ਭੁਵਨੇਸ਼ਵਰ-ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਸ਼ਨੀਵਾਰ ਨੂੰ ਸੂਬੇ ਦੇ ਆਪਣੇ ਦੌਰੇ ਦੌਰਾਨ ਓਡਿਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨਾਲ ਮੁਲਾਕਾਤ ਕੀਤੀ। ਇਹ ਮੁਲਾਕਾਤ ਮੁੱਖ ਮੰਤਰੀ ਰਿਹਾਇਸ਼ 'ਤੇ ਹੋਈ। ਇਸ ਬੈਠਕ ਦੌਰਾਨ ਸੀ.ਐੱਮ. ਪਟਨਾਇਕ ਨੇ ਸੋਨੂੰ ਸੂਦ ਨੂੰ ਭਾਰਤੀ ਹਾਕੀ ਟੀਮ ਦੀ ਜਰਸੀ ਭੇਂਟ ਕੀਤੀ। ਦੱਸ ਦੇਈਏ ਕਿ ਓਡਿਸ਼ਾ ਭਾਰਤੀ ਹਾਕੀ ਦੀ ਰਾਸ਼ਟਰੀ ਮਹਿਲਾ ਅਤੇ ਪੁਰਸ਼ ਟੀਮਾਂ ਦਾ ਸਪਾਂਸਰ ਹੈ।
ਇਹ ਵੀ ਪੜ੍ਹੋ : ਦੱਖਣੀ ਨਾਈਜੀਰੀਆ 'ਚ ਇਕ ਚਰਚ 'ਚ ਮਚੀ ਭਾਜੜ, 31 ਲੋਕਾਂ ਦੀ ਹੋਈ ਮੌਤ
ਇਸ ਮੁਲਾਕਾਤ ਦੌਰਾਨ ਸੋਨੂੰ ਸੂਦ ਨੇ ਕਿਹਾ ਕਿ ਕੋਰੋਨਾ ਦੀ ਪਹਿਲੀ ਲਹਿਰ 'ਚ ਅਸੀਂ ਲਗਭਗ 17 ਬੱਚਿਆਂ ਨੂੰ ਮੁੰਬਈ ਤੋਂ ਸੁਰੱਖਿਅਤ ਵਾਪਸ ਕੇਂਦਰਪਾੜਾ ਪਹੁੰਚਾਇਆ ਸੀ। ਉਸ ਦੌਰਾਨ ਸੀ.ਐੱਮ. ਨਵੀਨ ਨੇ ਮੇਰਾ ਧੰਨਵਾਦ ਕੀਤਾ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਸਨ। ਹੁਣ ਜਦ ਮੈਂ ਇਥੇ ਆਇਆ ਹਾਂ ਤਾਂ ਉਨ੍ਹਾਂ ਨੂੰ ਮਿਲਣ ਲਈ ਆ ਗਿਆ। ਉਨ੍ਹਾਂ ਅਗੇ ਕਿਹਾ ਕਿ ਸਾਨੂੰ ਓਡਿਸ਼ਾ ਲਈ ਹੋਰ ਚੰਗੇ ਕੰਮ ਕਰਨ ਦੀ ਲੋੜ ਹੈ ਅਤੇ ਮੈਂ ਹਮੇਸ਼ਾ ਇਸ ਦੇ ਲਈ ਤਿਆਰ ਹਾਂ।
ਇਹ ਵੀ ਪੜ੍ਹੋ : NAS 2021 ਨੂੰ ਲੈ ਕੇ ਸਿੱਖਿਆ ਮੰਤਰੀ ਮੀਤ ਹੇਅਰ ਦਾ ਵੱਡਾ ਬਿਆਨ, ਕਹੀ ਇਹ ਗੱਲ
ਉਥੇ, ਸੀ.ਐੱਮ. ਨਵੀਨ ਨੇ ਵੀ ਇਸ ਮੁਲਾਕਾਤ 'ਤੇ ਖੁਸ਼ੀ ਜ਼ਾਹਿਰ ਕੀਤੀ ਹੈ। ਉਨ੍ਹਾਂ ਕਿਹਾ ਕਿ ਅਦਾਕਾਰ ਸੋਨੂੰ ਸੂਦ ਨੂੰ ਮਿਲ ਕੇ ਖੁਸ਼ੀ ਹੋਈ। ਕੋਰੋਨਾ ਮਹਾਮਾਰੀ ਦੌਰਾਨ ਲੋਕਾਂ ਦੀ ਮਦਦ ਕਰਨ ਦੀਆਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਦੀ ਸਹਾਰਨਾ ਕੀਤੀ ਜਾਣੀ ਚਾਹੀਦੀ ਹੈ। ਇਸ ਦੇ ਨਾਲ ਹੀ ਸੀ.ਐੱਮ. ਪਟਨਾਇਕ ਨੇ ਉਨ੍ਹਾਂ ਨੂੰ ਓਡਿਸ਼ਾ ਦੀ ਅਮੀਰ ਵਿਰਾਸਤ ਅਤੇ ਕੁਦਰਤੀ ਸੁਤੰਤਰਤਾ ਨੂੰ ਦੇਖਣ ਲਈ ਉਤਸ਼ਾਹਿਤ ਵੀ ਕੀਤਾ।
ਇਹ ਵੀ ਪੜ੍ਹੋ : ਵੱਡੀ ਖਬਰ : ਹਰਿਆਣਾ ਚੋਣਾਂ ਤੋਂ ਪਹਿਲਾਂ ਟੁੱਟਿਆ ਭਾਜਪਾ-ਜਜਪਾ ਦਾ ਗਠਜੋੜ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਵੱਡੀ ਖਬਰ : ਹਰਿਆਣਾ ਚੋਣਾਂ ਤੋਂ ਪਹਿਲਾਂ ਟੁੱਟਿਆ ਭਾਜਪਾ-ਜਜਪਾ ਦਾ ਗਠਜੋੜ
NEXT STORY