ਨਵੀਂ ਦਿੱਲੀ-ਦਿੱਲੀ ਦਾ ਸਿਗਨੇਚਰ ਬ੍ਰਿਜ ਖਤਰਨਾਕ 'ਸੈਲਫੀ ਬ੍ਰਿਜ' ਹੋਣ ਦੇ ਨਾਲ ਹੁਣ ਜਾਨਲੇਵਾ ਵੀ ਬਣਦਾ ਜਾ ਰਿਹਾ ਹੈ। ਦੋ ਨੌਜਵਾਨਾਂ ਦੀ ਮੌਤ ਤੋਂ ਬਾਅਦ 24 ਘੰਟਿਆਂ ਦੇ ਅੰਦਰ ਇਕ ਹੋਰ ਹਾਦਸਾ ਹੋ ਗਿਆ ਹੈ, ਜਿਸ 'ਚ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਅਤੇ ਦੂਜਾ ਜ਼ਖਮੀ ਹੋ ਗਿਆ।
ਰਿਪੋਰਟ ਮੁਤਾਬਕ ਬਾਈਕ ਫਿਸਲਣ ਦੇ ਕਾਰਨ ਇਹ ਹਾਦਸਾ ਹੋਇਆ, ਜਿਸ ਕਾਰਨ ਇੱਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਦੂਜਾ ਗੰਭੀਰ ਜ਼ਖਮੀ ਹੋ ਗਿਆ ਹੈ। ਸਿਗਨੇਚਰ ਬ੍ਰਿਜ 'ਤੇ ਸ਼ੁੱਕਰਵਾਰ ਸਵੇਰੇ ਹੋਏ ਹਾਦਸੇ 'ਚ ਸਟ੍ਰੀਟ ਲਾਈਟ ਦੇ ਪੋਲ 'ਚ ਪੈਰ ਫਿਸਲਣ ਨਾਲ ਬਾਈਕ ਜੰਪ ਕਰ ਗਈ ਅਤੇ ਦੋਵੇਂ ਨੌਜਵਾਨ ਪੁਲ ਤੋਂ ਹੇਠਾਂ ਜਾ ਡਿੱਗੇ। ਇਸ ਤੋਂ ਇਲਾਵਾ ਰਿਪੋਰਟ ਤੋਂ ਪਤਾ ਲੱਗਦਾ ਹੈ ਕਿ ਦੋਵੇਂ ਨੌਜਵਾਨ ਕੇ. ਟੀ. ਐੱਮ ਬਾਈਕ 'ਤੇ ਸਟੰਟ ਕਰ ਰਹੇ ਸੀ, ਤਾਂ ਉਸ ਸਮੇਂ ਡਿਵਾਈਡਰ ਨਾਲ ਟਕਰਾ ਕੇ ਪੁਲ ਤੋਂ ਹੇਠਾਂ ਜਾ ਡਿੱਗੇ।
ਪੀ. ਐੱਮ. ਮੋਦੀ 'ਤੇ ਸੀ. ਪੀ. ਜੋਸ਼ੀ ਵੱਲੋਂ ਦਿੱਤੇ ਵਿਵਾਦਪੂਰਨ ਬਿਆਨ 'ਤੇ EC ਨੇ ਭੇਜਿਆ ਨੋਟਿਸ
NEXT STORY