ਨੈਸ਼ਨਲ ਡੈਸਕ- ਜੰਮੂ ਕਸ਼ਮੀਰ 'ਚ ਇੰਨੀਂ ਦਿਨੀਂ ਇਕ ਵਾਰ ਫਿਰ ਤੋਂ ਹੱਲਚੱਲ ਮਚੀ ਹੋਈ ਹੈ। 24 ਜੂਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ 'ਚ ਹੋਣ ਵਾਲੀ ਬੈਠਕ ਜੰਮੂ ਕਸ਼ਮੀਰ ਦੇ 14 ਨੇਤਾਵਾਂ ਨੂੰ ਸੱਦਾ ਕੀਤਾ ਗਿਆ ਹੈ, ਜਿਸ 'ਚ ਸੂਬੇ ਦੇ ਚਾਰ ਸਾਬਕਾ ਮੁੱਖ ਮੰਤਰੀ ਵੀ ਸ਼ਾਮਲ ਹਨ। ਉੱਥੇ ਹੀ ਇੰਨੀਂ ਦਿਨੀਂ ਜੰਮੂ ਕਸ਼ਮੀਰ 'ਚ ਜੋ ਸਿਆਸੀ ਹੱਲਚੱਲ ਹੋ ਰਹੀ ਹੈ, ਉਸ 'ਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਦੀ ਨਜ਼ਰ ਹੈ। ਦੱਸਿਆ ਜਾ ਰਿਹਾ ਹੈ ਕਿ ਅਜੀਤ ਡੋਭਾਲ ਸਿਆਸੀ ਪ੍ਰਕਿਰਿਆ 'ਚ ਪਰਦੇ ਦੇ ਪਿੱਛੇ ਰਹਿ ਕੇ ਕੰਮ ਕਰ ਰਹੇ ਹਨ। ਸੂਬੇ ਦੀ ਜ਼ਮੀਨੀ ਸਥਿਤੀ ਜਾਣਨ ਲਈ ਡੋਭਾਲ ਵੱਖ-ਵੱਖ ਪੱਧਰਾਂ 'ਤੇ ਅਗਵਾਈ ਨਾਲ ਬੈਠਕਾਂ ਕਰ ਰਹੇ ਹਨ।
ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਦੀ ਸ਼ੁੱਕਰਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਇਕ ਬੈਠਕ ਹੋਈਸੀ, ਇਸ 'ਚ ਅਜੀਤ ਡੋਭਾਲ ਵੀ ਮੌਜੂਦ ਰਹੇ। ਕਿਹਾ ਜਾ ਰਿਹਾ ਹੈ ਕਿ ਇਸੇ ਮੀਟਿੰਗ ਤੋਂ ਬਾਅਦ ਸਾਰੇ ਦਲਾਂ ਦੀ ਬੈਠਕ ਬੁਲਾਏ ਜਾਣਦਾ ਫ਼ੈਸਲਾ ਹੋਇਆ। ਦੱਸਣਯੋਗ ਹੈ ਕਿ ਜੰਮੂ ਕਸ਼ਮੀਰ 'ਚ ਜਦੋਂ ਧਾਰਾ 370 ਰੱਦ ਕੀਤੀ ਗਈ, ਉਦੋਂ ਉੱਥੇ ਦੀ ਸੁਰੱਖਿਆ ਸਥਿਤੀ ਨੂੰ ਸੰਭਾਲਣ 'ਚ ਡੋਭਾਲ ਨੇ ਅਹਿਮ ਭੂਮਿਕਾ ਨਿਭਾਈ ਸੀ।
ਸੁਨਹਿਰੀ ਜਿੱਤ ਦਾ ਸਾਲ: JKLI ਨੂੰ 1971 ਦੇ ਭਾਰਤ-ਪਾਕਿ ਜੰਗ ਦੀ ਯਾਦ ’ਚ ਮਿਲੀ ‘ਵਿਕਟਰੀ ਫਲੇਮ’
NEXT STORY