ਨਵੀਂ ਦਿੱਲੀ– ਬਦਲਦੇ ਲਾਈਫਸਟਾਈਲ ਕਾਰਨ ਅਕਸ ਸਾਨੂੰ ਸਰਦੀ-ਜ਼ੁਕਾਮ ਹੋ ਜਾਂਦਾ ਹੈ। ਅੱਜ ਦੇ ਦੌਰ ’ਚ ਕੋਵਿਡ-19 ਵਾਇਰਸ ਕਾਰਨ ਲੋਕ ਡਰ ਜਾਂਦੇ ਹਨ ਅਤੇ ਮਾਹਰ ਡਾਕਟਰ ਤੋਂ ਹੀ ਇਲਾਜ ਕਰਾਉਣਾ ਬਿਹਤਰ ਸਮਝਦੇ ਹਨ। ਇਸੇ ਗੱਲ ਨੂੰ ਧਿਆਨ ’ਚ ਰੱਖਦੇ ਹੋਏ ਕੇਂਦਰ ਸਰਕਾਰ ਨੇ ਹਰ ਸਾਲ ਦੁੱਗਣੇ ਮਾਹਰ ਡਾਕਟਰ ਤਿਆਰ ਕਰਨ ਦੀ ਯੋਜਨਾ ’ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਲਈ ਦੇਸ਼ ’ਚ MBBS ਸੀਟਾਂ ਨੂੰ ਤਾਂ ਜ਼ਿਆਦਾ ਨਹੀਂ ਵਧਾਇਆ ਜਾਵੇਗਾ ਪਰ PG ਦੀਆਂ ਸੀਟਾਂ ਨੂੰ ਦੁੱਗਣਾ ਕਰ MBBS ਸੀਟਾਂ ਦੇ ਬਰਾਬਰ ਕਰ ਦਿੱਤਾ ਜਾਵੇਗਾ।
ਅਜੇ ਦੇਸ਼ ’ਚ ਮੈਡੀਕਲ ਕਾਲਜਾਂ ’ਚ MBBS ਦੀਆਂ ਕੁੱਲ 91,927 ਸੀਟਾਂ ਹਨ, ਜਿਨ੍ਹਾਂ ਨੂੰ 1.10 ਲੱਖ ਕਰਨ ਦਾ ਟੀਚਾ ਹੈ। ਇੰਨੀਆਂ ਹੀ ਸੀਟਾਂ PG ਦੀਆਂ ਹੋਣਗੀਆਂ, ਜੋ ਅਜੇ 55 ਹਜ਼ਾਰ ਹਨ। ਮਨਪੰਸਦ ਵਿਸ਼ੇ ਨਾ ਮਿਲਣ ਦੀ ਵਜ੍ਹਾ ਕਰ ਕੇ 50 ਹਜ਼ਾਰ ਸੀਟਾਂ ਨਹੀਂ ਭਰ ਪਾਉਂਦੀਆਂ ਪਰ ਹੁਣ PG ਸੀਟਾਂ ਵੱਧਣ ਮਗਰੋਂ MBBS ਪਾਸ ਕਰਨ ਮਗਰੋਂ ਹਰ ਡਾਕਟਰ ਕੋਲ PG ਕਰਨ ਦਾ ਮੌਕਾ ਹੋਵੇਗਾ। ਨੀਤੀ ਆਯੋਗ, ਸਿਹਤ ਮੰਤਰਾਲਾ ਦੇ ਨੈਸ਼ਨਲ ਬੋਰਡ ਆਫ਼ ਐਗਜ਼ਾਮਿਨੇਸ਼ਨ ਅਤੇ ਵਿੱਤ ਮੰਤਰਾਲਾ ਨੇ ਇਸ ਯੋਜਨਾ ਦਾ ਖਾਕਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ।
ਕੇਂਦਰ ਸਰਕਾਰ ਦਾ ਅਨੁਮਾਨ ਹੈ ਕਿ PG ਸੀਟਾਂ ਵਧਾ ਕੇ ਦੁੱਗਣੀ ਕਰ ਦਿੱਤੀਆਂ ਜਾਂਦੀਆਂ ਹਨ ਤਾਂ ਅਗਲੇ 5-7 ਸਾਲਾਂ ’ਚ ਦੇਸ਼ ’ਚ ਮਾਹਰ ਡਾਕਟਰਾਂ ਦੀ ਕਮੀ ਦੂਰ ਹੋ ਜਾਵੇਗੀ। ਇਸ ਲਈ ਸਰਕਾਰੀ ਹਸਪਤਾਲਾਂ ’ਚ ਤਾਂ PG ਸੀਟਾਂ ਵਧਾਈਆਂ ਹੀ ਜਾਣਗੀਆਂ, ਨਾਲ ਹੀ ਵੱਡੇ ਪ੍ਰਾਈਵੇਟ ਹਸਪਤਾਲਾਂ ’ਚ ਨੈਸ਼ਨਲ ਬੋਰਡ ਦੇ ਡਿਪਲੋਮੈਟ (DNB) ਕੋਰਸ ਦੇ ਜ਼ਰੀਏ ਮਾਹਰ ਡਾਕਟਰ ਤਿਆਰ ਕੀਤੇ ਜਾਣਗੇ। ਅਜੇ ਦੇਸ਼ ’ਚ 12 ਹਜ਼ਾਰ DNB ਸੀਟਾਂ ਹਨ।
ਹੁਣ ਰੇਲਵੇ ਸਟੇਸ਼ਨਾਂ 'ਤੇ ਨਹੀਂ ਹੋਵੇਗਾ 'ਪੁੱਛਗਿੱਛ ਕਾਊਂਟਰ', ਜਾਣੋ ਕਿੰਝ ਲੈ ਸਕੋਗੇ ਮਦਦ
NEXT STORY