ਚੰਡੀਗੜ੍ਹ — ਯੂਨੀਅਨ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਬਿਆਨ ਜਾਰੀ ਕਰਕੇ ਦੱਸਿਆ ਹੈ ਕਿ ਹੁਣ ਪਰਾਲੀ ਨਾਲ ਈਥਾਨੋਲ ਗੈਸ ਬਣਾਈ ਜਾਵੇਗੀ। ਇਸ ਨਾਲ ਜਿਥੇ ਕਈ ਲੋਕਾਂ ਨੂੰ ਰੋਜ਼ਗਾਰ ਮਿਲੇਗਾ ਉਥੇ ਇਸ ਗੈਸ ਨੂੰ ਗੱਡੀਆਂ ਚਲਾਉਣ ਲਈ ਵਰਤੋਂ 'ਚ ਲਿਆਉਂਦਾ ਜਾਵੇਗਾ। ਇਸ ਤਰ੍ਹਾਂ ਕਰਨ ਨਾਲ ਜਿਥੇ ਪ੍ਰਦੂਸ਼ਣ ਦੀ ਸਮੱਸਿਆ ਤੋਂ ਨਿਜਾਤ ਮਿਲੇਗੀ ਉਥੇ ਪਰਾਲੀ ਦੀ ਸਮੱਸਿਆ ਦਾ ਵੀ ਹੱਲ ਹੋਵੇਗਾ ਅਤੇ ਕਿਸਾਨਾਂ ਨੂੰ ਪਰਾਲੀ ਵੇਚ ਕੇ ਲਾਭ ਵੀ ਪ੍ਰਾਪਤ ਹੋਵੇਗਾ।
ਪੰਜਾਬ ਦੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ ਅਤੇ ਟਰੈਕਟਰ ਨੂੰ ਕਮਰਸ਼ਿਅਲ ਸ਼੍ਰੇਣੀ ਤੋਂ ਬਾਹਰ ਰੱਖਣ ਨੂੰ ਲੈ ਕੇ ਧੰਨਵਾਦ ਵੀ ਕੀਤਾ।
ਨਹਿਰ 'ਚ ਟ੍ਰੈਕਟਰ-ਟਰਾਲੀ ਪਲਟਣ ਨਾਲ 3 ਦੀ ਦਰਦਨਾਕ ਮੌਤ
NEXT STORY