ਮੁੰਬਈ (ਭਾਸ਼ਾ): ਬੀਤੇ ਦਿਨੀਂ ਫਲਾਈਟ ਵਿਚ ਬਦਲਸਲੂਕੀ ਦੀਆਂ ਘਟਨਾਵਾਂ ਸਾਹਮਣੇ ਆਉਣ ਤੋਂ ਬਾਅਦ ਡਾਇਰੈਕਟਰੇਟ ਜਨਰਲ ਆਫ ਸਿਵਲ ਏਵੀਏਸ਼ਨ (DGCA) ਨੇ ਸਖ਼ਤ ਰੁਖ ਅਖਤਿਆਰ ਕਰ ਲਿਆ ਹੈ। ਡੀ.ਜੀ.ਸੀ.ਏ. ਨੇ ਸ਼ੁੱਕਰਵਾਰ ਨੂੰ ਉਡਾਨ ਕੰਪਨੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਗ਼ਲਤ ਹਰਕਤਾਂ ਕਰਨ ਵਾਲੇ ਯਾਤਰੀਆਂ ਨਾਲ ਨਜਿੱਠਣ ਲਈ ਨਿਯਮਾਂ ਦਾ ਪਾਲਣ ਨਾ ਕਰਨ 'ਤੇ ਸਖ਼ਤੀ ਨਾਲ ਨਜਿੱਠਿਆ ਜਾਵੇਗਾ 'ਤੇ ਉਨ੍ਹਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਖ਼ਬਰ ਵੀ ਪੜ੍ਹੋ - ਫਲਾਈਟ 'ਚ ਔਰਤ 'ਤੇ ਪਿਸ਼ਾਬ ਕਰਨ ਵਾਲੇ ਸ਼ੰਕਰ ਮਿਸ਼ਰਾ ਦੀ ਗਈ ਨੌਕਰੀ, ਘਰ ਪਹੁੰਚੀ ਪੁਲਸ
ਇਹ ਐਡਵਾਈਜ਼ਰੀ ਪਿਛਲੇ ਸਾਲ ਦੇ ਅਖੀਰ ਵਿਚ ਏਅਰ ਇੰਡੀਆ ਦੀਆਂ ਫਲਾਈਟਾਂ ਵਿਚ ਔਰਤ 'ਤੇ ਪਿਸ਼ਾਬ ਕੀਤੇ ਜਾਣ ਦੀਆਂ ਦੋ ਹੈਰਾਨੀਜਨਕ ਘਟਨਾਵਾਂ ਤੋਂ ਬਾਅਦ ਜਾਰੀ ਕੀਤੀ ਗਈ ਹੈ। ਉਡਾਨ ਕੰਪਨੀਆਂ ਇਸ ਬਾਰੇ DGCA ਨੂੰ ਰਿਪੋਰਟ ਕਰਨ ਵਿਚ ਅਸਫ਼ਲ ਰਹੀਆਂ। ਐਡਵਾਈਜ਼ਰੀ ਵਿਚ ਏਅਰਲਾਈਨਜ਼ ਦੇ ਸੰਚਾਲਨ ਮੁਖੀਆਂ ਨੂੰ ਡੀ.ਜੀ.ਸੀ.ਏ. ਨੂੰ ਸੂਚਿਤ ਕਰਨ ਤਹਿਤ ਢੁਕਵੇਂ ਤਰੀਕਿਆਂ ਰਾਹੀਂ ਗ਼ਲਤ ਵਤੀਰੇ ਵਾਲੇ ਯਾਤਰੀਆਂ ਨਾਲ ਨਜਿੱਠਣ ਦੇ ਵਿਸ਼ੇ 'ਤੇ ਪਾਇਲਟਾਂ, ਕੈਬਿਨ ਕਰੂ ਅਤੇ ਉਨ੍ਹਾਂ ਦੀਆਂ ਸਬੰਧਤ ਏਅਰਲਾਈਨਾਂ ਦੇ ਫਲਾਈਟ ਸੇਵਾਵਾਂ ਦੇ ਡਾਇਰੈਕਟਰਾਂ ਨੂੰ ਸੰਵੇਦਨਸ਼ੀਲ ਬਣਾਉਣ ਦੀ ਸਲਾਹ ਗਈ ਹੈ। ਰੈਗੂਲੇਟਰ ਨੇ ਕਿਹਾ ਕਿ ਲਾਗੂ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ ਅਤੇ ਉਨ੍ਹਾਂ ਨੂੰ ਲਾਗੂ ਕਰਨ ਲਈ ਕਾਰਵਾਈ ਕੀਤੀ ਜਾਵੇਗੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਪੁਲਸ ਦੀ ਹਿਰਾਸਤ 'ਚ ਹਵਾਲਾਤੀ ਦੀ ਮੌਤ, ਮੋਬਾਈਲ ਚੋਰੀ ਦੇ ਮਾਮਲੇ 'ਚ ਕੀਤਾ ਗਿਆ ਸੀ ਗ੍ਰਿਫ਼ਤਾਰ
ਜ਼ਿਕਰਯੋਗ ਹੈ ਕਿ ਪਿਛਲੇ ਸਾਲ 26 ਨਵੰਬਰ ਨੂੰ ਨਿਊਯਾਰਕ ਤੋਂ ਨਵੀਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਫਲਾਈਟ ਦੇ ਬਿਜ਼ਨਸ ਕਲਾਸ ਵਿਚ ਇਕ ਸ਼ਰਾਬੀ ਯਾਤਰੀ ਨੇ ਕਥਿਤ ਤੌਰ 'ਤੇ ਇਕ ਮਹਿਲਾ ਯਾਤਰੀ 'ਤੇ ਪਿਸ਼ਾਬ ਕਰ ਦਿੱਤਾ ਸੀ। ਇਸ ਘਟਨਾ ਦੇ 10 ਦਿਨਾਂ ਦੇ ਅੰਦਰ ਹੀ ਪੈਰਿਸ ਤੋਂ ਨਵੀਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਉਸੇ ਫਲਾਈਟ 'ਚ ਇਕ ਸ਼ਰਾਬੀ ਯਾਤਰੀ ਨੇ ਇਕ ਮਹਿਲਾ ਯਾਤਰੀ ਦੇ ਕੰਬਲ 'ਤੇ ਪਿਸ਼ਾਬ ਕਰ ਦਿੱਤਾ ਸੀ। ਡੀ.ਜੀ.ਸੀ.ਏ. ਦੇ ਸੂਤਰਾਂ ਮੁਤਾਬਕ ਏਅਰਲਾਈਨ ਕਿਸੇ ਵੀ ਦੁਰਵਿਹਾਰ ਦੀ ਘਟਨਾ ਦੀ ਰਿਪੋਰਟ ਡੀ.ਜੀ.ਸੀ.ਏ. ਨੂੰ ਦੇਣ ਲਈ ਪਾਬੰਦ ਹੈ ਪਰ ਦੋਵਾਂ ਮਾਮਲਿਆਂ ਵਿਚ ਹਵਾਬਾਜ਼ੀ ਸੁਰੱਖਿਆ ਰੈਗੂਲੇਟਰ ਨੂੰ ਲੋੜੀਂਦੀ ਜਾਣਕਾਰੀ ਨਹੀਂ ਦਿੱਤੀ ਗਈ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
‘ਭਾਰਤ ਜੋੜੋ ਯਾਤਰਾ’ ਬਾਰੇ ਰਾਜਾ ਵੜਿੰਗ ਵੱਲੋਂ ਅਹਿਮ ਮੀਟਿੰਗ, ਸਾਂਝਾ ਕੀਤਾ ਯਾਤਰਾ ਦਾ ਸ਼ਡਿਊਲ
NEXT STORY