ਰਾਮਪੁਰ : ਉੱਤਰ ਪ੍ਰਦੇਸ਼ ਦੇ ਰਾਮਪੁਰ ਜ਼ਿਲ੍ਹੇ ਦੇ ਅਜ਼ੀਮਨਗਰ ਥਾਣਾ ਖੇਤਰ ਵਿੱਚ ਸਥਿਤ ਨਗਲੀਆ ਅਕੀਲ ਪਿੰਡ ਤੋਂ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਨੂੰ ਸੁਣ ਕਈ ਲੋਕਾਂ ਦੇ ਹੋਸ਼ ਉੱਡ ਗਏ। ਇੱਥੇ ਰਹਿਣ ਵਾਲੇ ਇੱਕ ਨੌਜਵਾਨ ਨੇ ਦੋ ਵਿਆਹ ਕਰਵਾਏ ਹਨ। ਨੌਜਵਾਨ ਦੀਆਂ ਦੋਵਾਂ ਪਤਨੀਆਂ ਵਿਚਕਾਰ ਲੜਾਈ ਇੰਨੀ ਵੱਧ ਗਈ ਕਿ ਪਰਿਵਾਰ ਦੀ ਸ਼ਾਂਤੀ ਪੂਰੀ ਤਰ੍ਹਾਂ ਖ਼ਤਮ ਹੋ ਗਈ ਅਤੇ ਮਾਮਲਾ ਥਾਣੇ ਪਹੁੰਚ ਗਿਆ।
ਰਿਪੋਰਟਾਂ ਅਨੁਸਾਰ, ਨੌਜਵਾਨ ਦਾ ਪਹਿਲਾ ਵਿਆਹ ਘਰ ਵਾਲਿਆਂ ਦੀ ਮਰਜ਼ੀ ਨਾਲ ਹੋਇਆ ਸੀ, ਜਦੋਂ ਕਿ ਉਸਦਾ ਦੂਜਾ ਵਿਆਹ ਪ੍ਰੇਮ ਵਿਆਹ ਸੀ। ਸ਼ੁਰੂ ਵਿੱਚ ਸਭ ਕੁਝ ਠੀਕ ਸੀ ਪਰ ਹੌਲੀ-ਹੌਲੀ ਦੋਵਾਂ ਪਤਨੀਆਂ ਵਿੱਚ ਆਪਣੇ ਪਤੀ ਨੂੰ ਆਪਣੇ ਨਾਲ ਰੱਖਣ ਨੂੰ ਲੈ ਕੇ ਮੁਕਾਬਲਾ ਹੋਣਾ ਸ਼ੁਰੂ ਹੋ ਗਿਆ। ਪਤੀ ਨੂੰ ਲੈ ਕੇ ਦੋਵਾਂ ਪਤਨੀਆਂ ਵਿਚਕਾਰ ਰੋਜ਼ਾਨਾਂ ਲੜਾਈ-ਝਗੜਾ ਅਤੇ ਕੁੱਟਮਾਰ ਮਾਰੀ ਸਥਿਤੀ ਬਣ ਜਾਂਦੀ ਸੀ। ਮਾਮਲਾ ਇੰਨਾ ਵੱਧ ਗਿਆ ਕਿ ਪੁਲਸ ਕੋਲ ਪਹੁੰਚ ਗਿਆ। ਪੁਲਸ ਨੇ ਇਹ ਮਾਮਲਾ ਪੰਚਾਇਤ ਨੂੰ ਸੌਂਪ ਦਿੱਤਾ।
ਪੰਚਾਇਤ ਨੇ ਦੋਵੇਂ ਪਤਨੀਆਂ ਦੇ ਨਾਲ-ਨਾਲ ਪਤੀ ਅਤੇ ਪਿੰਡ ਦੇ ਪਤਵੰਤਿਆਂ ਦੀਆਂ ਸਾਰੀਆਂ ਦਲੀਲਾਂ ਸੁਣੀਆਂ। ਵਿਆਪਕ ਵਿਚਾਰ-ਵਟਾਂਦਰੇ ਤੋਂ ਬਾਅਦ ਪੰਚਾਇਤ ਨੇ ਇੱਕ ਲਿਖਤੀ ਸਮਝੌਤਾ ਤਿਆਰ ਕੀਤਾ, ਜਿਸਨੂੰ ਸਾਰੀਆਂ ਧਿਰਾਂ ਨੇ ਸਵੀਕਾਰ ਕਰ ਲਿਆ। ਇਸ ਫੈਸਲੇ ਦੇ ਅਨੁਸਾਰ ਪਤੀ ਹਰ ਹਫ਼ਤੇ ਦੋਵਾਂ ਪਤਨੀਆਂ ਨਾਲ ਬਰਾਬਰ ਸਮਾਂ ਬਿਤਾਏਗਾ। ਯਾਨੀ ਹਫ਼ਤੇ ਦੇ ਪਹਿਲੇ 3 ਦਿਨ ਸੋਮਵਾਰ, ਮੰਗਲਵਾਰ, ਬੁੱਧਵਾਰ ਨੂੰ ਪਹਿਲੀ ਪਤਨੀ ਅਤੇ ਵੀਰਵਾਰ, ਸ਼ੁੱਕਰਵਾਰ, ਸ਼ਨੀਵਾਰ ਨੂੰ ਦੂਜੀ ਪਤਨੀ ਨਾਲ ਰਹੇਗਾ। ਬਾਕੀ ਐਤਵਾਰੇ ਦਿਨ ਪਤੀ ਨੂੰ ਛੁੱਟੀ ਦਿੱਤੀ ਜਾਵੇਗੀ। ਇਸ ਦਿਨ ਉਹ ਦੋਵਾਂ ਪਤਨੀਆਂ ਤੋਂ ਦੂਰ ਇੱਕਲਾ ਰਹਿ ਕੇ ਸਮਾਂ ਬਤੀਤ ਕਰ ਸਕਦਾ ਹੈ।
ਇਸ ਦੌਰਾਨ ਪੰਚਾਇਤ ਨੇ ਵਿਸ਼ੇਸ਼ ਹਾਲਾਤਾਂ ਲਈ ਇੱਕ ਦਿਨ ਪਹਿਲਾਂ ਜਾਂ ਮੁਲਤਵੀ ਕਰਨ ਦੀ ਵੀ ਇਜਾਜ਼ਤ ਦਿੱਤੀ। ਭਵਿੱਖ ਦੇ ਵਿਵਾਦਾਂ ਤੋਂ ਬਚਣ ਲਈ ਇਹ ਸਮਝੌਤਾ ਲਿਖਤੀ ਰੂਪ ਵਿੱਚ ਤਿਆਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਤਿੰਨਾਂ ਨੇ ਦਸਤਖਤ ਕਰਵਾਏ ਗਏ। ਭਾਵੇਂ ਰਾਮਪੁਰ ਦਾ ਇਹ ਮਾਮਲਾ ਸੁਣਨ ਵਿਚ ਬਹੁਤ ਵਿਲੱਖਣ ਲੱਗ ਸਕਦਾ ਹੈ ਪਰ ਇਹ ਪਹਿਲੀ ਅਜਿਹੀ ਘਟਨਾ ਨਹੀਂ ਹੈ।
ਬਲੌਦਾ ਫੈਕਟਰੀ 'ਚ ਹੋਇਆ ਜ਼ਬਰਦਸਤ ਧਮਾਕਾ ! ਕੰਬ ਗਿਆ ਪੂਰਾ ਇਲਾਕਾ, 6 ਮਜ਼ਦੂਰਾਂ ਦੀ ਮੌਤ
NEXT STORY