ਜੈਪੁਰ-ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅਸ਼ੋਕ ਗਹਿਲੋਤ ਸਰਕਾਰ ਨੇ ਸੂਬੇ 'ਚ ਇਕ ਵਾਰ ਫਿਰ ਵੱਡਾ ਪ੍ਰਸ਼ਾਸ਼ਨਿਕ ਤਬਾਦਲਾ ਕਰ ਦਿੱਤਾ ਹੈ। ਰਿਪੋਰਟ ਮੁਤਾਬਕ ਸੋਮਵਾਰ ਰਾਤ ਪ੍ਰਸੋਨਲ ਵਿਭਾਗ ਨੇ ਆਦੇਸ਼ ਜਾਰੀ ਕਰਦੇ ਹੋਏ ਕਿਹਾ ਹੈ ਕਿ 8 ਆਈ. ਏ. ਐੱਸ. ਅਤੇ 218 ਆਰ. ਏ. ਐੱਸ. ਅਫਸਰਾਂ ਦਾ ਤਬਾਦਲਾ ਕੀਤਾ ਗਿਆ। ਮਾਹਿਰਾਂ ਮੁਤਾਬਕ ਇਹ ਤਬਾਦਲੇ ਸਰਕਾਰ ਨੇ ਮੰਤਰੀਆਂ ਅਤੇ ਵਿਧਾਇਕਾਂ ਦੀ ਇੱਛਾ ਮੁਤਾਬਕ ਕੀਤੇ ਹਨ। ਇਸ ਤੋਂ ਇਲਾਵਾ ਸਾਰੇ ਅਧਿਕਾਰੀਆਂ ਵੱਲੋਂ ਅੱਜ ਸ਼ਾਮ ਨੂੰ ਜੁਇਨਿੰਗ ਕਰਕੇ ਜਾਣਕਾਰੀ ਵਿਭਾਗ ਨੂੰ ਦੇਣੀ ਹੋਵੇਗੀ।
ਮਹਾਤਮਾ ਗਾਂਧੀ ਹੱਤਿਆਕਾਂਡ ਦੀ ਮੁੜ ਤੋਂ ਜਾਂਚ ਸਬੰਧੀ ਪਟੀਸ਼ਨ ਖਾਰਜ
NEXT STORY