ਜੌਨਪੁਰ : ਭਾਵੇਂ ਦੋਹਾਂ ਦੇਸ਼ਾਂ ਦਰਮਿਆਨ ਸਰਹੱਦੀ ਰੇਖਾਵਾਂ ਅਤੇ ਕੰਧਾਂ ਬਣੀਆਂ ਹੋਈਆਂ ਹਨ ਪਰ ਦੋਹਾਂ ਦੇਸ਼ਾਂ ਦੇ ਲੋਕਾਂ ਦੇ ਦਿਲਾਂ ਵਿਚ ਇਹ ਸਬੰਧ ਲਗਾਤਾਰ ਮਜ਼ਬੂਤ ਹੁੰਦੇ ਜਾ ਰਹੇ ਹਨ। ਅਜਿਹਾ ਹੀ ਇਕ ਮਾਮਲਾ ਜੌਨਪੁਰ ਸ਼ਹਿਰ 'ਚ ਦੇਖਣ ਨੂੰ ਮਿਲਿਆ ਜਿੱਥੇ ਪਾਕਿਸਤਾਨ ਦੇ ਲਾਹੌਰ ਸ਼ਹਿਰ 'ਚ ਭਾਜਪਾ ਨੇਤਾ ਦੇ ਬੇਟੇ ਦਾ ਵਿਆਹ ਤੈਅ ਹੋਇਆ ਸੀ। ਪਰ ਵੀਜ਼ਾ ਨਾ ਮਿਲਣ ਕਾਰਨ ਆਖਰਕਾਰ ਸ਼ੁੱਕਰਵਾਰ ਰਾਤ ਨੂੰ ਦੋਵਾਂ ਦੇਸ਼ਾਂ ਦੇ ਮੌਲਾਨਾ ਵੱਲੋਂ ਆਨਲਾਈਨ ਨਿਕਾਹ ਕਰਵਾਇਆ ਗਿਆ। ਵਿਆਹ ਦੀ ਬਾਰਾਤ ਵਿਚ ਸੈਂਕੜੇ ਲੋਕ ਬਾਰਾਤੀ ਬਣ ਕੇ ਲਾੜੇ ਦੇ ਨਾਲ ਪਹੁੰਚੇ ਸਨ, ਉਥੇ ਹੀ ਪਾਕਿਸਤਾਨ ਦੇ ਲਾਹੌਰ ਸ਼ਹਿਰ 'ਚ ਵੀ ਲੋਕ ਲਾੜੀ ਨਾਲ ਵਿਆਹ ਵਾਲੀ ਥਾਂ 'ਤੇ ਇਕੱਠੇ ਹੋਏ ਸਨ। ਦੋਵਾਂ ਦਾ ਵਿਆਹ ਹੋਣ ਤੋਂ ਬਾਅਦ ਹੁਣ ਲਾੜੀ ਦੀ ਪਾਕਿਸਤਾਨ ਤੋਂ ਵੀਜ਼ਾ ਮਿਲਣ 'ਤੇ ਵਿਧਾਈ ਹੋਵੇਗੀ, ਜਿਸ ਦਾ ਲਾੜੇ ਵਲੋਂ ਇੰਤਜ਼ਾਰ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ - Public Holidays: ਜਾਣੋ ਕਦੋਂ ਹੋਣਗੀਆਂ ਧਨਤੇਰਸ, ਦੀਵਾਲੀ ਤੇ ਭਾਈ ਦੂਜ ਦੀਆਂ ਛੁੱਟੀਆਂ, ਪੜ੍ਹੋ ਪੂਰੀ ਲਿਸਟ
ਜਾਣੋ ਕੀ ਹੈ ਪੂਰਾ ਮਾਮਲਾ
ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਦੇ ਮਖਦੂਮਸ਼ਾਹ ਅਧਾਨ ਵਾਸੀ ਅਤੇ ਭਾਜਪਾ ਕੌਂਸਲਰ ਤਹਿਸੀਨ ਸ਼ਾਹਿਦ ਨੇ ਇੱਕ ਸਾਲ ਪਹਿਲਾਂ ਆਪਣੇ ਵੱਡੇ ਲੜਕੇ ਮੁਹੰਮਦ ਅੱਬਾਸ ਹੈਦਰ ਦਾ ਵਿਆਹ ਪਾਕਿਸਤਾਨ ਦੇ ਲਾਹੌਰ ਸ਼ਹਿਰ ਦੇ ਰਹਿਣ ਵਾਲੇ ਆਪਣੇ ਰਿਸ਼ਤੇਦਾਰ ਅੰਦਲੀਪ ਜ਼ਾਹਰਾ ਨਾਲ ਤੈਅ ਕੀਤਾ ਸੀ। ਵਿਆਹ ਕਰਵਾਉਣ ਲਈ ਉਹਨਾਂ ਨੇ ਹਾਈ ਕਮਿਸ਼ਨਰ ਵਿਖੇ ਵੀਜ਼ਾ ਅਪਲਾਈ ਕਰ ਦਿੱਤਾ ਸੀ। ਜਿਵੇਂ-ਜਿਵੇਂ ਵਿਆਹ ਦੀ ਤਰੀਖ਼ ਨੇੜੇ ਆਉਂਦੀ ਗਈ, ਵੀਜ਼ਾ ਜਾਰੀ ਨਾ ਹੋਣ ਕਾਰਨ ਉਨ੍ਹਾਂ ਦੀ ਚਿੰਤਾ ਵਧਦੀ ਗਈ। ਇਸ ਦੌਰਾਨ ਪਾਕਿਸਤਾਨ 'ਚ ਲਾੜੀ ਦੀ ਮਾਂ ਰਾਣਾ ਯਾਸਮੀਨ ਜ਼ੈਦੀ ਦੀ ਸਿਹਤ ਵਿਗੜ ਗਈ ਅਤੇ ਉਨ੍ਹਾਂ ਨੂੰ ਹਸਪਤਾਲ ਦੇ ਆਈਸੀਯੂ 'ਚ ਭਰਤੀ ਕਰਵਾਇਆ ਗਿਆ। ਅਜਿਹੇ 'ਚ ਭਾਜਪਾ ਨੇਤਾ ਤਹਿਸੀਨ ਸ਼ਾਹਿਦ ਨੇ ਲਾਹੌਰ 'ਚ ਫੋਨ 'ਤੇ ਗੱਲਬਾਤ ਕਰਕੇ ਆਨਲਾਈਨ ਵਿਆਹ ਕਰਵਾਉਣ ਦਾ ਫ਼ੈਸਲਾ ਕੀਤਾ ਅਤੇ ਆਖਰਕਾਰ ਸ਼ੁੱਕਰਵਾਰ ਰਾਤ ਨੂੰ ਤਹਿਸੀਨ ਸ਼ਾਹਿਦ ਸੈਂਕੜੇ ਮਹਿਮਾਨਾਂ ਨਾਲ ਇਮਾਮਬਾੜਾ ਕੱਲੂ ਮਰਹੂਮ ਪਹੁੰਚੇ ਅਤੇ ਟੀਵੀ ਸਕਰੀਨ 'ਤੇ ਸਭ ਦੇ ਸਾਹਮਣੇ ਆਨਲਾਈਨ ਵਿਆਹ ਕਰਵਾ ਲਿਆ।
ਇਹ ਵੀ ਪੜ੍ਹੋ - ਕਣਕ ਦੀ MSP 'ਚ 150 ਰੁਪਏ ਦਾ ਵਾਧਾ, ਮੋਦੀ ਸਰਕਾਰ ਦਾ ਕਿਸਾਨਾਂ ਨੂੰ ਵੱਡਾ ਤੋਹਫ਼ਾ
ਦੱਸ ਦੇਈਏ ਕਿ ਵਿਆਹ ਤੋਂ ਬਾਅਦ ਲਾੜੇ ਮੁਹੰਮਦ ਅੱਬਾਸ ਹੈਦਰ ਨੇ ਕੁੜੀ ਦੀ ਵਿਦਾਈ ਜਲਦੀ ਹੋਣ ਲਈ ਵੀਜ਼ਾ ਜਾਰੀ ਕਰਨ ਦੀ ਅਪੀਲ ਕੀਤੀ ਹੈ। ਭਾਜਪਾ ਦੇ ਐੱਮਐੱਲਸੀ ਬ੍ਰਿਜੇਸ਼ ਸਿੰਘ ਪ੍ਰੀਸ਼ੂ ਵੀ ਜ਼ਿਲ੍ਹੇ ਦੇ ਸਤਿਕਾਰਯੋਗ ਨਾਗਰਿਕਾਂ ਦੇ ਨਾਲ ਵਿਆਹ ਵਿੱਚ ਮੌਜੂਦ ਸਨ। ਸਾਰਿਆਂ ਨੇ ਲਾੜੇ ਦੇ ਪਿਤਾ ਨੂੰ ਵਿਆਹ ਦੀਆਂ ਵਧਾਈਆਂ ਦਿੱਤੀਆਂ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਇੱਕ ਵਾਰ ਫਿਰ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗੱਲਬਾਤ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ। ਇਸ ਨਾਲ ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਬਲਦੀ ਅੱਗ ਨਿਸ਼ਚਿਤ ਤੌਰ 'ਤੇ ਠੰਢੀ ਹੋ ਜਾਵੇਗੀ।
ਇਹ ਵੀ ਪੜ੍ਹੋ - ਵੱਡੀ ਖੁਸ਼ਖ਼ਬਰੀ! ਇਨ੍ਹਾਂ ਔਰਤਾਂ ਨੂੰ ਮਿਲੇਗਾ ਲਾਡਲੀ ਭੈਣ ਯੋਜਨਾ ਦਾ ਲਾਭ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਸ ਨੌਕਰੀ ਲਈ ਅੱਜ ਹੀ ਕਰੋ ਅਪਲਾਈ, ਮਿਲੇਗੀ 2,50,000 ਸੈਲਰੀ
NEXT STORY