ਨਵੀਂ ਦਿੱਲੀ — ਰਿਜ਼ਰਵ ਬੈਂਕ ਨੇ ਨਿੱਜੀਖੇਤਰ ਦੇ ਲਕਸ਼ਮੀ ਵਿਲਾਸ ਬੈਂਕ ਦੀ ਕਮਜ਼ੋਰ ਵਿੱਤੀ ਸਥਿਤੀ ਦੇ ਮੱਦੇਨਜ਼ਰ ਉਸਦੇ ਖਿਲਾਫ ਤਤਕਾਲ ਸੁਧਾਰਵਾਦੀ ਕਾਰਵਾਈ (ਪੀਸੀਏ) ਵਿਵਸਥਾ ਦੇ ਤਹਿਤ ਕਰਜ਼ਾ ਦੇਣ ਸਬੰਧੀ ਕਈ ਪਾਬੰਦੀਆਂ ਲਗਾ ਦਿੱਤੀਆਂ ਹਨ। ਕੇਂਦਰੀ ਬੈਂਕ ਨੇ ਇਹ ਕਦਮ ਇਸ ਬੈਂਕ ਦੇ ਉੱਚ ਪੱਧਰ ਦੇ ਰੁਕੇ ਹੋਏ ਕਰਜ਼ਿਆਂ, ਜੋਖਮ ਤੋਂ ਬਚਾਅ ਲਈ ਲੋੜੀਂਦੀ ਪੂੰਜੀ ਦੇ ਕਮੀ ਅਤੇ ਦੋ ਲਗਾਤਾਰ ਸਾਲ ਤੋਂ ਹੋ ਰਹੇ ਜਾਇਦਾਦ ਦੇ ਨੁਕਸਾਨ ਦੇ ਮੱਦੇਨਜ਼ਰ ਇਹ ਕਦਮ ਚੁੱਕਿਆ ਹੈ। PCA ਦੇ ਤਹਿਤ ਲਕਸ਼ਮੀ ਵਿਲਾਸ ਬੈਂਕ 'ਤੇ ਕਰਜ਼ਾ ਦੇਣ, ਨਵੀਂਆਂ ਸ਼ਾਖਾਵਾਂ ਖੋਲ੍ਹਣ ਅਤੇ ਲਾਭਅੰਸ਼ ਦਾ ਭੁਗਤਾਨ ਕਰਨ 'ਤੇ ਰੋਕ ਲਗਾਈ ਗਈ ਹੈ। ਬੈਂਕ ਨੂੰ ਚੌਣਵੇਂ ਖੇਤਰ ਨੂੰ ਦਿੱਤੇ ਕਰਜ਼ੇ 'ਚ ਕਮੀ ਲਿਆਉਣ 'ਤੇ ਵੀ ਕੰਮ ਕਰਨਾ ਹੋਵੇਗਾਸ਼ ਲਕਸ਼ਮੀ ਵਿਲਾਸ ਬੈਂਕ ਨੇ ਸ਼ਨੀਵਾਰ ਨੂੰ ਰੈਗੂਲੇਟਰੀ ਨੂੰ ਇਹ ਜਾਣਕਾਰੀ ਦਿੱਤੀ। ਰਿਜ਼ਰਵ ਬੈਂਕ ਨੇ ਇਹ ਕਾਰਵਾਈ ਅਜਿਹੇ ਸਮੇਂ ਕੀਤੀ ਹੈ ਜਦੋਂ ਦਿੱਲੀ ਪੁਲਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਧੋਖਾਧੜੀ ਅਤੇ ਫੰਡ ਦੀ ਦੁਰਵਰਤੋਂ ਨੂੰ ਲੈ ਕੇ ਲਕਸ਼ਮੀ ਵਿਲਾਸ ਬੈਂਕ ਦੇ ਬੋਰਡ ਆਫ ਡਾਇਰੈਕਟਰ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ।
ਰਿਜ਼ਰਵ ਬੈਂਕ ਵਲੋਂ ਤਤਕਾਲ ਸੁਧਾਰਵਾਦੀ ਕਾਰਵਾਈ(PCA) ਵਰਗੀ ਕਾਰਵਾਈ ਕਾਰਨ ਇੰਡੀਆਬੁੱਲਜ਼ ਹਾਊਸਿੰਗ ਫਾਇਨਾਂਸ ਦਾ ਲਕਸ਼ਮੀ ਵਿਲਾਸ ਬੈਂਕ 'ਚ ਪ੍ਰਸਤਾਵਿਤ ਰਲੇਵਾਂ ਵਿਚਾਲੇ ਦੀ ਲਟਕ ਗਿਆ ਹੈ। ਰਲੇਵੇਂ ਨੂੰ ਅਜੇ ਰਿਜ਼ਰਵ ਬੈਂਕ ਦੀ ਮਨਜ਼ੂਰੀ ਨਹੀਂ ਮਿਲੀ ਹੈ। ਰਿਜ਼ਰਵ ਬੈਂਕ ਨੇ 31 ਮਾਰਚ 2019 ਨੂੰ ਖਤਮ ਵਿੱਤੀ ਸਾਲ ਲਈ ਜੋਖਮ ਦੀ ਨਿਗਰਾਨੀ ਦੇ ਤਹਿਤ ਹੋਈ ਜਾਂਚ ਦੇ ਬਾਅਦ ਇਹ ਕਾਰਵਾਈ ਸ਼ੁਰੂ ਕੀਤੀ ਹੈ। ਵਿੱਤੀ ਸਾਲ 2018-19 'ਚ ਲਕਸ਼ਮੀ ਵਿਲਾਸ ਬੈਂਕ ਦਾ ਸ਼ੁੱਧ ਐਨ.ਪੀ.ਏ. 7.49 ਫੀਸਦੀ, ਪੂੰਜੀ ਪੂਰਤੀ ਅਨੁਪਾਤ 7.72 ਪ੍ਰਤੀਸ਼ਤ ਅਤੇ ਸੰਪਤੀ ਉੱਤੇ 2.32% ਦਾ ਘਾਟਾ ਹੋਇਆ ਸੀ। ਬੈਂਕ ਨੂੰ 2018-19 ਵਿਚ 894.10 ਕਰੋੜ ਰੁਪਏ ਦਾ ਘਾਟਾ ਹੋਇਆ ਹੈ। ਲਕਸ਼ਮੀ ਨਿਵਾਸ ਬੈਂਕ ਨੇ ਕਿਹਾ ਕਿ ਰਿਜ਼ਰਵ ਬੈਂਕ ਦੀ ਇਸ ਕਾਰਵਾਈ ਨਾਲ ਇਸਦੀ ਕਾਰਗੁਜ਼ਾਰੀ ਵਿਚ ਸੁਧਾਰ ਹੋਏਗਾ ਅਤੇ ਆਮ ਤੌਰ 'ਤੇ ਜਮ੍ਹਾਂ ਰਕਮਾਂ ਜਾਂ ਮੁੜ ਅਦਾਇਗੀਆਂ ਨੂੰ ਸਵੀਕਾਰ ਕਰਨ ਸਮੇਤ ਇਸ ਦੇ ਰੋਜ਼ਾਨਾ ਕੰਮਾਂ 'ਤੇ ਕੋਈ ਮਾੜਾ ਅਸਰ ਨਹੀਂ ਪਵੇਗਾ। ਲਕਸ਼ਮੀ ਵਿਲਾਸ ਬੈਂਕ ਨੇ ਵੱਖਰੇ ਤੌਰ 'ਤੇ ਬੀ.ਐਸ.ਸੀ. ਨੂੰ ਦੱਸਿਆ ਕਿ ਉਸਨੂੰ ਪ੍ਰਤੀਭੂਤੀਆਂ ਦੁਆਰਾ ਇਕ ਹਜ਼ਾਰ ਕਰੋੜ ਰੁਪਏ ਦੀ ਪੂੰਜੀ ਇਕੱਠੀ ਕਰਨ ਲਈ ਸ਼ੇਅਰਧਾਰਕਾਂ ਦੀ ਮਨਜ਼ੂਰੀ ਮਿਲ ਗਈ ਹੈ।
ਸਕੂਲ ਦੀ ਦੀਵਾਰ ਡਿੱਗਣ ਕਾਰਨ 3 ਬੱਚਿਆਂ ਦੀ ਮੌਤ
NEXT STORY