ਜੈਪੁਰ- ਕੁੜੀਆਂ ਦੇ ਉੱਜਵਲ ਭਵਿੱਖ ਨੂੰ ਧਿਆਨ 'ਚ ਰੱਖਦੇ ਹੋਏ ਸਰਕਾਰ ਨੇ ਲਾਡੋ ਪ੍ਰੋਤਸਾਹਨ ਸਕੀਮ (Lado Incentive Scheme) ਦੀ ਸ਼ੁਰੂਆਤ ਕੀਤੀ ਹੈ। ਇਸ ਸਕੀਮ ਤਹਿਤ ਸਰਕਾਰ ਕੁੜੀਆਂ ਨੂੰ 1 ਲੱਖ ਰੁਪਏ ਦੀ ਆਰਥਿਕ ਸਹਾਇਤਾ ਦੇਵੇਗੀ, ਜੋ ਜਨਮ ਤੋਂ ਲੈ ਕੇ 21 ਸਾਲ ਦੀ ਉਮਰ ਤੱਕ ਕਿਸ਼ਤਾਂ ਦੇ ਰੂਪ ਵਿਚ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਜਮਾਂ ਕੀਤੀ ਜਾਵੇਗੀ। ਇਸ ਸਕੀਮ ਦਾ ਐਲਾਨ ਰਾਜਸਥਾਨ ਸਰਕਾਰ ਵਲੋਂ ਕੀਤਾ ਗਿਆ ਹੈ। ਇਸ ਤਹਿਤ ਗਰੀਬ ਪਰਿਵਾਰਾਂ ਨੂੰ ਬੱਚੀ ਦੇ ਜਨਮ 'ਤੇ 1 ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ- 50 ਸਾਲਾਂ ਤੱਕ ਨਜ਼ਰਅੰਦਾਜ ਕੀਤਾ ਗਿਆ 'ਮੰਕੀਪਾਕਸ' ਹੁਣ ਦੁਨੀਆ ਲਈ ਬਣਿਆ ਖ਼ਤਰੇ ਦੀ ਘੰਟੀ
ਇਸ ਸਕੀਮ ਦਾ ਮੁੱਖ ਉਦੇਸ਼ ਲੜਕੀਆਂ ਦੇ ਜਨਮ ਤੋਂ ਲੈ ਕੇ ਬਾਲਗ ਹੋਣ ਤੱਕ ਕੁੜੀਆਂ ਦੇ ਸਰਵਪੱਖੀ ਵਿਕਾਸ ਨੂੰ ਉਤਸ਼ਾਹਿਤ ਕਰਨਾ ਹੈ। ਇਸ ਸਕੀਮ ਤਹਿਤ ਬੱਚੀ ਦੇ ਜਨਮ 'ਤੇ 1 ਲੱਖ ਰੁਪਏ ਦਾ ਸੰਕਲਪ ਪੱਤਰ ਦਿੱਤਾ ਜਾਵੇਗਾ। ਬੱਚੀ ਦੇ ਜਨਮ ਤੋਂ ਲੈ ਕੇ 21 ਸਾਲ ਦੀ ਉਮਰ ਪੂਰੀ ਹੋਣ ਤੱਕ ਇਹ ਰਕਮ 7 ਕਿਸ਼ਤਾਂ ਵਿਚ ਡੀ. ਬੀ. ਟੀ. ਰਾਹੀਂ ਆਨਲਾਈਨ ਅਦਾ ਕੀਤੀ ਜਾਵੇਗੀ। ਦਰਅਸਲ ਸੂਬਾ ਸਰਕਾਰ ਨੇ ਲਿੰਗ ਭੇਦਭਾਵ ਮਿਟਾਉਣ ਅਤੇ ਬੱਚੀਆਂ ਦੇ ਕਲਿਆਣ ਲਈ ਲਾਡੋ ਪ੍ਰੋਤਸਾਹਨ ਸਕੀਮ ਸ਼ੁਰੂ ਕੀਤੀ ਹੈ।
ਇਹ ਵੀ ਪੜ੍ਹੋ- ਮਹਿਲਾ ਡਾਕਟਰ ਰੇਪ-ਕਤਲ ਮਾਮਲਾ; ਸੁਪਰੀਮ ਕੋਰਟ ਨੇ ਅਪਣਾਇਆ ਸਖ਼ਤ ਰਵੱਈਆ, CBI ਨੂੰ ਦਿੱਤਾ ਇਹ ਨਿਰਦੇਸ਼
ਇਹ ਸਕੀਮ 1 ਅਗਸਤ 2024 ਅਤੇ ਉਸ ਤੋਂ ਬਾਅਦ ਪਾਤਰ ਮੈਡੀਕਲ ਸੰਸਥਾਵਾਂ ਵਿਚ ਜਨਮ ਲੈਣ ਵਾਲੀਆਂ ਬੱਚੀਆਂ 'ਤੇ ਲਾਗੂ ਹੋਵੇਗੀ। ਸਕੀਮ ਤਹਿਤ ਗਰੀਬ ਪਰਿਵਾਰਾਂ ਦੀਆਂ ਬੱਚੀਆਂ ਨੂੰ ਇਕ ਲੱਖ ਰੁਪਏ ਦਾ ਸੇਵਿੰਗ ਬਾਂਡ ਪ੍ਰਦਾਨ ਕੀਤਾ ਜਾਵੇਗਾ। ਸਕੀਮ ਦਾ ਮੁੱਖ ਉਦੇਸ਼ ਬੱਚੀਆਂ ਦਾ ਵਿਕਾਸ ਅਤੇ ਉਨ੍ਹਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨਾ ਹੈ। ਸਕੀਮ ਲਈ ਯੋਗ ਹੋਣ ਲਈ ਬੱਚੀ ਦਾ ਜਨਮ ਸਰਕਾਰੀ ਮੈਡੀਕਲ ਸੰਸਥਾ ਅਤੇ ਜਨਨੀ ਸੁਰੱਖਿਆ ਯੋਜਨਾ ‘JSY’ ਲਈ ਪ੍ਰਵਾਨਿਤ ਪ੍ਰਾਈਵੇਟ ਮੈਡੀਕਲ ਸੰਸਥਾ ਵਿਚ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਮਾਂ ਰਾਜਸਥਾਨ ਦੀ ਵਸਨੀਕ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ- ਪਤੀ-ਪਤਨੀ ਨੂੰ ਘਸੀੜਦੀ ਲੈ ਗਈ ਬੱਸ; ਹਾਦਸੇ 'ਚ ਪੈ ਗਏ ਸਦਾ ਲਈ ਵਿਛੋੜੇ, ਭਰਾ ਨੂੰ ਰੱਖੜੀ ਬੰਨ੍ਹਣ ਜਾ ਰਹੀ ਸੀ ਔਰਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਿੱਖ ਲੜਨਗੇ ਜੰਮੂ 'ਚ ਵਿਧਾਨ ਸਭਾ ਚੋਣਾਂ
NEXT STORY