ਸੋਲ (ਭਾਸ਼ਾ): ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੰਗਲਵਾਰ ਨੂੰ ਕਿਹਾ ਕੀ ਜੀ. ਐੱਸ. ਟੀ. ਪ੍ਰੀਸ਼ਦ ਆਨਲਾਈਨ ਗੇਮ ’ਤੇ ਟੈਕਸ ਦੀ ਨੀਤੀ ਲਿਆਉਣ ’ਤੇ ਵਿਚਾਰ ਕਰ ਰਹੀ ਹੈ ਅਤੇ ਇਸ ਨੂੰ ਅੰਤਿਮ ਰੂਪ ਦਿੱਤੇ ਜਾਣ ’ਤੇ ਇਸ ਉਦਯੋਗ ਨੂੰ ਨਿਵੇਸ਼ ਜੁਟਾਉਣ ਵਿਚ ਮਦਦ ਮਿਲੇਗੀ। ਦੱਖਣੀ ਕੋਰੀਆ ਦੇ ਦੌਰੇ ’ਤੇ ਆਈ ਸੀਤਾਰਮਨ ਨੇ ਇਥੇ ਭਾਰਤੀ ਭਾਈਚਾਰੇ ਦੇ ਲੋਕਾਂ ਦੇ ਇਕ ਪ੍ਰੋਗਰਾਮ ਵਿਚ ਸ਼ਿਰਕਤ ਕਰਦੇ ਹੋਏ ਕਿਹਾ ਕਿ ਆਨਲਾਈਨ ਗੇਮਿੰਗ ’ਤੇ ਮਾਲ ਅਤੇ ਸੇਵਾ ਟੈਕਸ (ਜੀ. ਐੱਸ. ਟੀ.) ਲਗਾਉਣ ਬਾਰੇ ਜੀ. ਐੱਸ. ਟੀ. ਪ੍ਰੀਸ਼ਦ ਦੇ ਪੱਧਰ ’ਤੇ ਵਿਚਾਰ ਚਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜੀ. ਐੱਸ. ਟੀ. ਟੈਕਸ ਤੋਂ ਇਲਾਵਾ ਹੋਰ ਸਬੰਧਤ ਮੁੱਦਿਆਂ ’ਤੇ ਵੀ ਮੰਤਰੀ ਪੱਧਰੀ ਚਰਚਾ ਜਾਰੀ ਹੈ।
ਇਹ ਖ਼ਬਰ ਵੀ ਪੜ੍ਹੋ - ਕੋਹਲੀ ਬਨਾਮ ਗੰਭੀਰ: ਬਹਿਸਬਾਜ਼ੀ ਦੌਰਾਨ ਹੋਈਆਂ ਸੀ ਇਹ ਗੱਲਾਂ; ਟੀਮ ਦੇ ਮੈਂਬਰ ਨੇ ਦੱਸ ਦਿੱਤੀ 'ਕੱਲੀ-'ਕੱਲੀ ਗੱਲ
ਕੋਰੀਅਨ ਗੇਮਿੰਗ ਕੰਪਨੀ ਕ੍ਰਾਫਟਾੱਨ ਵੱਲੋਂ ਗੇਮਿੰਗ ਖੇਤਰ ਵਿਚ ਵਿਦੇਸ਼ੀ ਨਿਵੇਸ਼ ਲਿਆਉਣ ਦੇ ਹੀਲਿਆਂ ਬਾਰੇ ਪੁੱਛੇ ਗਏ ਸਵਾਲ 'ਤੇ ਵਿੱਤ ਮੰਤਰੀ ਨੇ ਕਿਹਾ, "ਇਸ ਨੀਤੀ ਨੂੰ ਲੈ ਕੇ ਨਿਸ਼ਚਿਤਤਾ ਆਉਣ ਦੇ ਨਾਲ ਹੀ ਟੈਕਸੇਸ਼ਨ ਜ਼ਿਆਦਾ ਸਾਫ਼ ਹੋ ਜਾਵੇਗਾ ਤੇ ਇਸ ਨਾਲ ਨਿਵੇਸ਼ਕ ਆਕਰਸ਼ਿਤ ਹੋਣਗੇ।"
ਜੂਨ ਮਹੀਨੇ ਵਿਚ ਲਿਆ ਜਾ ਸਕਦਾ ਹੈ ਫ਼ੈਸਲਾ
ਜੀ.ਐੱਸ.ਟੀ. ਸਬੰਧੀ ਮੁੱਦਿਆਂ 'ਤੇ ਫ਼ੈਸਲੇ ਕਰਨ ਵਾਲੀ ਜੀ.ਐੱਸ.ਟੀ. ਪ੍ਰੀਸ਼ਦ ਦੀ ਪ੍ਰਧਾਨਗੀ ਵਿੱਤ ਮੰਤਰੀ ਵੱਲੋਂ ਕੀਤੀ ਜਾਂਦੀ ਹੈ ਜਦਕਿ ਸੂਬਿਆਂ ਦੇ ਵਿੱਤ ਮੰਤਰੀ ਵੀ ਉਸ ਦਾ ਹਿੱਸਾ ਹੁੰਦੇ ਹਨ। ਅਜਿਹੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਜੀ.ਐੱਸ.ਟੀ. ਪ੍ਰੀਸ਼ਦ ਦੀ ਜੂਨ ਵਿਚ ਹੋਣ ਵਾਲੀ ਅਗਲੀ ਮੀਟਿੰਗ ਵਿਚ ਆਨਲਾਈਨ ਗੇਮਿੰਗ ਬਾਰੇ ਕੋਈ ਫ਼ੈਸਲਾ ਲਿਆ ਜਾ ਸਕਦਾ ਹੈ। ਪਿਛਲੇ ਕੁੱਝ ਸਾਲਾਂ ਵਿਚ ਦੇਸ਼ ਅੰਦਰ ਆਨਲਾਈਨ ਗੇਮਿੰਗ ਦਾ ਤੇਜ਼ੀ ਨਾਲ ਵਿਸਥਾਰ ਹੋਇਆ ਹੈ। ਕੇ.ਪੀ.ਐੱਮ.ਜੀ ਦੀ ਇਕ ਰਿਪੋਰਟ ਮੁਤਾਬਕ, ਸਾਲ 2021 ਵਿਚ 13,600 ਕਰੋੜ ਰੁਪਏ 'ਤੇ ਰਹਿਣ ਵਾਲਾ ਆਨਲਾਈਨ ਗੇਮਿੰਗ ਖੇਤਰ ਵਿੱਤੀ ਵਰ੍ਹੇ 2024-25 ਤਕ ਵੱਧ ਕੇ 29 ਹਜ਼ਾਰ ਕਰੋੜ ਰੁਪਏ ਦਾ ਹੋ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ - EPFO ਨੇ ਜ਼ਿਆਦਾ ਪੈਨਸ਼ਨ ਲਈ ਅਪਲਾਈ ਕਰਨ ਦਾ ਸਮਾਂ ਵਧਾਇਆ, ਹੁਣ ਇਸ ਦਿਨ ਤਕ ਦੀ ਮਿਲੀ ਇਜਾਜ਼ਤ
ਪਿਛਲੇ ਮਹੀਨੇ ਸੱਟੇਬਾਜ਼ੀ 'ਤੇ ਲਗਾਈ ਗਈ ਸੀ ਪਾਬੰਦੀ
ਆਨਲਾਈਨ ਗੇਮ ਨੂੰ ਕੌਸ਼ਲ ਤੇ ਕਿਸਮਤ 'ਤੇ ਅਧਾਰਿਤ ਖੇਡ ਦੇ ਵੱਖ-ਵੱਖ ਰੂਪਾਂ ਵਿਚ ਨਿਰਧਾਰਿਤ ਕਰਨ ਦੀ ਚਰਚਾ ਚੱਲ ਰਹੀ ਹੈ। ਕਈ ਸੂਬਿਆਂ ਦਾ ਕਹਿਣਾ ਹੈ ਕਿ ਕੌਸ਼ਲ 'ਤੇ ਅਧਾਰਿਤ ਖੇਡ ਦੀ ਤੁਲਨਾ ਕਿਸਮਤ 'ਤੇ ਅਧਾਰਿਤ ਖੇਡ ਨਲਾ ਨਹੀਂ ਕਰਨੀ ਚਾਹੀਦੀ। ਇਲੈਕਟ੍ਰਾਨਿਕਸ ਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਪਿਛਲੇ ਮਹੀਨੇ ਆਨਲਾਈਨ ਗੇਮਿੰਗ ਦੇ ਖੇਤਰ ਲਈ ਮਾਨਕ ਨਿਰਧਾਰਿਤ ਕੀਤੇ ਜਿਸ ਵਿਚ ਸੱਟੇਬਾਜ਼ੀ ਤੇ ਦਾਅ ਲਗਾਉਣ ਵਾਲੀਆਂ ਸਰਗਰਮੀਆਂ 'ਤੇ ਪਾਬੰਦੀ ਲਗਾ ਦਿੱਤੀ ਗਈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਮਾਣ ਵਾਲੀ ਗੱਲ : IAF ਦੇ ਸੁਖੋਈ-30MKI ਤੇ ਰਾਫੇਲ ਅੰਤਰਰਾਸ਼ਟਰੀ ਅਭਿਆਸ 'ਚ ਹੋਏ ਸ਼ਾਮਲ
NEXT STORY