼ ਕਰਨ ਵਾਲੇ ਹਨ। ਬਿੱਟੂ ਨੇ ਕਿਹਾ ਕਿ ਬਾਜਵਾ ਵਰਗੇ ਆਗੂ, ਜਿਨ੍ਹਾਂ ਦੀ ਉਮਰ ਅਤੇ ਤਜੁਰਬਾ ਦੋਵੇਂ ਵੱਡੇ ਹਨ, ਉਨ੍ਹਾਂ ਨੂੰ ਅਜਿਹੀਆਂ ਗੱਲਾਂ ਕਰਨੀ ਸ਼ੋਭਾ ਨਹੀਂ ਦਿੰਦੀਆਂ, ਜਿਨ੍ਹਾਂ ਵਿੱਚ 'ਬੈਂਡ ਵਜਾਉਣ' ਜਾਂ ਕੁੱਟਮਾਰ ਦੀ ਭਾਸ਼ਾ ਵਰਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਨੌਜਵਾਨ ਆਗੂਆਂ ਤੋਂ ਕਈ ਵਾਰ ਜਜ਼ਬਾਤੀ ਬਿਆਨ ਆ ਵੀ ਜਾਣ ਤਾਂ ਸੀਨੀਅਰ ਆਗੂਆਂ ਦਾ ਫ਼ਰਜ਼ ਬਣਦਾ ਹੈ ਕਿ ਉਹ ਪਾਰਟੀ ਨੂੰ ਸੰਭਾਲਣ, ਨਾ ਕਿ ਅੱਗ ‘ਚ ਘਿਓ ਪਾਉਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ-ਅਮਰੀਕਾ ਵਪਾਰ ਸਮਝੌਤੇ ’ਤੇ ਮੁੱਦੇ 'ਤੇ ਬੋਲਣ ਦੀ ਸੰਸਦ 'ਚ ਨਹੀਂ ਦਿੱਤੀ ਜਾ ਰਹੀ ਇਜਾਜ਼ਤ : ਹਰਸਿਮਰਤ ਕੌਰ
NEXT STORY