ਸ਼ਿਮਲਾ (ਭਾਸ਼ਾ)- ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ 'ਚ ਕਾਲਕਾ-ਸ਼ਿਮਲਾ ਨੈਸ਼ਨਲ ਹਾਈਵੇਅ 'ਤੇ ਪਹਾੜੀ ਤੋਂ ਡਿੱਗੇ ਪੱਥਰਾਂ ਦੀ ਲਪੇਟ 'ਚ ਇਕ ਵਾਹਨ ਦੇ ਆਉਣ ਨਾਲ ਉਸ 'ਚ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ ਡਰਾਈਵਰ ਅਤੇ ਇਕ ਔਰਤ ਸਮੇਤ ਤਿੰਨ ਹੋਰ ਜ਼ਖ਼ਮੀ ਹੋ ਗਏ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਹਾਦਸਾ ਅੱਧੀ ਰਾਤ ਦੇ ਕਰੀਬ 2.30 ਵਜੇ ਹੋਇਆ, ਜਦੋਂ ਇਕ ਵਾਹਨ 'ਚ ਚਾਰ ਲੋਕ ਅਖ਼ਬਾਰ ਲੈ ਕੇ ਸ਼ਿਮਲਾ ਜਾ ਰਹੇ ਸਨ, ਉਦੋਂ ਦਤਯਾਰ ਅਤੇ ਚਾਕੀ ਮੋੜ ਕੋਲ ਅਚਾਨਕ ਪਹਾੜੀ ਤੋਂ ਟੁੱਟ ਕੇ ਕਈ ਪੱਥਰ ਵਾਹਨ ਦੇ ਅਗਲੇ ਹਿੱਸੇ 'ਤੇ ਆ ਡਿੱਗੇ।
ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਇਸ ਮਾਰਗ 'ਤੇ ਰੁਕ-ਰੁਕ 'ਤੇ ਮੀਂਹ ਪੈ ਰਿਹਾ ਸੀ ਅਤੇ ਵਾਹਨਾਂ ਦੀ ਆਵਾਜਾਈ ਬੰਦ ਸੀ। ਉਨ੍ਹਾਂ ਦੱਸਿਆ ਕਿ ਵਾਹਨ ਹਾਈਵੇਅ ਦੇ ਦੂਜੇ ਲੇਨ ਦਾ ਇਸਤੇਮਾਲ ਕਰ ਰਹੇ ਸਨ। ਸੋਲਨ ਦੇ ਪੁਲਸ ਸੁਪਰਡੈਂਟ ਗੌਰਵ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਦੇਵ ਰਾਜ (40) ਵਜੋਂ ਹੋਈ ਹੈ ਅਤੇ ਉਹ ਪੰਜਾਬ ਦਾ ਰਹਿਣ ਵਾਲਾ ਸੀ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਦਾ ਈ.ਐੱਸ.ਆਈ. ਹਸਪਤਾਲ 'ਚ ਇਲਾਜ ਕਰਵਾਇਆ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਸਟਮ ਵਿਭਾਗ ਨੇ ਫੜੀ 110 ਕਰੋੜ ਰੁਪਏ ਦੀ ਟ੍ਰਾਮਾਡੋਲ 68 ਲੱਖ ਗੋਲੀਆਂ
NEXT STORY