ਨਵੀਂ ਦਿੱਲੀ (ਇੰਟ.) - ਹੁਣ ਫੋਨ ’ਤੇ ਅਣਜਾਣ ਨੰਬਰ ਤੋਂ ਕਾਲ ਆਉਣ ’ਤੇ ਕਾਲਰ ਦਾ ਨਾਂ ਵੀ ਦਿਖਾਈ ਦੇਵੇਗਾ। ਟੈਲੀਕਾਮ ਕੰਪਨੀਆਂ ਨੇ ਮੁੰਬਈ ਅਤੇ ਹਰਿਆਣਾ ਸਰਕਲ ’ਚ ਟ੍ਰਾਇਲ ਸ਼ੁਰੂ ਕਰ ਦਿੱਤੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਹੋਰ ਸ਼ਹਿਰਾਂ ’ਚ ਵੀ ਇਹ ਸਰਵਿਸ ਸ਼ੁਰੂ ਕਰਨ ਦੀ ਯੋਜਨਾ ਹੈ। ਇਸ ਦਾ ਨਾਂ ਕਾਲਿੰਗ ਨੇਮ ਪ੍ਰੈਜ਼ਨਟੇਸ਼ਨ ਹੈ।
ਇਹ ਵੀ ਪੜ੍ਹੋ : ਝੂਲਾ ਅਚਾਨਕ ਹੋ ਗਿਆ ਖ਼ਰਾਬ, ਹਵਾ 'ਚ ਉਲਟੇ ਲਟਕੇ ਰਹੇ 30 ਲੋਕ
ਇਸ ਨਾਲ ਸਪੈਮ ਅਤੇ ਫਰਾਡ ਕਾਲਾਂ ਨੂੰ ਰੋਕਣ ’ਚ ਮਦਦ ਮਿਲ ਸਕਦੀ ਹੈ। ਹਾਲ ਹੀ ਦੇ ਸਮੇਂ ’ਚ ਅਜਿਹੀਆਂ ਕਾਲਾਂ ਵਿਚ ਵਾਧਾ ਦੇਖਿਆ ਗਿਆ ਹੈ। ਸਰਕਾਰ ਅਤੇ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਦੇ ਦਬਾਅ ਤੋਂ ਬਾਅਦ ਕੰਪਨੀਆਂ ਨੇ ਇਹ ਟੈਸਟਿੰਗ ਸ਼ੁਰੂ ਕਰ ਦਿੱਤੀ ਹੈ। ਹਾਲ ਹੀ ’ਚ ਸਰਕਾਰ ਨੇ ਫਰਜ਼ੀ ਅੰਤਰਰਾਸ਼ਟਰੀ ਕਾਲਾਂ ਨੂੰ ਰੋਕਣ ਲਈ ਕਿਹਾ ਸੀ।
ਹਾਲ ਹੀ ’ਚ ਸਰਕਾਰ ਨੇ ਟੈਲੀਕਾਮ ਆਪ੍ਰੇਟਰਾਂ ਨੂੰ ਉਨ੍ਹਾਂ ਸਾਰੀਆਂ ਫਰਜ਼ੀ ਅੰਤਰਰਾਸ਼ਟਰੀ ਕਾਲਾਂ ਨੂੰ ਬਲੌਕ ਕਰਨ ਦਾ ਨਿਰਦੇਸ਼ ਦਿੱਤਾ ਹੈ, ਜੋ ਕਾਲ ਆਉਣ ’ਤੇ ਭਾਰਤੀ ਨੰਬਰ ਦਿਖਾਈ ਦਿੰਦੇ ਹਨ। ਦੂਰਸੰਚਾਰ ਵਿਭਾਗ ਨੂੰ ਇਸ ਸਬੰਧੀ ਸ਼ਿਕਾਇਤਾਂ ਮਿਲ ਰਹੀਆਂ ਸਨ। ਇਨ੍ਹਾਂ ਕਾਲਾਂ ਰਾਹੀਂ ਲੋਕਾਂ ਨਾਲ ਸਾਈਬਰ ਅਪਰਾਧ ਅਤੇ ਵਿੱਤੀ ਧੋਖਾਦੇਹੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : SBI ਨੇ ਦਿੱਤਾ ਝਟਕਾ : ਮਹਿੰਗਾ ਹੋਇਆ ਲੋਨ, ਹੁਣ ਕਰਨਾ ਪਵੇਗਾ ਜ਼ਿਆਦਾ EMI ਦਾ ਭੁਗਤਾਨ
ਟੈਸਟਿੰਗ ਕਰ ਰਹੀਆਂ ਟੈਲੀਕਾਮ ਕੰਪਨੀਆਂ
ਇਕ ਰਿਪੋਰਟ ਮੁਤਾਬਕ ਟੈਲੀਕਾਮ ਕੰਪਨੀ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸੀ. ਐੱਨ. ਪੀ. ਕਿਵੇਂ ਕੰਮ ਕਰ ਰਹੀ ਹੈ, ਇਸ ਦੇ ਨਤੀਜੇ ਜਾਣਨ ਲਈ ਅਸੀਂ ਸੀਮਤ ਗਿਣਤੀ ’ਚ ਇਸ ਦੀ ਜਾਂਚ ਕਰ ਰਹੇ ਹਾਂ। ਇਸ ’ਚ ਇਨਕਮਿੰਗ ਕਾਲ ਦੌਰਾਨ ਨੰਬਰ ਦੇ ਨਾਲ ਕਾਲ ਕਰਨ ਵਾਲੇ ਦਾ ਨਾਂ ਵੀ ਦਿਖਾਈ ਦੇਵੇਗਾ। ਅਸੀਂ ਟੈਲੀਕਮਿਊਨੀਕੇਸ਼ਨ ਵਿਭਾਗ ਨਾਲ ਟੈਸਟਿੰਗ ਨਤੀਜੇ ਸਾਂਝੇ ਕਰਾਂਗੇ ਤਾਂ ਜੋ ਪ੍ਰਸਤਾਵਿਤ ਸੇਵਾ ਬਾਰੇ ਕੋਈ ਵਿਹਾਰਕ ਫੈਸਲਾ ਲਿਆ ਜਾ ਸਕੇ।
ਟਰੂਕਾਲਰ ਵਰਗੀ ਹੋਵੇਗੀ ਇਹ ਸਰਵਿਸ
ਸੀ. ਐੱਨ. ਏ. ਪੀ. ਸਰਵਿਸ ਕੰਪਨੀ ਦੀ ਮੌਜੂਦਾ ਕਾਲਰ ਆਈ. ਡੀ. ਐਪਲੀਕੇਸ਼ਨ ਵਰਗੀ ਹੋਵੇਗੀ ਪਰ ਇਸ ਦਾ ਉਨ੍ਹਾਂ ਦੇ ਕਾਰੋਬਾਰ ’ਤੇ ਕੋਈ ਮਾੜਾ ਪ੍ਰਭਾਵ ਨਹੀਂ ਪਵੇਗਾ।
ਇਹ ਵੀ ਪੜ੍ਹੋ : PM ਮੋਦੀ ਨੇ ਇਟਲੀ 'ਚ ਕੈਨੇਡੀਅਨ PM ਜਸਟਿਨ ਟਰੂਡੋ ਨਾਲ ਕੀਤੀ ਮੁਲਾਕਾਤ, ਜਾਣੋ ਕੀ ਹੋਈ ਗੱਲਬਾਤ
ਇਹ ਵੀ ਪੜ੍ਹੋ : TCS ਨੂੰ ਕਰਾਰਾ ਝਟਕਾ, ਅਮਰੀਕੀ ਅਦਾਲਤ ਨੇ 194 ਮਿਲੀਅਨ ਡਾਲਰ ਦਾ ਲਗਾਇਆ ਜੁਰਮਾਨਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਕੇਂਦਰ ਨਾਲ ਖ਼ਤਮ ਕਰਾਂਗਾ ਪੰਜਾਬੀਆਂ ਦੀ ਕੁੜੱਤਣ ਤੇ ਅੱਗੇ ਰੱਖਿਆ ਜਾਵੇਗਾ ਪੰਜਾਬ ਦਾ ਹਰ ਮੁੱਦਾ'
NEXT STORY