ਯੇਰੂਸ਼ਲਮ (ਭਾਸ਼ਾ)- ਇਜ਼ਰਾਈਲ ਦੀ ਉੱਤਰੀ ਸਰਹੱਦ 'ਤੇ ਸਥਿਤ ਮਾਰਗਲੀਓਟ ਨੇੜੇ ਇਕ ਬਾਗ ਵਿਚ ਲੇਬਨਾਨ ਤੋਂ ਦਾਗੀ ਗਈ ਐਂਟੀ-ਟੈਂਕ ਮਿਜ਼ਾਈਲ ਦੀ ਲਪੇਟ ਵਿਚ ਆਉਣ ਨਾਲ ਸੋਮਵਾਰ ਨੂੰ 1 ਭਾਰਤੀ ਨਾਗਰਿਕ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਤਿੰਨੋਂ ਲੋਕ ਦੱਖਣੀ ਰਾਜ ਕੇਰਲ ਦੇ ਵਾਸੀ ਹਨ। ਬਚਾਅ ਸੇਵਾ ਮੈਗੇਨ ਡੇਵਿਡ ਅਡੋਮ (ਐੱਮ.ਡੀ.ਏ.) ਦੇ ਬੁਲਾਰੇ ਜ਼ਾਕੀ ਹੇਲਰ ਨੇ ਦੱਸਿਆ ਕਿ ਮਿਜ਼ਾਈਲ ਸੋਮਵਾਰ ਸਵੇਰੇ 11 ਵਜੇ ਦੇ ਕਰੀਬ ਉੱਤਰੀ ਇਜ਼ਰਾਈਲ ਦੇ ਗੈਲੀਲੀ ਖੇਤਰ ਵਿੱਚ ਮਾਰਗਲੀਓਟ (ਸਮੂਹਿਕ ਕਿਸਾਨ ਭਾਈਚਾਰੇ) ਦੇ ਇੱਕ ਬਾਗ ਵਿੱਚ ਡਿੱਗੀ।
ਇਹ ਵੀ ਪੜ੍ਹੋ: ਆਖ਼ਿਰਕਾਰ ਮਿਲ ਹੀ ਗਿਆ ਪਾਕਿਸਤਾਨ ਨੂੰ ਨਵਾਂ PM, ਸ਼ਾਹਬਾਜ਼ ਸ਼ਰੀਫ ਨੇ 24ਵੇਂ ਪ੍ਰਧਾਨ ਮੰਤਰੀ ਵਜੋਂ ਚੁੱਕੀ ਸਹੁੰ
ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਇਸ ਹਮਲੇ 'ਚ ਕੇਰਲ ਦੇ ਕੋਲਮ ਨਿਵਾਸੀ ਪਟਨੀਬਿਨ ਮੈਕਸਵੈੱਲ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਬੁਸ਼ ਜੋਸਫ ਜਾਰਜ ਅਤੇ ਪਾਲ ਮੇਲਵਿਨ ਵੀ ਇਸ ਘਟਨਾ 'ਚ ਜ਼ਖ਼ਮੀ ਹੋਏ ਹਨ ਅਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਇੱਕ ਅਧਿਕਾਰਤ ਸੂਤਰ ਮੁਤਾਬਕ, 'ਜਾਰਜ ਨੂੰ ਬੇਲੀਨਸਨ ਹਸਪਤਾਲ ਵਿੱਚ ਉਸ ਦੇ ਚਿਹਰੇ ਅਤੇ ਸਰੀਰ ਉੱਤੇ ਸੱਟਾਂ ਦੇ ਕਾਰਨ ਦਾਖ਼ਲ ਕਰਵਾਇਆ ਗਿਆ ਹੈ। ਉਸ ਦਾ ਆਪਰੇਸ਼ਨ ਹੋਇਆ ਹੈ। ਉਹ ਸੱਟਾਂ ਤੋਂ ਉਭਰ ਰਿਹਾ ਹੈ ਅਤੇ ਉਸ ਨੂੰ ਨਿਗਰਾਨੀ ਹੇਠ ਰੱਖਿਆ ਗਿਆ ਹੈ। ਉਹ ਭਾਰਤ ਵਿੱਚ ਆਪਣੇ ਪਰਿਵਾਰ ਨਾਲ ਗੱਲ ਕਰ ਸਕਦਾ ਹੈ।'
ਇਹ ਵੀ ਪੜ੍ਹੋ: ਇਸ ਦੇਸ਼ ਦੀ ਜੇਲ੍ਹ 'ਚੋਂ ਭੱਜੇ 4 ਹਜ਼ਾਰ ਕੈਦੀ, ਸਰਕਾਰ ਨੇ ਲਗਾਈ ਐਮਰਜੈਂਸੀ
ਮੇਲਵਿਨ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਸਨੂੰ ਉੱਤਰੀ ਇਜ਼ਰਾਈਲੀ ਸ਼ਹਿਰ ਸਫੇਦ ਦੇ ਜ਼ੀਵਾ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ। ਉਹ ਕੇਰਲ ਦੇ ਇਡੁੱਕੀ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਹਮਲਾ ਲੇਬਨਾਨ ਦੇ ਹਿਜ਼ਬੁੱਲਾ ਵੱਲੋਂ ਕੀਤਾ ਗਿਆ ਹੈ, ਜੋ ਗਾਜ਼ਾ ਪੱਟੀ ਵਿੱਚ ਚੱਲ ਰਹੀ ਜੰਗ ਦਰਮਿਆਨ ਹਮਾਸ ਦੇ ਸਮਰਥਨ ਵਿੱਚ 8 ਅਕਤੂਬਰ ਤੋਂ ਉੱਤਰੀ ਇਜ਼ਰਾਈਲ ਵਿੱਚ ਰੋਜ਼ਾਨਾ ਰਾਕੇਟ, ਮਿਜ਼ਾਈਲ ਅਤੇ ਡਰੋਨ ਹਮਲੇ ਕਰ ਰਿਹਾ ਹੈ।
ਇਹ ਵੀ ਪੜ੍ਹੋ: ਅਨੰਤ-ਰਾਧਿਕਾ ਪ੍ਰੀ-ਵੈਡਿੰਗ ਪਾਰਟੀ: ਟਰੰਪ ਦੀ ਧੀ ਇਵਾਂਕਾ ਤੇ ਦੋਹਤੀ ਨੇ ਲੁੱਟੀ ਮਹਿਫਲ, ਭਾਰਤੀ ਪਹਿਰਾਵੇ 'ਚ ਦਿਖੀਆਂ ਖ਼ੂਬਸੂਰਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।
ਹੰਸ ਰਾਜ ਹੰਸ ਨੂੰ ਪੰਜਾਬ ’ਚ ਐਡਜਸਟ ਕਰਨ ਦੀ ਤਿਆਰੀ ’ਚ ਭਾਜਪਾ, ਜਾਣੋ ਕਿਹੜੀ ਸੀਟ ਤੋਂ ਲੜ ਸਕਦੇ ਨੇ ਚੋਣ
NEXT STORY