ਜੰਮੂ - ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਕੰਟਰੋਲ ਲਾਈਨ ਕੋਲ ਸਥਿਤ ਪਿੰਡਾਂ 'ਚ ਪਾਕਿਸਤਾਨੀ ਫੌਜ ਦੀ ਗੋਲੀਬਾਰੀ ਅਤੇ ਮੋਰਟਾਰ ਦੇ ਗੋਲੇ ਦਾਗਣ ਨਾਲ 65 ਸਾਲਾ ਇੱਕ ਵਿਅਕਤੀ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ ਕਿ ਭਾਰਤੀ ਫੌਜ ਹਮਲੇ ਦਾ ਮੁੰਹਤੋੜ ਜਵਾਬ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ੁੱਕਰਵਾਰ ਦੇਰ ਰਾਤ ਮੇਂਢਰ ਤਹਿਸੀਲ ਦੇ ਮਨਕੋਟ ਸੈਕਟਰ 'ਚ ਕੰਟਰੋਲ ਲਾਈਨ ਨੇੜੇ ਸਥਿਤ ਪਿੰਡਾਂ 'ਚ ਵੱਡੀ ਗਿਣਤੀ 'ਚ ਮੋਰਟਾਰ ਦੇ ਗੋਲੇ ਦਾਗੇ ਗਏ ਜਿਸ 'ਚ ਮੁਹੰਮਦ ਸਾਦਿਕ ਨਾਮ ਦੇ ਵਿਅਕਤੀ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਕਿਹਾ ਕਿ ਰਾਤ ਕਰੀਬ ਪੌਣੇ 9 ਵਜੇ ਪੁੰਛ ਦੇ ਕ੍ਰਿਸ਼ਣਾ ਘਾਟੀ ਸੈਕਟਰ 'ਚ ਪਾਕਿਸਤਾਨੀ ਫੌਜ ਵਲੋਂ ਬਿਨਾਂ ਉਕਸਾਵੇ ਦੇ ਗੋਲਾਬਾਰੀ ਕੀਤੀ ਗਈ। ਉਨ੍ਹਾਂ ਕਿਹਾ ਕਿ ਭਾਰਤੀ ਫੌਜ ਇਸ ਦਾ ਮੁੰਹ ਤੋੜ ਜਵਾਬ ਦੇ ਰਹੀ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਸ਼ੁੱਕਰਵਾਰ ਦੀ ਸਵੇਰ ਵੀ ਗੋਲਾਬਾਰੀ ਦੀ ਘਟਨਾ ਹੋਈ ਸੀ। ਪਿਛਲੇ ਕਈ ਦਿਨਾਂ ਤੋਂ ਪਾਕਿਸਤਾਨ ਕੰਟਰੋਲ ਲਾਈਨ 'ਤੇ ਬਿਨਾਂ ਉਕਸਾਵੇ ਦੇ ਗੋਲਾਬਾਰੀ ਕਰ ਰਿਹਾ ਹੈ।
ਕੇਰਲ ਜਹਾਜ਼ ਹਾਦਸਾ: PM ਮੋਦੀ ਨੇ ਕੀਤੀ ਕੇਰਲ ਦੇ ਸੀ.ਐੱਮ. ਨਾਲ ਗੱਲ
NEXT STORY