ਲਖਨਊ- ਉੱਤਰ ਪ੍ਰਦੇਸ਼ ਦੇ ਅਫਸਰ ਸੁਧਰਣ ਦਾ ਨਾਂ ਨਹੀਂ ਲੈ ਰਹੇ ਹਨ। ਦੇਸ਼ 'ਚ ਸਮੱਸਿਆਵਾਂ ਦਾ ਸਮਾਧਾਨ ਕਰਨ ਦਾ ਉਨ੍ਹਾਂ ਨੇ ਅਨੋਖਾ ਤਰੀਕਾ ਖੋਜਿਆ ਹੈ। ਅਫਸਰਾਂ ਦਾ ਮੰਨਣਾ ਹੈ ਕਿ ਸਮੱਸਿਆ ਨਹੀਂ ਉਨ੍ਹਾਂ ਅੰਕੜਿਆਂ ਨੂੰ ਹੀ ਖਤਮ ਕਰ ਦਈਏ ਤਾਂ ਹੱਲ ਆਪਣੇ ਆਪ ਹੀ ਹੋ ਜਾਵੇਗਾ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਜਿਸ 'ਚ ਸੂਬੇ 'ਚੋਂ 21 ਲੱਖ ਕੁਪੋਸ਼ਣ ਦੇ ਸ਼ਿਕਾਰ ਬੱਚੇ ਹੀ ਗਾਇਬ ਕਰ ਦਿੱਤੇ ਗਏ ਹਨ। ਸੂਬੇ ਦੇ ਸਰਕਾਰੀ ਵਿਭਾਗ ਹੱਲ ਕੱਢਣ ਦੀ ਬਜਾਏ ਅੰਕੜਿਆਂ ਦੀ ਖੇਡ 'ਚ ਲੱਗੇ ਹੋਏ ਹਨ। ਇਹ ਹੀ ਕਾਰਨ ਹੈ ਇਕ ਵਾਰ ਫਿਰ ਸੂਬੇ ਨੂੰ ਸ਼ਰਮਸਾਰ ਹੋਣਾ ਪੈ ਰਿਹਾ ਹੈ। ਸੂਬੇ 'ਚ ਕੁਪੋਸ਼ਣ ਦੇ ਸ਼ਿਕਾਰ ਬੱਚਿਆਂ ਦੇ ਅੰਕੜਿਆਂ 'ਚ ਹੇਰਾਫੇਰੀ ਦਾ ਮਾਮਲਾ ਸਾਹਮਣੇ ਆਇਆ ਹੈ।
ਕੇਂਦਰੀ ਮਹਿਲਾ ਅਤੇ ਬਾਲ ਕਲਿਆਣ ਮੰਤਰਾਲੇ ਦੇ ਕੋਲ ਮੌਜੂਦ ਅੰਕੜਿਆਂ ਅਨੁਸਾਰ ਤਕਰੀਬਨ 23 ਲੱਖ ਬੱਚੇ ਕੁਪੋਸ਼ਣ ਦਾ ਸ਼ਿਕਾਰ ਹਨ ਪਰ ਸੂਬਾ ਸਰਕਾਰ ਦੇ ਅੰਕੜਿਆਂ ਮੁਤਾਬਕ ਇਹ ਗਿਣਤੀ ਸਿਰਫ 1 ਲੱਖ 58 ਹਜ਼ਾਰ ਹੀ ਹੈ। ਕੇਂਦਰੀ ਮਹਿਲਾ ਅਤੇ ਹਾਲ ਵਿਕਾਸ ਮੰਤਰਾਲੇ ਵਲੋਂ ਸਾਲ 2013-14 'ਚ ਕਰਵਾਏ ਗਏ ਰੈਪਿਡ ਸਰਵੇ ਮੁਤਾਬਕ ਦੇਸ਼ 'ਚ 9.4 ਫੀਸਦੀ ਬੱਚੇ ਜ਼ਿਆਦਾ ਕੁਪੋਸ਼ਤ ਹਨ। ਅੰਕੜਿਆਂ 'ਚ ਉੱਤਰ ਪ੍ਰਦੇਸ਼ 'ਚ 5 ਸਾਲ ਦੀ ਉਮਰ ਦੇ ਬੱਚੇ ਦੀ ਗਿਣਤੀ 2 ਕਰੋੜ 40 ਲੱਖ ਹੈ। ਇਸ ਹਿਸਾਬ ਨਾਲ ਕੁਪੋਸ਼ਣ ਦਾ ਸ਼ਿਕਾਰ ਹੋਏ ਬੱਚਿਆਂ ਦੀ ਗਿਣਤੀ 23 ਲੱਖ ਹੋਣੀ ਚਾਹੀਦੀ ਹੈ। ਕੇਂਦਰ ਸਰਕਾਰ ਤੋਂ ਪੱਤਰ ਮਿਲਣ ਤੋਂ ਬਾਅਦ ਵਿਭਾਗ 'ਚ ਖਲਬਲੀ ਮਚੀ ਹੋਈ ਹੈ। ਮੁੱਖ ਸਕੱਤਰ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਾਰੇ ਜ਼ਿਲਾ ਅਧਿਕਾਰੀਆਂ ਨੂੰ ਰਿਪੋਰਟ ਤਿਆਰ ਕਰਨ ਦੇ ਆਦੇਸ਼ ਦਿੱਤੇ ਗਏ ਹਨ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਆਪਣੀ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ਆਪਣੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਆਨੰਦ ਮਾਣ ਸਕਦੇ ਹੋ।
ਨੂੰਹ ਹੈ ਕਿ ਹੈਵਾਨ, ਸੱਸ 'ਤੇ ਹੁੰਦੇ ਤਸ਼ੱਦਦ ਨੂੰ ਦੇਖ ਤੁਹਾਡੇ ਵੀ ਹੋ ਜਾਣਗੇ ਰੌਂਗਟੇ ਖੜ੍ਹੇ (ਵੀਡੀਓ)
NEXT STORY