ਨਵੀਂ ਦਿੱਲੀ — ਕੇਰਲ ਆਟੋਮੋਬਾਈਲਜ਼ ਲਿਮਟਿਡ (ਕੇ.ਏ.ਐਲ.) ਨੇ 'ਨੀਮ ਜੀ/Neem-G' ਇਲੈਕਟ੍ਰਿਕ ਆਟੋਜ਼ ਨੇਪਾਲ ਨੂੰ ਨਿਰਯਾਤ ਕਰਨੇ ਸ਼ੁਰੂ ਕਰ ਦਿੱਤੇ ਹਨ। ਕੇ.ਏ.ਐਲ. ਦੁਆਰਾ ਕੇਰਲਾ ਵਿਚ ਇਨ੍ਹਾਂ ਈ-ਆਟੋਜ਼ ਦਾ ਨਿਰਮਾਣ ਕੀਤਾ ਜਾ ਰਿਹਾ ਹੈ।
ਕੇਰਲ ਦੇ ਮੁੱਖ ਮੰਤਰੀ (ਸੀ.ਐੱਮ.) ਪਨਾਰਈ ਵਿਜਯਨ ਨੇ ਕਿਹਾ ਕਿ ਈ-ਆਟੋ 'ਨੀਮ ਜੀ' ਦੇ 25 ਯੂਨਿਟ ਪਹਿਲੇ ਪੜਾਅ ਵਿਚ ਨੇਪਾਲ ਨੂੰ ਬਰਾਮਦ ਕੀਤੇ ਜਾਣਗੇ, ਜਦੋਂਕਿ ਨੇਪਾਲ ਵਿਚ 500 ਯੂਨਿਟ ਹੋਰ ਵੇਚਣ ਦੀ ਉਮੀਦ ਕੀਤੀ ਜਾ ਰਹੀ ਹੈ।
ਕੇਰਲਾ ਦੇ ਮੁੱਖ ਮੰਤਰੀ ਨੇ ਕਿਹਾ , 'ਪਹਿਲੇ ਪੜਾਅ ਵਿਚ 25 ਯੂਨਿਟ ਨੇਪਾਲ ਨੂੰ ਨਿਰਯਾਤ ਕੀਤੇ ਜਾਣਗੇ। ਨੇਪਾਲ ਵਿਚ ਇਕ ਸਾਲ ਵਿਚ 500 ਈ-ਆਟੋ ਵੇਚਣ ਦੀ ਉਮੀਦ ਹੈ। ਨੀਮ ਜੀ ਆਟੋ ਦਾ ਇਕ ਹੀ ਚਾਰਜ ਵਿਚ 80 ਤੋਂ 90 ਕਿਲੋਮੀਟਰ ਦਾ ਮਾਈਲੇਜ ਹੈ। ਇਲੈਕਟ੍ਿਰਕ ਆਟੋ ਵਿਚ ਵੀ ਕੇਰਲ ਦੇ ਸੀ.ਐੱਮ. ਨੇ ਕਿਹਾ ਕਿ ਡਰਾਈਵਰ ਅਤੇ ਯਾਤਰੀਆਂ ਵਿਚ ਫਰਕ ਕਰਨ ਲਈ ਜਗ੍ਹਾ ਰੱਖੀ ਗਈ ਹੈ, ਜੋ ਕਿ ਕੋਵਿਡ-19 ਦੇ ਫੈਲਣ ਦੇ ਮੱਦੇਨਜ਼ਰ ਸੁਰੱਖਿਆ ਨੂੰ ਯਕੀਨੀ ਬਣਾਏਗੀ।'
ਇਹ ਵੀ ਪੜ੍ਹੋ : ਦਰਦ ਨਿਵਾਰਕ ਦਵਾਈ ਬਣਾਉਣ ਵਾਲੀ ਕੰਪਨੀ ਦੋਸ਼ੀ ਕਰਾਰ, ਲੱਗਾ 8.3 ਅਰਬ ਡਾਲਰ ਦਾ ਜੁਰਮਾਨਾ
ਵਿਜਯਨ ਨੇ ਦੱਸਿਆ ਕਿ ਮੰਗਲਵਾਰ ਨੂੰ 25 ਆਟੋ ਦੀ ਪਹਿਲੀ ਖੇਪ ਕੇ.ਏ.ਐਲ. ਪਲਾਂਟ ਤੋਂ ਨੇਪਾਲ ਭੇਜ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਨੇਪਾਲ ਤੋਂ ਇਲਾਵਾ ਸ੍ਰੀਲੰਕਾ ਅਤੇ ਬੰਗਲਾਦੇਸ਼ ਵਰਗੇ ਗੁਆਂਢੀ ਦੇਸ਼ਾਂ ਨੂੰ ਈ-ਆਟੋ ਨਿਰਯਾਤ ਕਰਨ ਲਈ ਗੱਲਬਾਤ ਚੱਲ ਰਹੀ ਹੈ। ਉਸਨੇ ਅੱਗੇ ਦੱਸਿਆ ਕਿ ਕੇਰਲ ਤੋਂ ਇਲਾਵਾ ਹੋਰ ਸੂਬਿਆਂ ਵਿਚ ਵੀ ਈ-ਆਟੋ ਰਿਕਸ਼ਾ ਡੀਲਰ ਨਿਯੁਕਤ ਕੀਤੇ ਜਾ ਰਹੇ ਹਨ ਤਾਂ ਜੋ ਵਿਕਰੀ ਨੂੰ ਵਧਾਇਆ ਜਾ ਸਕੇ।
ਇਹ ਵੀ ਪੜ੍ਹੋ : ਇਤਿਹਾਸਕ ਖੋਜ: ਵਿਗਿਆਨੀਆਂ ਨੇ ਮਨੁੱਖੀ ਸਰੀਰ 'ਚ ਕੀਤੀ ਇਕ ਨਵੇਂ ਅੰਗ ਦੀ ਖੋਜ, ਕੈਂਸਰ ਦੇ
ਉਨ੍ਹਾਂ ਕਿਹਾ, 'ਕੇਰਲ ਦੇ ਵੱਖ-ਵੱਖ ਡੀਲਰਾਂ ਤੋਂ ਇਲਾਵਾ, ਤਾਮਿਲਨਾਡੂ, ਕਰਨਾਟਕ, ਰਾਜਸਥਾਨ, ਆਂਧਰਾ ਪ੍ਰਦੇਸ਼, ਪੰਜਾਬ, ਹਰਿਆਣਾ, ਦਿੱਲੀ ਅਤੇ ਉੱਤਰ ਪ੍ਰਦੇਸ਼ ਵਿਚ ਵੀ ਈ-ਆਟੋ ਰਿਕਸ਼ਾ ਡੀਲਰ ਨਿਯੁਕਤ ਕੀਤੇ ਜਾ ਰਹੇ ਹਨ।' ਤਿੰਨ ਸੀਟਰ ਵਾਤਾਵਰਣ ਅਨੁਕੂਲ ਆਟੋ ਦੀ ਕੀਮਤ 2.85 ਲੱਖ ਰੁਪਏ ਹੈ ਅਤੇ ਇਸ ਨੂੰ ਉਸੇ ਕੀਮਤ 'ਤੇ ਨੇਪਾਲ ਨੂੰ ਵੀ ਨਿਰਯਾਤ ਕੀਤਾ ਜਾ ਰਿਹਾ ਹੈ। ਕੈਲ ਮੁਤਾਬਕ ਬੈਟਰੀ ਨੂੰ ਚਾਰ ਘੰਟਿਆਂ ਵਿਚ ਪੂਰੀ ਤਰ੍ਹਾਂ ਚਾਰਜ ਕੀਤਾ ਜਾ ਸਕਦਾ ਹੈ ਅਤੇ ਇਹ ਘਰੇਲੂ ਪਲੱਗ ਦੁਆਰਾ ਵੀ ਅਸਾਨੀ ਨਾਲ ਚਾਰਜ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : Videocon ਨੂੰ ਦਿਵਾਲੀਆ ਪ੍ਰਕਿਰਿਆ ਤੋਂ ਬਚਾਉਣ ਲਈ ਵੇਣੂਗੋਪਾਲ ਧੂਤ ਨੇ ਬੈਂਕਾਂ ਨੂੰ ਦਿੱਤਾ ਇਹ ਪ੍ਰਸਤਾਵ
ਇਤਿਹਾਸਕ ਖੋਜ: ਵਿਗਿਆਨੀਆਂ ਨੇ ਮਨੁੱਖੀ ਸਰੀਰ 'ਚ ਕੀਤੀ ਇਕ ਨਵੇਂ ਅੰਗ ਦੀ ਖੋਜ, ਕੈਂਸਰ ਦੇ ਇਲਾਜ ਲਈ ਹੋਵੇਗਾ ਸਹਾਇਕ
NEXT STORY