ਨਵੀਂ ਦਿੱਲੀ: ਫਲਾਈਟ ਵਿਚ ਸ਼ਰਾਬੀ ਯਾਤਰੀ ਵੱਲੋਂ ਔਰਤ 'ਤੇ ਪਿਸ਼ਾਬ ਕਰਨ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਦਿੱਲੀ ਮਹਿਲਾ ਆਯੋਗ (DCW) ਨੇ ਏਅਰ ਇੰਡੀਆ ਦੀਆਂ ਦੋ ਉਡਾਨਾਂ ਵਿਚ ਯਾਤਰੀਆਂ ਨਾਲ ਕਥਿਤ ਤੌਰ 'ਤੇ ਹੋਏ ਮਾੜੇ ਵਤੀਰੇ ਨੂੰ ਲੈ ਕੇ ਸ਼ੁੱਕਰਵਾਰ ਨੂੰ ਦਿੱਲੀ ਪੁਲਸ ਨੂੰ ਨੋਟਿਸ ਜਾਰੀ ਕੀਤਾ।
ਇਹ ਖ਼ਬਰ ਵੀ ਪੜ੍ਹੋ - ਫਲਾਈਟ 'ਚ ਬਦਸਲੂਕੀ ਦੀਆਂ ਘਟਨਾਵਾਂ 'ਤੇ DGCA ਸਖ਼ਤ, Airlines ਨੂੰ ਦਿੱਤੀ ਚਿਤਾਵਨੀ
ਆਯੋਗ ਨੇ ਇਨ੍ਹਾਂ ਘਟਨਾਵਾਂ ਨੂੰ ਬੇਹੱਦ ਪਰੇਸ਼ਾਨ ਕਰਨ ਵਾਲਾ ਅਤੇ ਗੰਭੀਰ ਦੱਸਦਿਆਂ ਮਾਮਲਿਆਂ ਵਿਚ ਦਰਜ FIR ਅਤੇ ਗ੍ਰਿਫ਼ਤਾਰੀ ਦਾ ਬਿਓਰਾ ਮੰਗਿਆ ਹੈ। ਇਸ ਦੇ ਨਾਲ ਹੀ ਆਯੋਗ ਨੇ ਮਾਮਲੇ ਵਿਚ ਲਾਪਰਵਾਹੀ ਨੂੰ ਲੈ ਕੇ ਏਅਰਲਾਈਨ ਖ਼ਿਲਾਫ਼ ਕੀਤੀ ਗਈ ਕਾਰਵਾਈ ਬਾਰੇ 10 ਜਨਵਰੀ ਤਕ ਰਿਪੋਰਟ ਦੇਣ ਨੂੰ ਕਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਫਲਾਈਟ 'ਚ ਔਰਤ 'ਤੇ ਪਿਸ਼ਾਬ ਕਰਨ ਵਾਲੇ ਸ਼ੰਕਰ ਮਿਸ਼ਰਾ ਦੀ ਗਈ ਨੌਕਰੀ, ਘਰ ਪਹੁੰਚੀ ਪੁਲਸ
ਦਿੱਲੀ ਪੁਲਸ ਨੇ ਬੁੱਧਵਾਰ ਨੂੰ ਇਕ FIR ਦਰਜ ਕੀਤੀ ਅਤੇ ਉਸ ਯਾਤਰੀ ਨੂੰ ਕਾਬੂ ਕਰਨ ਲਈ ਕਈ ਕਮੇਟੀਆਂ ਦਾ ਗਠਨ ਕੀਤ, ਜਿਸ ਨੇ ਨਿਊਯਾਰਕ ਤੋਂ ਦਿੱਲੀ ਆਉਣ ਵਾਲੀ ਏਅਰ ਇੰਡੀਆ ਦੀ ਉਡਾਨ ਵਿਚ ਪਿਛਲੇ ਸਾਲ 26 ਨਵੰਬਰ ਨੂੰ ਇਕ ਸਹਿ-ਯਾਤਰੀ 'ਤੇ ਪਿਸ਼ਾਬ ਕੀਤਾ ਸੀ। ਇਸ ਵਿਚਾਲੇ, ਇਕ ਅਜਿਹਾ ਹੋਰ ਮਾਮਲਾ ਸਾਹਮਣੇ ਆਇਆ, ਜਿਸ ਵਿਚ 6 ਦਸੰਬਰ ਨੂੰ ਪੈਰਿਸ-ਦਿੱਲੀ ਫਲਾਈਟ ਵਿਚ ਇਕ ਨਸ਼ੇ ਵਿਚ ਟੁੰਨ ਵਿਅਕਤੀ ਨੇ ਮਹਿਲਾ ਯਾਤਰੀ ਦੇ ਕੰਬਲ 'ਤੇ ਕਥਿਤ ਤੌਰ 'ਤੇ ਪਿਸ਼ਾਬ ਕਰ ਦਿੱਤਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਫਲਾਈਟ 'ਚ ਬਦਸਲੂਕੀ ਦੀਆਂ ਘਟਨਾਵਾਂ 'ਤੇ DGCA ਸਖ਼ਤ, Airlines ਨੂੰ ਦਿੱਤੀ ਚਿਤਾਵਨੀ
NEXT STORY