ਨੈਸ਼ਨਲ ਡੈਸਕ- 2 ਜੂਨ 2023 ਦੀ ਸ਼ਾਮ 7 ਵਜੇ ਓਡੀਸ਼ਾ ਦੇ ਬਾਲਾਸੋਰ 'ਚ 3 ਰੇਲ ਗੱਡੀਆਂ ਇਕ-ਦੂਜੇ ਨਾਲ ਟਕਰਾ ਗਈਆਂ, ਜਿਸ 'ਚ 275 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ਵਿਚ 1000 ਤੋਂ ਜ਼ਿਆਦਾ ਜ਼ਖ਼ਮੀ ਹੋਏ ਹਨ। ਹਾਲਾਂਕਿ ਵੱਡੀ ਗਿਣਤੀ ਵਿਚ ਜ਼ਖ਼ਮੀਆਂ ਦਾ ਇਲਾਜ ਹਸਪਤਾਲਾਂ 'ਚ ਚੱਲ ਰਿਹਾ ਹੈ। ਓਡੀਸ਼ਾ ਰੇਲ ਹਾਦਸੇ ਮਗਰੋਂ ਤਮਾਮ ਭਾਵੁਕ ਕਰ ਦੇਣ ਵਾਲੀਆਂ ਕਹਾਣੀਆਂ ਸਾਹਮਣੇ ਆ ਰਹੀਆਂ ਹਨ। ਹਾਦਸੇ ਵਿਚ ਜਿੱਥੇ ਕਈਆਂ ਨੇ ਆਪਣਿਆਂ ਨੂੰ ਗੁਆ ਦਿੱਤਾ ਹੈ, ਉੱਥੇ ਹੀ ਕਈ ਲੋਕ ਮੌਤ ਦੇ ਮੂੰਹ 'ਚੋਂ ਨਿਕਲ ਕੇ ਵੀ ਆਏ ਹਨ। ਅਜਿਹੀ ਹੀ ਇਕ ਕਹਾਣੀ ਇਕ ਪਿਤਾ ਨੇ ਸੁਣਾਈ। ਉਸ ਨੇ ਦੱਸਿਆ ਕਿ ਹਾਦਸੇ ਮਗਰੋਂ ਉਸ ਦੇ ਜ਼ਖ਼ਮੀ ਪੁੱਤਰ ਨੂੰ ਜੋ ਬੇਹੋਸ਼ ਹੋ ਗਿਆ ਸੀ, ਬਚਾਅ ਕਰਮੀਆਂ ਨੇ ਮ੍ਰਿਤਕ ਸਮਝ ਕੇ ਲਾਸ਼ਾਂ ਦੇ ਢੇਰ 'ਚ ਸੁੱਟ ਦਿੱਤਾ ਸੀ। ਜਦੋਂ ਉਹ ਹਾਦਸੇ ਵਾਲੀ ਥਾਂ 'ਤੇ ਪਹੁੰਚੇ ਅਤੇ ਆਪਣੇ ਪੁੱਤਰ ਨੂੰ ਲੱਭਿਆ ਤਾਂ ਉਹ ਲਾਸ਼ਾਂ ਦੇ ਢੇਰ ਵਿਚੋਂ ਜ਼ਿੰਦਾ ਮਿਲਿਆ।
ਇਹ ਵੀ ਪੜ੍ਹੋ- ਓਡੀਸ਼ਾ ਰੇਲ ਹਾਦਸਾ: ਪਤਨੀ ਨੂੰ ਗੁਆ ਚੁੱਕੇ ਵਿਲਕਦੇ ਪਤੀ ਦੇ ਭਾਵੁਕ ਬੋਲ- ਹੁਣ ਮੈਂ 10 ਲੱਖ ਦਾ ਕੀ ਕਰਾਂਗਾ?
ਅਸਥਾਈ ਮੁਰਦਾਘਰ ਪਹੁੰਚੇ ਹੇਲਾਰਾਮ ਮਲਿਕ
ਆਪਣੇ ਪੁੱਤਰ ਵਿਸ਼ਵਜੀਤ ਨੂੰ ਮੁੜ ਪਾਉਣ ਵਾਲੇ ਹੇਲਾਰਾਮ ਮਲਿਕ ਨੇ ਦੱਸਿਆ ਕਿ ਜਦੋਂ ਉਸ ਨੂੰ ਬਾਲਾਸੋਰ 'ਚ ਰੇਲ ਹਾਦਸੇ ਦੀ ਖ਼ਬਰ ਮਿਲੀ ਤਾਂ ਉਹ ਆਪਣੇ ਘਰ ਤੋਂ 230 ਕਿਲੋਮੀਟਰ ਦੀ ਦੂਰੀ ਤੈਅ ਕਰ ਕੇ ਘਟਨਾ ਵਾਲੀ ਥਾਂ 'ਤੇ ਪਹੁੰਚੇ ਅਤੇ ਆਪਣੇ ਪੁੱਤਰ ਨੂੰ ਲੱਭਣਾ ਸ਼ੁਰੂ ਕੀਤਾ। ਇਸ ਦੌਰਾਨ ਉਹ ਆਪਣੇ ਪੁੱਤਰ ਨੂੰ ਲੱਭਦੇ ਹੋਏ ਇਕ ਅਸਥਾਈ ਮੁਰਦਾਘਰ 'ਚ ਜਾ ਪਹੁੰਚੇ, ਜਿੱਥੇ ਉਨ੍ਹਾਂ ਨੂੰ ਆਪਣਾ ਪੁੱਤਰ ਲਾਸ਼ਾਂ ਦੇ ਢੇਰ ਵਿਚ ਜਿਊਂਦਾ ਪਿਆ ਮਿਲਿਆ। ਮਲਿਕ ਅੱਗੇ ਦੱਸਦੇ ਹਨ ਕਿ ਉਹ ਆਪਣੇ ਪੁੱਤਰ ਨੂੰ ਉਨ੍ਹਾਂ ਲਾਸ਼ਾਂ ਦੇ ਢੇਰ ਵਿਚੋਂ ਕੱਢ ਕੇ ਹਸਪਤਾਲ ਲੈ ਗਏ। ਉਸ ਦੇ ਹੱਥ-ਪੈਰ ਵਿਚ ਕਾਫੀ ਸੱਟਾਂ ਲੱਗੀਆਂ ਹੋਈਆਂ ਸਨ। ਮਲਿਕ ਨੇ ਕਿਹਾ ਕਿ ਉਸ ਦੇ ਸਰੀਰ 'ਚ ਕਈ ਫਰੈਕਚਰ ਸੀ ਅਤੇ ਉਹ ਕੁਝ ਬੋਲ ਨਹੀਂ ਪਾ ਰਿਹਾ ਸੀ।
ਇਹ ਵੀ ਪੜ੍ਹੋ- ਹੁਣ ਤੱਕ ਵਾਪਰੇ 7 ਵੱਡੇ ਰੇਲ ਹਾਦਸੇ, ਜਿਨ੍ਹਾਂ ’ਚ ਹਜ਼ਾਰਾਂ ਲੋਕ ਗੁਆ ਚੁੱਕੇ ਹਨ ਆਪਣੀ ਜਾਨ
ਵਿਸ਼ਵਜੀਤ ਨੂੰ ਮਰਿਆ ਸਮਝ ਲਿਆ ਸੀ- ਡਾਕਟਰ
ਇਕ ਡਾਕਟਰ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਲੋਕਾਂ ਨੇ ਵਿਸ਼ਵਜੀਤ ਨੂੰ ਮਰਿਆ ਕਿਉਂ ਸਮਝ ਲਿਆ ਸੀ, ਤਾਂ ਉਨ੍ਹਾਂ ਕਿਹਾ ਕਿ ਵਿਸ਼ਵਜੀਤ ਦੇ ਸਰੀਰ ਨੇ ਸ਼ਾਇਦ ਹਰਕਤ ਕਰਨੀ ਬੰਦ ਕਰ ਦਿੱਤੀ ਹੋਵੇਗੀ। ਜਿਸ ਕਾਰਨ ਲੋਕਾਂ ਨੇ ਸੋਚਿਆ ਕਿ ਉਸ ਦੀ ਮੌਤ ਹੋ ਗਈ ਹੈ। ਸੋਮਵਾਰ ਨੂੰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਐਸ. ਐਸ. ਕੇ. ਐਮ ਹਸਪਤਾਲ ਵਿਚ ਵਿਸ਼ਵਜੀਤ ਅਤੇ ਹੋਰ ਜ਼ਖ਼ਮੀਆਂ ਨਾਲ ਮੁਲਾਕਾਤ ਕੀਤੀ।
ਇਹ ਵੀ ਪੜ੍ਹੋ- ਰੇਲ ਹਾਦਸਾ: 100 ਤੋਂ ਵੱਧ ਲਾਸ਼ਾਂ ਦੀ ਪਛਾਣ ਬਾਕੀ, DNA ਨਮੂਨੇ ਇਕੱਠੇ ਕਰਨ ਦਾ ਕੰਮ ਸ਼ੁਰੂ
ਮੈਂ ਆਪਣੇ ਪਿਤਾ ਦਾ ਕਰਜ਼ਦਾਰ ਹਾਂ- ਵਿਸ਼ਵਜੀਤ
ਹੇਲਾਰਾਮ ਨੇ ਕਿਹਾ ਕਿ ਮੈਂ ਆਪਣੇ ਪੁੱਤਰ ਨੂੰ ਵਾਪਸ ਪਾਉਣ ਲਈ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਹਾਂ। ਜਦੋਂ ਮੈਂ ਸੁਣਿਆ ਕਿ ਵਿਸ਼ਵਜੀਤ ਦੀ ਮੌਤ ਹੋ ਚੁੱਕੀ ਹੈ ਤਾਂ ਮੇਰੇ ਦਿਮਾਗ 'ਚ ਜੋ ਚੱਲ ਰਿਹਾ ਸੀ, ਮੈਂ ਸਮਝਾ ਨਹੀਂ ਸਕਦਾ। ਮੈਂ ਇਹ ਮੰਨਣ ਲਈ ਤਿਆਰ ਨਹੀਂ ਸੀ ਕਿ ਉਹ ਇਸ ਦੁਨੀਆ 'ਚ ਨਹੀਂ ਹੈ ਅਤੇ ਉਸ ਨੂੰ ਲੱਭਦਾ ਰਿਹਾ। ਓਧਰ ਵਿਸ਼ਵਜੀਤ ਨੇ ਕਿਹਾ ਕਿ ਮੈਨੂੰ ਨਵੀਂ ਜ਼ਿੰਦਗੀ ਮਿਲੀ ਹੈ। ਮੈਂ ਆਪਣੇ ਪਿਤਾ ਦਾ ਕਰਜ਼ਦਾਰ ਹਾਂ। ਉਹ ਮੇਰੇ ਲਈ ਭਗਵਾਨ ਹਨ ਅਤੇ ਉਨ੍ਹਾਂ ਦੀ ਵਜ੍ਹਾ ਤੋਂ ਮੈਨੂੰ ਇਹ ਜ਼ਿੰਦਗੀ ਵਾਪਸ ਮਿਲੀ ਹੈ।
ਇਹ ਵੀ ਪੜ੍ਹੋ- ਓਡੀਸ਼ਾ ਰੇਲ ਹਾਦਸਾ: ਮੌਤਾਂ ਦੀ ਗਿਣਤੀ ਨੂੰ ਲੈ ਕੇ ਭੰਬਲਭੂਸੇ 'ਚ ਸਰਕਾਰ, ਹੁਣ ਤੱਕ 108 ਦੀ ਹੋ ਸਕੀ ਪਛਾਣ
ਮੋਦੀ ਸਰਕਾਰ ਦਾ ਕਿਸਾਨਾਂ ਨੂੰ ਵੱਡਾ ਤੋਹਫ਼ਾ, ਝੋਨੇ ਸਣੇ ਕਈ ਫ਼ਸਲਾਂ ਦੇ ਘੱਟੋ-ਘੱਟ ਮੁੱਲ 'ਚ ਬੰਪਰ ਵਾਧਾ
NEXT STORY