ਜੈਪੁਰ - ਰਾਜਸਥਾਨ ਦੇ ਸਿਆਸੀ ਜੰਗ 'ਚ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਦੀ ਐਂਟਰੀ ਹੋ ਗਈ ਹੈ। ਉਮਰ ਅਬਦੁੱਲਾ ਨੇ ਕਿਹਾ ਹੈ ਕਿ ਇਸ ਮਾਮਲੇ 'ਚ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਿਤਾ ਫਾਰੂਕ ਅਬਦੁੱਲਾ ਨੂੰ ਬਿਨਾਂ ਵਜ੍ਹਾ ਘਸੀਟਿਆ ਜਾ ਰਿਹਾ ਹੈ।
ਉਮਰ ਅਬਦੁੱਲਾ ਨੇ ਟਵੀਟ ਕਰ ਕਿਹਾ ਕਿ ਉਹ ਅਜਿਹੇ ਝੂਠੇ ਅਤੇ ਘੱਟੀਆ ਦੋਸ਼ ਸੁੱਣ ਕੇ ਤੰਗ ਹੋ ਗਏ ਕਿ ਰਾਜਸਥਾਨ 'ਚ ਸਚਿਨ ਪਾਇਲਟ ਜੋ ਕੁੱਝ ਵੀ ਕਰ ਰਹੇ ਹਨ ਉਸ ਦਾ ਕਿਸੇ ਤਰ੍ਹਾਂ ਫਾਰੂਕ ਅਬਦੁੱਲਾ ਜਾਂ ਉਨ੍ਹਾਂ ਦੀ ਰਿਹਾਈ ਨਾਲ ਲੈਣਾ ਦੇਣਾ ਹੈ। ਇਸ ਮਾਮਲੇ 'ਚ ਉਨ੍ਹਾਂ ਨੇ ਛੱਤੀਸਗੜ੍ਹ ਦੇ ਸੀ.ਐੱਮ. ਭੂਪੇਸ਼ ਬਘੇਲ ਨੂੰ ਫਿਟਕਾਰ ਲਗਾਈ ਅਤੇ ਕਿਹਾ ਹੈ ਕਿ ਹੁਣ ਬਹੁਤ ਹੋ ਗਿਆ ਹੈ ਅਤੇ ਉਨ੍ਹਾਂ ਦੇ ਵਕੀਲ ਜਲਦ ਹੀ ਭੂਪੇਸ਼ ਬਘੇਲ ਖਿਲਾਫ ਕਾਨੂੰਨੀ ਕਾਰਵਾਈ ਕਰਣਗੇ।
ਭੂਪੇਸ਼ ਬਘੇਲ ਦਾ ਦੋਸ਼
ਦੱਸ ਦਈਏ ਕਿ ਛੱਤੀਸਗੜ੍ਹ ਦੇ ਸੀ.ਐੱਮ. ਭੂਪੇਸ਼ ਬਘੇਲ ਨੇ ਅੰਗਰੇਜ਼ੀ ਵੈੱਬਸਾਈਟ ਦਿ ਹਿੰਦੂ ਨਾਲ ਗੱਲਬਾਤ ਦੌਰਾਨ ਕਿਹਾ ਸੀ ਕਿ ਉਹ ਰਾਜਸਥਾਨ ਦੇ ਘਟਨਾਕ੍ਰਮ ਦਾ ਬਰੀਕੀ ਨਲ ਅਧਿਐਨ ਨਹੀਂ ਕਰ ਰਹੇ ਹਨ ਪਰ ਇਹ ਹੈਰਾਨੀ ਦੀ ਗੱਲ ਹੈ ਕਿ ਉਮਰ ਅਬਦੁੱਲਾ ਨੂੰ ਰਿਹਾਅ ਕਿਉਂ ਕੀਤਾ ਗਿਆ? ਭੂਪੇਸ਼ ਬਘੇਲ ਨੇ ਕਿਹਾ ਕਿ ਉਨ੍ਹਾਂ ਨੂੰ ਅਤੇ ਮਹਿਬੂਬਾ ਮੁਫਤੀ ਨੂੰ ਇੱਕ ਹੀ ਧਾਰਾਵਾਂ ਦੇ ਤਹਿਤ ਹਿਰਾਸਤ 'ਚ ਲਿਆ ਗਿਆ ਸੀ। ਜਦੋਂ ਕਿ ਮਹਿਬੂਬਾ ਮੁਫਤੀ ਅਜੇ ਵੀ ਜੇਲ 'ਚ ਹਨ, ਉਮਰ ਅਬਦੁੱਲਾ ਬਾਹਰ ਆ ਗਏ ਹਨ, ਕੀ ਅਜਿਹਾ ਇਸ ਲਈ ਹੈ ਕਿਉਂਕਿ ਉਮਰ ਅਬਦੁੱਲਾ ਅਤੇ ਸਚਿਨ ਪਾਇਲਟ ਵਿਚਾਲੇ ਰਿਸ਼ਤੇਦਾਰੀ ਹੈ।
ਉਮਰ ਦੀ ਭੈਣ ਦਾ ਸਚਿਨ ਪਾਇਲਟ ਨਾਲ ਹੋਇਆ ਹੈ ਵਿਆਹ
ਦੱਸ ਦਈਏ ਕਿ ਰਾਜਸਥਾਨ ਦੇ ਸਾਬਕਾ ਡਿਪਟੀ ਸੀ.ਐੱਮ. ਸਚਿਨ ਪਾਇਲਟ ਦਾ ਵਿਆਹ ਉਮਰ ਅਬਦੁੱਲਾ ਦੀ ਭੈਣ ਸਾਰਾ ਅਬਦੁੱਲਾ ਨਾਲ ਹੋਇਆ ਹੈ। ਉਮਰ ਅਬਦੁੱਲਾ ਨੇ ਆਪਣੇ ਇਸ ਟਵੀਟ ਨੂੰ ਛੱਤੀਸਗੜ੍ਹ ਦੇ ਸੀ.ਐੱਮ. ਭੂਪੇਸ਼ ਬਘੇਲ, ਰਾਹੁਲ ਗਾਂਧੀ ਅਤੇ ਕਾਂਗਰਸ ਬੁਲਾਰਾ ਰਣਦੀਪ ਸੁਰਜੇਵਾਲਾ ਨੂੰ ਟੈਗ ਕੀਤਾ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਦੇ ਵਕੀਲ ਭੂਪੇਸ਼ ਬਘੇਲ ਨੂੰ ਜਲਦ ਨੋਟਿਸ ਭੇਜ ਰਹੇ ਹਾਂ।
ਕਾਰਗਿਲ 'ਚ ਕੰਟਰੋਲ ਲਾਈਨ ਨੇੜੇ ਬਾਰੂਦੀ ਸੁਰੰਗ ਧਮਾਕਾ, ਜਵਾਨ ਸ਼ਹੀਦ
NEXT STORY