ਧਰਮਸ਼ਾਲਾ (ਵਾਰਤਾ)- ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕਾਂਗੜਾ 'ਚ ਪੁਲਸ ਥਾਣਾ ਪੰਚਰੂਖੀ ਦੇ ਅਧੀਨ ਪਿੰਡ ਮਨਿਆੜਾ ਤੋਂ ਇਕ ਦਰਦਨਾਕ ਹਾਦਸਾ ਸਾਹਮਣੇ ਆਇਆ ਹੈ, ਜਿੱਥੇ ਟਰੱਕ ਦੇ ਬੇਕਾਬੂ ਹੋਣ ਨਾਲ ਇਕ ਔਰਤ ਦੀ ਮੌਤ ਹੋ ਗਈ ਅਤੇ ਚਾਰ ਲੋਕ ਜ਼ਖ਼ਮੀ ਹੋ ਗਏ। ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਸ਼ੁੱਕਰਵਾਰ ਦੇਰ ਸ਼ਾਮ ਦੀ ਹੈ, ਜਦੋਂ ਤੇਜ਼ ਰਫ਼ਤਾਰ ਟਰੱਕ ਨੇ ਸੜਕ ਕਿਨਾਰੇ ਇਕ ਦੁਕਾਨ 'ਤੇ ਸਬਜ਼ੀ ਖਰੀਦ ਰਹੀ ਔਰਤ ਨੂੰ ਕੁਚਲ ਦਿੱਤਾ। ਹਾਦਸੇ 'ਚ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ : ਔਰਤਾਂ ਨੂੰ ਹੋਣ ਵਾਲੀ ਦੂਜੀ ਸਭ ਤੋਂ ਵੱਡੀ ਬੀਮਾਰੀ ਹੈ ਸਰਵਾਈਕਲ ਕੈਂਸਰ, ਜਿਸ ਕਾਰਨ ਹੋਈ ਪੂਨਮ ਪਾਂਡੇ ਦੀ ਮੌਤ
ਇਸ ਤੋਂ ਬਾਅਦ ਟਰੱਕ ਡਰਾਈਵਰ ਨੇ ਵਾਹਨ 'ਤੇ ਕੰਟਰੋਲ ਗੁਆਉਣ ਤੋਂ ਬਾਅਦ ਪਹਿਲਾਂ ਇਕ ਸਕੂਟੀ, ਬਾਈਕ ਅਤੇ ਉਸ ਤੋਂ ਬਾਅਦ ਇਕ ਕਾਰ ਨੂੰ ਟੱਕਰ ਮਾਰ ਦਿੱਤੀ। ਘਟਨਾ 'ਚ ਸਕੂਟੀ ਸਵਾਰ 2 ਕੁੜੀਆਂ ਅਤੇ ਇਕ ਬਾਈਕ ਸਵਾਰ ਜ਼ਖ਼ਮੀ ਹੋ ਗਿਆ। ਦੇਖਦੇ ਹੀ ਦੇਖਦੇ ਭੱਜ-ਦੌੜ ਦਾ ਮਾਹੌਲ ਬਣ ਗਿਆ। ਹਾਦਸੇ ਤੋਂ ਬਾਅਦ ਸੜਕ 'ਤੇ ਕਰੀਬ ਅੱਧਾ ਘੰਟਾ ਆਵਾਜਾਈ ਜਾਮ ਰਹੀ। ਮ੍ਰਿਤਕਾ ਦੀ ਪਛਾਣ ਕਮਲਾ ਦੇਵੀ ਪਤਨੀ ਸਾਧੂ ਰਾਮ ਵਜੋਂ ਹੋਈ ਹੈ। ਜ਼ਖ਼ਮੀਆਂ 'ਚ ਭਾਵਨਾ ਧੀ ਰਵਿੰਦਰ ਪਿੰਡ ਭੱਟਪੁਰਾ ਪੰਚਾਇਤ ਠੰਡੋਲ ਨੂੰ ਮੁੱਢਲੇ ਇਲਾਜ ਤੋਂ ਬਾਅਦ ਇੱਥੋਂ ਟਾਂਡਾ ਮੈਡੀਕਲ ਕਾਲਜ ਰੈਫਰ ਕੀਤਾ ਗਿਆ ਹੈ। ਉੱਥੇ ਹੀ ਜ਼ਖ਼ਮੀ ਆਰਾਧਿਆ ਧੀ ਡਿੰਪਲ ਠੰਡੋਲ ਅਤੇ ਬਾਈਕ ਸਵਾਰ ਦਲਜੀਤ ਕਟੋਚ ਵਾਸੀ ਪਿੰਡ ਡੂਗਨੀ ਪੰਚਾਇਤ ਮਲਾਹੂ ਸਥਾਨ ਹਸਪਤਾਲ 'ਚ ਇਲਾਜ ਅਧੀਨ ਹਨ। ਸੂਚਨਾ ਮਿਲਣ ਤੋਂ ਬਾਅਦ ਪੁਲਸ ਮੌਕੇ 'ਤੇ ਪਹੁੰਚੀ ਅਤੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ ਰਤਨ ਮਿਲਣ 'ਤੇ ਅਡਵਾਨੀ ਨੇ ਕਿਹਾ- ਇਹ ਮੇਰੇ ਆਦਰਸ਼ਾਂ ਅਤੇ ਸਿਧਾਂਤਾਂ ਦਾ ਸਨਮਾਨ ਹੈ
NEXT STORY