ਭੁਵਨੇਸ਼ਵਰ: ਉੜੀਸਾ ਦੇ ਬਾਲਾਸੋਰ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਨੂੰ ਇੱਕ ਮਾਲਗੱਡੀ ਦੇ ਤਿੰਨ ਡੱਬੇ ਪਟਰੀ ਤੋਂ ਉਤਰ ਗਏ। ਰੇਲਵੇ ਅਧਿਕਾਰੀਆਂ ਅਨੁਸਾਰ ਇਹ ਘਟਨਾ ਦੱਖਣ ਪੂਰਬੀ ਰੇਲਵੇ ਦੇ ਭਦਰਕ-ਖੜਗਪੁਰ ਰੇਲ ਖੰਡ 'ਤੇ ਸਥਿਤ ਰੂਪਸਾ ਸਟੇਸ਼ਨ 'ਤੇ ਸਵੇਰੇ ਲਗਭਗ 10 ਵਜੇ ਵਾਪਰੀ। ਇਸ ਹਾਦਸੇ ਵਿੱਚ ਕਿਸੇ ਦੇ ਵੀ ਹਤਾਹਤ ਹੋਣ ਦੀ ਕੋਈ ਖ਼ਬਰ ਨਹੀਂ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ, ਇਹ ਮਾਲਗੱਡੀ ਸੀਮਿੰਟ ਅਤੇ ਖਾਦ ਉਤਾਰਨ ਤੋਂ ਬਾਅਦ ਰੂਪਸਾ ਸਟੇਸ਼ਨ ਤੋਂ ਖੜਗਪੁਰ ਲਈ ਰਵਾਨਾ ਹੋਈ ਸੀ, ਜਿਸ ਦੌਰਾਨ ਇਹ ਹਾਦਸਾ ਵਾਪਰਿਆ। ਡੱਬੇ ਪਟਰੀ ਤੋਂ ਉਤਰਨ ਕਾਰਨ ਜਲੇਸ਼ਵਰ ਨੇੜੇ ਸਥਿਤ ਰੂਪਸਾ ਸਟੇਸ਼ਨ ਤੋਂ ਲੰਘਣ ਵਾਲੀਆਂ ਰੇਲ ਸੇਵਾਵਾਂ ਪ੍ਰਭਾਵਿਤ ਹੋਈਆਂ।
ਹਾਲਾਂਕਿ, ਰੇਲਵੇ ਵਿਭਾਗ ਵੱਲੋਂ ਕੀਤੇ ਗਏ ਤੁਰੰਤ ਮੁਰੰਮਤ ਕਾਰਜਾਂ ਤੋਂ ਬਾਅਦ ਪ੍ਰਭਾਵਿਤ ਡੱਬਿਆਂ ਨੂੰ ਮੁੜ ਪਟਰੀ 'ਤੇ ਲਿਆਂਦਾ ਗਿਆ ਅਤੇ ਰੇਲ ਆਵਾਜਾਈ ਮੁੜ ਬਹਾਲ ਕਰ ਦਿੱਤੀ ਗਈ ਹੈ। ਦੱਖਣ ਪੂਰਬੀ ਰੇਲਵੇ ਦੇ ਖੜਗਪੁਰ ਮੰਡਲ ਨੇ ਇਸ ਘਟਨਾ ਦੇ ਅਸਲ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਦਿੱਲੀ 'ਚ ਹੋਈ ਸਾਲ ਦੀ ਪਹਿਲੀ ਬਾਰਿਸ਼, ਹਵਾ ਦੀ ਗੁਣਵੱਤਾ 'ਚ ਹੋਇਆ ਸੁਧਾਰ
NEXT STORY