Fact Check By News Meter
ਦਾਅਵਾ: ਵੀਡੀਓ ਵਿਚ TDP ਸੁਪਰੀਮੋ ਚੰਦਰਬਾਬੂ ਨਾਇਡੂ NDA ਸਰਕਾਰ ਦੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਗੁੱਸੇ ਵਿਚ ਨਜ਼ਰ ਆ ਰਹੇ ਹਨ।
ਫੈਕਟ: ਇਹ ਦਾਅਵਾ ਗੁੰਮਰਾਹਕੁੰਨ ਹੈ। ਵੀਡੀਓ ਵਿਚ ਨਾਇਡੂ ਸੱਤਾਧਾਰੀ YSRCP ਨਾਲ ਤਿੱਖੀ ਬਹਿਸ ਮਗਰੋਂ ਆਂਧਰਾ ਪ੍ਰਦੇਸ਼ ਅਸੈਂਬਲੀ ਤੋਂ ਬਾਹਰ ਆਉਂਦੇ ਨਜ਼ਰ ਆ ਰਹੇ ਹਨ।
ਹੈਦਰਾਬਾਦ: ਆਂਧਰਾ ਪ੍ਰਦੇਸ਼ ਵਿਚ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਵਿਚ ਜਿੱਤ ਤੋਂ ਬਾਅਦ, ਟੀ.ਡੀ.ਪੀ. ਦੇ ਸੁਪਰੀਮੋ ਅਤੇ ਚੁਣੇ ਗਏ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਘੁੰਮ ਰਹੀ ਹੈ, ਜਿਸ ਵਿਚ ਉਹ ਗੁੱਸੇ ਵਿਚ ਤੇਲਗੂ ਵਿਚ ਬੋਲਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ NDA ਸਰਕਾਰ ਦੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਨਾਇਡੂ ਗੁੱਸੇ ਵਿਚ ਆ ਗਏ।
ਇਕ ਫੇਸਬੁੱਕ ਯੂਜ਼ਰ ਨੇ ਵੀਡੀਓ ਸ਼ੇਅਰ ਕੀਤੀ ਅਤੇ ਕੈਪਸ਼ਨ ਵਿਚ ਦਾਅਵਾ ਕੀਤਾ ਕਿ ਨਾਇਡੂ ਗੁੱਸੇ ਹੋ ਗਏ। ਵੀਡੀਓ 'ਤੇ ਲਿਖਿਆ ਗਿਆ, "NDA ਸਰਕਾਰ ਦੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਨਾਇਡੂ ਜੀ ਗੁੱਸੇ ਵਿਚ ਸਨ।" (ਆਰਕਾਈਵ)
(Courtesy: Facebook)
ਫੈਕਟ ਚੈੱਕ
ਨਿਊਜ਼ ਮੀਟਰ ਦੀ ਜਾਂਚ ਵਿਚ ਸਾਹਮਣੇ ਆਇਆ ਕਿ ਇਹ ਵੀਡੀਓ 2021 ਦੀ ਹੈ ਤੇ ਇਸ ਨਾਲ ਕੀਤਾ ਜਾ ਰਿਹਾ ਦਾਅਵਾ ਗੁੰਮਰਾਹਕੁੰਨ ਹੈ।
ਵੀਡੀਓ ਦੇ ਕੀਫ੍ਰੇਮ ਤੋਂ ਰਿਵਰਸ ਇਮੇਜ ਸਰਚ ਕਰਨ 'ਤੇ, ਸਾਨੂੰ ਪਤਾ ਲੱਗਿਆ ਕਿ ਇਹ ਵੀਡੀਓ V6 News Telugu ਵੱਲੋਂ 19 ਨਵੰਬਰ 2021 ਨੂੰ ਸਾਂਝੀ ਕੀਤੀ ਗਈ ਸੀ, ਜਿਸ ਦਾ ਸਿਰਲੇਖ ਸੀ, 'ਚੰਦਰਬਾਬੂ ਨਾਇਡੂ ਦਾ ਅਰੁਣਾਚਲ ਪ੍ਰਦੇਸ਼ ਅਸੈਂਬਲੀ ਵਿਚ ਸਨਸਨੀਖੇਜ਼ ਫ਼ੈਸਲਾ।' ਇਸ ਵਿਚ ਨਾਇਡੂ ਤੇਲਗੂ ਵਿਚ ਗੁੱਸੇ ਵਿਚ ਬੋਲਦੇ ਅਤੇ ਅਸੈਂਬਲੀ ਵਿਚੋਂ ਬਾਹਰ ਨਿਕਲਦੇ ਨਜ਼ਰ ਆ ਰਹੇ ਹਨ।
NDTV ਦੀ 19 ਨਵੰਬਰ 2021 ਦੀ ਇਕ ਰਿਪੋਰਟ ਮੁਤਾਬਕ, ਨਾਇਡੂ ਉਨ੍ਹਾਂ ਦੀ ਪਤਨੀ ਭੁਵਨੇਸ਼ਵਰੀ ਦੇ ਬਾਰੇ ਕਠੋਰ ਅਤੇ ਅਪਮਾਨਜਨਕ ਜ਼ੁਬਾਨੀ ਬਿਆਨਾਂ ਮਗਰੋਂ ਅਰੁਣਾਚਲ ਪ੍ਰਦੇਸ਼ ਅਸੈਂਬਲੀ ਤੋਂ ਬਾਹਰ ਨਿਕਲ ਆਏ। ਇਹ ਸੱਤਾਧਾਰੀ YSR ਕਾਂਗਰਸ ਅਤੇ TDP ਸਮੇਤ ਵਿਰੋਧੀ ਧਿਰਾਂ ਵਿਚਕਾਰ ਤਿੱਖੀ ਬਹਿਸ ਤੋਂ ਬਾਅਦ ਹੋਇਆ।
ਰਿਪੋਰਟ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਨਾਇਡੂ ਨੇ ਕਿਹਾ ਕਿ ਉਸ ਨੂੰ ਕਥਿਤ ਨਿੱਜੀ ਟਿੱਪਣੀਆਂ ਵਿਰੁੱਧ ਆਪਣੀ ਪਤਨੀ ਦਾ ਬਚਾਅ ਕਰਨ ਲਈ ਬਿਆਨ ਦੇਣ ਦਾ ਮੌਕਾ ਦੇਣ ਤੋਂ ਇਨਕਾਰ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ 2024 ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤੀਜੇ ਕਾਰਜਕਾਲ ਵਿਚ, NDA ਗੱਠਜੋੜ ਵਿਚ ਭਾਜਪਾ ਦੇ ਸਭ ਤੋਂ ਵੱਡੇ ਸਹਿਯੋਗੀ ਤੇਲਗੂ ਦੇਸਮ ਪਾਰਟੀ (TDP) ਨੂੰ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਦਿੱਤਾ ਗਿਆ ਹੈ। ਇਸ ਮੰਤਰਾਲਾ ਦੀ ਨਿਗਰਾਨੀ TDP ਆਗੂ ਯੇਰਾਨ ਨਾਇਡੂ ਦੇ ਪੁੱਤਰ ਕੇ. ਰਾਮ ਮੋਹਨ ਨਾਇਡੂ ਕਰਨਗੇ। ਗੁੰਟੂਰ ਦੇ ਸੰਸਦ ਮੈਂਬਰ ਚੰਦਰ ਸੇਖਰ ਪੇਮਾਸਾਨੀ ਨੂੰ ਪੇਂਡੂ ਵਿਕਾਸ ਮੰਤਰਾਲੇ ਅਤੇ ਸੰਚਾਰ ਮੰਤਰਾਲੇ ਦੋਵਾਂ ਵਿਚ ਰਾਜ ਮੰਤਰੀ ਨਿਯੁਕਤ ਕੀਤਾ ਗਿਆ ਹੈ।
ਮੰਗਲਵਾਰ ਨੂੰ TDP ਅਤੇ NDA ਗੱਠਜੋੜ ਦੇ ਸਹਿਯੋਗੀਆਂ ਭਾਰਤੀ ਜਨਤਾ ਪਾਰਟੀ ਅਤੇ ਜਨ ਸੈਨਾ ਪਾਰਟੀ ਦੇ ਵਿਧਾਇਕਾਂ ਵੱਲੋਂ ਚੰਦਰਬਾਬੂ ਨਾਇਡੂ ਨੂੰ ਆਂਧਰਾ ਪ੍ਰਦੇਸ਼ ਦੇ ਨਵੇਂ ਮੁੱਖ ਮੰਤਰੀ ਵਜੋਂ ਨਾਮਜ਼ਦ ਕੀਤਾ ਗਿਆ ਸੀ। ਟੀਡੀਪੀ ਮੁਖੀ ਅਮਰਾਵਤੀ ਦੇ ਗੰਨਾਵਰਮ ਹਵਾਈ ਅੱਡੇ ਨੇੜੇ ਕੇਸਰਪੱਲੀ ਆਈ.ਟੀ. ਪਾਰਕ ਵਿਚ 12 ਜੂਨ ਨੂੰ ਸਵੇਰੇ 11:27 ਵਜੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਵਾਲੇ ਹਨ।
ਇਸ ਲਈ, ਅਸੀਂ ਇਸ ਸਿੱਟੇ 'ਤੇ ਪਹੁੰਚੇ ਹਾਂ ਕਿ ਨਾਇਡੂ ਦੀ ਇਹ ਵੀਡੀਓ 2021 ਦੀ ਹੈ। ਇਸ ਨਾਲ ਕੀਤਾ ਜਾ ਰਿਹਾ ਦਾਅਵਾ ਗੁੰਮਰਾਹਕੁੰਨ ਹੈ।
ਦਾਅਵਾ: ਵੀਡੀਓ ਵਿਚ TDP ਸੁਪਰੀਮੋ ਚੰਦਰਬਾਬੂ ਨਾਇਡੂ NDA ਸਰਕਾਰ ਦੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਗੁੱਸੇ ਵਿਚ ਨਜ਼ਰ ਆ ਰਹੇ ਹਨ।
ਦਾਅਵਾ ਕੀਤਾ: X ਯੂਜ਼ਰਸ ਨੇ
ਪੜਤਾਲ ਕੀਤੀ: NewsMeter
ਦਾਅਵੇ ਦਾ ਸਰੋਤ: X
ਦਾਅਵੇ ਦੀ ਪੜਤਾਲ ਦਾ ਸਿੱਟਾ: ਗੁੰਮਰਾਹਕੁੰਨ
ਫੈਕਟ: ਇਹ ਦਾਅਵਾ ਗੁੰਮਰਾਹਕੁੰਨ ਹੈ। ਵੀਡੀਓ ਵਿਚ ਨਾਇਡੂ ਸੱਤਾਧਾਰੀ YSRCP ਨਾਲ ਤਿੱਖੀ ਬਹਿਸ ਮਗਰੋਂ ਆਂਧਰਾ ਪ੍ਰਦੇਸ਼ ਅਸੈਂਬਲੀ ਤੋਂ ਬਾਹਰ ਆਉਂਦੇ ਨਜ਼ਰ ਆ ਰਹੇ ਹਨ।
(Disclaimer: ਇਹ ਫੈਕਟ ਮੂਲ ਤੌਰ 'ਤੇ News Meter ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ)
ਇਸ ਸੂਬੇ ਦੀ ਸਰਕਾਰ ਵਲੋਂ ਕੁੜੀਆਂ ਨੂੰ ਮਹੀਨਾਵਾਰ ਭੱਤਾ ਦੇਣ ਦਾ ਐਲਾਨ, ਇਨ੍ਹਾਂ ਵਿਦਿਆਰਥਣਾਂ ਨੂੰ ਮਿਲੇਗਾ ਲਾਭ
NEXT STORY