ਬਾਲਾਸੋਰ- ਓਡੀਸ਼ਾ ਦੇ ਬਾਲਾਸੋਰ ਜ਼ਿਲ੍ਹੇ 'ਚ ਵਾਪਰੇ ਭਿਆਨਕ ਰੇਲ ਹਾਦਸੇ ਨੇ ਹਰ ਇਕ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਹੁਣ ਤੱਕ 288 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 1100 ਤੋਂ ਵਧੇਰੇ ਜ਼ਖ਼ਮੀ ਹਨ। ਅਜੇ ਇਹ ਕਹਿਣਾ ਮੁਸ਼ਕਲ ਹੈ ਕਿ ਮ੍ਰਿਤਕਾਂ ਦੀ ਗਿਣਤੀ ਵਿਚ ਇਜ਼ਾਫਾ ਨਹੀਂ ਹੋ ਸਕਦਾ। ਹਸਪਤਾਲ 'ਚ ਦਾਖ਼ਲ ਕਈ ਜ਼ਖ਼ਮੀਆਂ ਦੀ ਹਾਲਤ ਬੇਹੱਦ ਗੰਭੀਰ ਬਣੀ ਹੋਈ ਹੈ। ਰੇਲ ਹਾਦਸੇ ਦਾ ਮੰਜ਼ਰ ਇੰਨਾ ਭਿਆਨਕ ਸੀ ਕਿ ਸੁਣ ਕੇ ਅੱਖਾਂ ਵਿਚ ਹੰਝੂ ਨਿਕਲ ਆਉਂਦੇ ਹਨ। ਕਿਸੇ ਦਾ ਹੱਥ ਨਹੀਂ, ਕਿਸੇ ਦਾ ਨਾ ਪੈਰ। ਕੋਈ 10 ਤੋਂ 15 ਲਾਸ਼ਾਂ ਹੇਠਾਂ ਦੱਬਿਆ ਹੈ। ਬਚਾਅ ਮੁਹਿੰਮ ਦੌਰਾਨ ਬਚਾਅ ਦਲ ਨੇ ਜੰਗੀ ਪੱਧਰ 'ਤੇ ਸੈਂਕੜੇ ਲੋਕਾਂ ਦੀ ਜਾਨ ਬਚਾਈ। ਓਡੀਸ਼ਾ ਰੇਲ ਹਾਦਸੇ ਦੀਆਂ ਕਈ ਰੁਆ ਦੇਣ ਵਾਲੀਆਂ ਕਹਾਣੀਆਂ ਹਨ, ਜਿਸ ਨੂੰ ਸੁਣ ਕੇ ਕਿਸੇ ਦਾ ਵੀ ਦਿਲ ਪਸੀਜ ਜਾਵੇ।
ਇਹ ਵੀ ਪੜ੍ਹੋ- ਓਡੀਸ਼ਾ ਰੇਲ ਹਾਦਸਾ: ਆਪਣਿਆਂ ਨੂੰ ਲੱਭਦੀਆਂ ਰੋਂਦੀਆਂ ਅੱਖਾਂ, ਮ੍ਰਿਤਕਾਂ ਦੀ ਗਿਣਤੀ ਹੋਈ 288
ਚੀਕਾਂ ਨਾਲ ਅਸਮਾਨ ਕੰਬ ਗਿਆ
ਇਕ ਚਸ਼ਮਦੀਦ ਨੇ ਦੱਸਿਆ ਕਿ ਓਡੀਸ਼ਾ ਟਰੇਨ ਹਾਦਸੇ ਦਾ ਦ੍ਰਿਸ਼ ਇੰਨਾ ਭਿਆਨਕ ਸੀ ਕਿ ਟਰੇਨ ਦੇ ਡੱਬੇ ਸਟੀਲ ਦੇ ਢੇਰ ’ਚ ਬਦਲ ਗਏ, ਪਟੜੀਆਂ ਖੂਨ ਨਾਲ ਰੰਗੀਆਂ ਹੋਈਆਂ ਸਨ ਅਤੇ ਚਾਰੇ ਪਾਸੇ ਸਿਰਫ ਲਾਸ਼ਾਂ ਹੀ ਦਿਖਾਈ ਦੇ ਰਹੀਆਂ ਸਨ। ਘੁੱਪ ਹਨੇਰੇ ’ਚ ਚੀਕਾਂ ਨਾਲ ਅਸਮਾਨ ਕੰਬ ਰਿਹਾ ਸੀ। ਹਾਦਸੇ ਤੋਂ ਬਾਅਦ ਮੌਕੇ ’ਤੇ ਪਹੁੰਚੇ ਲੋਕਾਂ ਨੇ ਜੋ ਭਿਆਨਕ ਦ੍ਰਿਸ਼ ਬਿਆਨ ਕੀਤਾ, ਉਹ ਦਿਲ ਦਹਿਲਾ ਦੇਣ ਵਾਲਾ ਸੀ।
ਇਹ ਵੀ ਪੜ੍ਹੋ- ਓਡੀਸ਼ਾ ਰੇਲ ਹਾਦਸਾ: ਜ਼ਖ਼ਮੀਆਂ ਲਈ ਫ਼ਰਿਸ਼ਤਾ ਬਣਿਆ ਸ਼ਖ਼ਸ, ਘਟਨਾ ਵਾਲੀ ਥਾਂ 'ਤੇ ਪਹੁੰਚ ਕੇ ਬਚਾਈ 300 ਲੋਕਾਂ ਦੀ ਜਾਨ
ਰੋਂਦੇ-ਰੋਂਦੇ ਬੱਚੇ ਦੀ ਵੀ ਹੋਈ ਮੌਤ
ਇਕ ਚਸ਼ਮਦੀਦ ਟੂਟੂ ਬਿਸਵਾਸ ਨੇ ਮੀਡੀਆ ਨੂੰ ਹਾਦਸੇ ਤੋਂ ਬਾਅਦ ਦਾ ਦ੍ਰਿਸ਼ ਦੱਸਦੇ ਹੋਏ ਦੱਸਿਆ ਕਿ ਜਦੋਂ ਉਹ ਮੌਕੇ ’ਤੇ ਪਹੁੰਚਿਆ ਤਾਂ ਇਕ ਛੋਟਾ ਬੱਚਾ ਰੋ ਰਿਹਾ ਸੀ, ਜਿਸ ਦੇ ਮਾਤਾ-ਪਿਤਾ ਦੀ ਮੌਤ ਹੋ ਗਈ ਸੀ, ਉਹ ਬੱਚਾ ਵੀ ਰੋਂਦੇ-ਰੋਂਦੇ ਹੋਏ ਮਰ ਗਿਆ। ਉਹ ਮੰਜ਼ਰ ਬਹੁਤ ਭਿਆਨਕ ਸੀ। ਮੈਂ ਆਪਣੇ ਸ਼ਬਦਾਂ 'ਚ ਇਸ ਹਾਦਸੇ ਨੂੰ ਬਿਆਨ ਨਹੀਂ ਕਰ ਸਕਦਾ। ਰੇਲ ਅੰਦਰ ਅਤੇ ਬਾਹਰ ਲਾਸ਼ਾਂ ਪਈਆਂ ਸਨ। ਬਹੁਤ ਸਾਰੇ ਲੋਕ ਜ਼ਖ਼ਮੀ ਸਨ ਅਤੇ ਪਿਆਸ ਨਾਲ ਤੜਫ ਰਹੇ ਸਨ। ਮੈਂ ਕੁਝ ਹੀ ਲੋਕਾਂ ਦੀ ਮਦਦ ਕਰ ਸਕਿਆ। ਕੁਝ ਜ਼ਖ਼ਮੀਆਂ ਨੂੰ ਅਸੀਂ ਮਦਦ ਕਰ ਕੇ ਬੱਸ ਸਟਾਪ ਤੱਕ ਲੈ ਕੇ ਆਏ। ਉਹ ਲੋਕ ਸਾਨੂੰ ਧੰਨਵਾਦ ਕਹਿ ਰਹੇ ਸਨ। ਉਸ ਸਮੇਂ ਦਿਮਾਗ 'ਚ ਕੁਝ ਨਹੀਂ ਚੱਲ ਰਿਹਾ ਸੀ। ਹਰ ਪਾਸੇ ਖ਼ੂਨ ਫੈਲਿਆ ਹੋਇਆ ਸੀ।
ਇਹ ਵੀ ਪੜ੍ਹੋ- ਹੁਣ ਤੱਕ ਵਾਪਰੇ 7 ਵੱਡੇ ਰੇਲ ਹਾਦਸੇ, ਜਿਨ੍ਹਾਂ ’ਚ ਹਜ਼ਾਰਾਂ ਲੋਕ ਗੁਆ ਚੁੱਕੇ ਹਨ ਆਪਣੀ ਜਾਨ
ਹੁਣ ਤੱਕ ਵਾਪਰੇ 7 ਵੱਡੇ ਰੇਲ ਹਾਦਸੇ, ਜਿਨ੍ਹਾਂ ’ਚ ਹਜ਼ਾਰਾਂ ਲੋਕ ਗੁਆ ਚੁੱਕੇ ਹਨ ਆਪਣੀ ਜਾਨ
NEXT STORY