ਨੈਸ਼ਨਲ ਡੈਸਕ : ਅਕਤੂਬਰ ਦਾ ਆਖ਼ਰੀ ਹਫ਼ਤਾ ਅਤੇ ਨਵੰਬਰ ਦਾ ਪਹਿਲਾ ਹਫ਼ਤਾ ਭਾਰਤ ਵਿੱਚ ਤਿਉਹਾਰਾਂ ਦਾ ਖ਼ਾਸ ਸਮਾਂ ਹੁੰਦਾ ਹੈ। ਇਸ ਸਮੇਂ ਦੌਰਾਨ ਵੱਖ-ਵੱਖ ਤਿਉਹਾਰ ਆਉਂਦੇ ਹਨ, ਜਿਹਨਾਂ ਦੀਆਂ ਤਿਆਰੀਆਂ ਵਿੱਚ ਲੋਕ ਹਮੇਸ਼ਾ ਰੁੱਝ ਜਾਂਦੇ ਹਨ। ਖ਼ਾਸ ਤੌਰ 'ਤੇ ਧਨਤੇਰਸ, ਛੋਟੀ ਦੀਵਾਲੀ (ਨਰਕ ਚਤੁਰਦਸ਼ੀ), ਵੱਡੀ ਦੀਵਾਲੀ (ਦੀਪਾਵਲੀ) ਅਤੇ ਭਾਈ ਦੂਜ, ਵਿਸ਼ਵਕਰਮਾ ਦਿਵਸ ਵਰਗੇ ਤਿਉਹਾਰਾਂ ਦਾ ਆਪਣੇ ਸੱਭਿਆਚਾਰ ਵਿੱਚ ਮਹੱਤਵਪੂਰਨ ਸਥਾਨ ਹੈ। ਆਓ ਜਾਣਦੇ ਹਾਂ ਇਨ੍ਹਾਂ ਤਿਉਹਾਰਾਂ ਦੀਆਂ ਛੁੱਟੀਆਂ ਦੀ ਸਥਿਤੀ ਅਤੇ ਹੋਰ ਜਾਣਕਾਰੀ ਬਾਰੇ।
ਇਹ ਵੀ ਪੜ੍ਹੋ - ਕਣਕ ਦੀ MSP 'ਚ 150 ਰੁਪਏ ਦਾ ਵਾਧਾ, ਮੋਦੀ ਸਰਕਾਰ ਦਾ ਕਿਸਾਨਾਂ ਨੂੰ ਵੱਡਾ ਤੋਹਫ਼ਾ
ਧਨਤੇਰਸ ਦਾ ਤਿਉਹਾਰ
ਹਰ ਸਾਲ ਮਨਾਇਆ ਜਾਣ ਵਾਲਾ ਧਨਤੇਰਸ ਦਾ ਤਿਉਹਾਰ ਇਸ ਵਾਰ 29 ਅਕਤੂਬਰ 2024 ਨੂੰ ਮਨਾਇਆ ਜਾਵੇਗਾ। ਇਹ ਤਿਉਹਾਰ ਦੀਵਾਲੀ ਤੋਂ ਪਹਿਲਾ ਆਉਂਦਾ ਹੈ ਅਤੇ ਇਸ ਨੂੰ ਧਨਤੇਰਸ ਵਜੋਂ ਜਾਣਿਆ ਜਾਂਦਾ ਹੈ। ਇਸ ਦਿਨ ਲੋਕ ਨਵੇਂ ਭਾਂਡੇ, ਸੋਨੇ-ਚਾਂਦੀ ਦੇ ਗਹਿਣੇ ਖਰੀਦਣ ਲਈ ਬਾਜ਼ਾਰਾਂ ਵਿੱਚ ਜਾਂਦੇ ਹਨ। ਬਹੁਤ ਸਾਰੇ ਰਾਜਾਂ ਵਿੱਚ ਇਸ ਦਿਨ ਦੀ ਛੁੱਟੀ ਹੁੰਦਾ ਹੈ। ਇਸਦਾ ਮਤਲਬ ਇਹ ਹੈ ਕਿ ਇਹ ਸਰਕਾਰੀ ਛੁੱਟੀ ਨਹੀਂ ਹੈ ਪਰ ਬਹੁਤ ਸਾਰੀਆਂ ਰਾਜ ਸਰਕਾਰਾਂ ਅਤੇ ਨਿੱਜੀ ਸੰਸਥਾਵਾਂ ਇਸ ਦਿਨ ਛੁੱਟੀ ਮਨਾ ਸਕਦੀਆਂ ਹਨ। ਇਸ ਲਈ ਜੇਕਰ ਤੁਸੀਂ ਧਨਤੇਰਸ 'ਤੇ ਛੁੱਟੀਆਂ ਮਨਾਉਣ ਦੀ ਯੋਜਨਾ ਬਣਾ ਰਹੇ ਹੋ, ਤਾਂ ਆਪਣੇ ਦਫ਼ਤਰ ਦੀ ਛੁੱਟੀ ਨੀਤੀ ਦੀ ਜਾਂਚ ਜ਼ਰੂਰ ਕਰੋ। ਇਸ ਦਿਨ ਬਾਜ਼ਾਰ ਖੁੱਲ੍ਹੇ ਰਹਿੰਦੇ ਹਨ, ਤਾਂਕਿ ਲੋਕ ਆਪਣੀ ਖਰੀਦਦਾਰੀ ਕਰ ਸਕਣ।
ਇਹ ਵੀ ਪੜ੍ਹੋ - ਵੱਡੀ ਖ਼ਬਰ : ਰੇਲ ਟਿਕਟ ਬੁਕਿੰਗ ਦੇ ਨਿਯਮਾਂ 'ਚ ਹੋਇਆ ਵੱਡਾ ਬਦਲਾਅ, 1 ਨਵੰਬਰ ਤੋਂ ਹੋਵੇਗਾ ਲਾਗੂ
ਛੋਟੀ ਦੀਵਾਲੀ (ਨਰਕ ਚਤੁਰਦਸ਼ੀ)
ਧਨਤੇਰਸ ਦੇ ਤਿਉਹਾਰ ਤੋਂ ਅਗਲੇ ਦਿਨ ਛੋਟੀ ਦੀਵਾਲੀ ਮਨਾਈ ਜਾਂਦੀ ਹੈ। ਇਸ ਵਾਰ ਛੋਟੀ ਦੀਵਾਲੀ 30 ਅਕਤੂਬਰ 2024 ਨੂੰ ਮਨਾਈ ਜਾਵੇਗੀ। ਇਸ ਨੂੰ ਨਰਕ ਚਤੁਰਦਸ਼ੀ ਵੀ ਕਿਹਾ ਜਾਂਦਾ ਹੈ। ਇਸ ਦਿਨ ਲੋਕ ਆਪਣੇ ਘਰਾਂ ਦੀ ਸਫਾਈ ਅਤੇ ਸਜਾਵਟ ਕਰਦੇ ਹਨ। ਕੁਝ ਰਾਜਾਂ ਵਿੱਚ ਇਸ ਦਿਨ ਇੱਕ ਵਿਕਲਪਿਕ ਛੁੱਟੀ ਵੀ ਹੋ ਸਕਦੀ ਹੈ। ਛੋਟੀ ਦੀਵਾਲੀ 'ਤੇ ਲੋਕ ਵਿਸ਼ੇਸ਼ ਪ੍ਰਾਰਥਨਾ ਕਰਦੇ ਹਨ ਅਤੇ ਇਸ ਤਿਉਹਾਰ ਨੂੰ ਆਪਣੇ ਪਿਆਰਿਆਂ ਨਾਲ ਮਨਾਉਂਦੇ ਹਨ। ਹਾਲਾਂਕਿ, ਇਹ ਨੋਟ ਕਰਨਾ ਮਹੱਤਵਪੂਰਨ ਹੈ ਕਿ ਸਰਕਾਰੀ ਅਦਾਰਿਆਂ ਵਿੱਚ ਕੋਈ ਛੁੱਟੀ ਨਹੀਂ ਹੈ ਪਰ ਕਈ ਨਿੱਜੀ ਅਦਾਰੇ ਇਸ ਦਿਨ ਛੁੱਟੀ ਦਾ ਐਲਾਨ ਕਰਨ ਦਾ ਫ਼ੈਸਲਾ ਕਰ ਸਕਦੇ ਹਨ।
ਇਹ ਵੀ ਪੜ੍ਹੋ - ਵੱਡੀ ਖੁਸ਼ਖ਼ਬਰੀ! ਇਨ੍ਹਾਂ ਔਰਤਾਂ ਨੂੰ ਮਿਲੇਗਾ ਲਾਡਲੀ ਭੈਣ ਯੋਜਨਾ ਦਾ ਲਾਭ
ਵੱਡੀ ਦੀਵਾਲੀ (ਦੀਪਾਵਲੀ)
ਵੱਡੀ ਦੀਵਾਲੀ, ਜਿਸ ਨੂੰ ਦੀਪਾਵਲੀ ਵੀ ਕਿਹਾ ਜਾਂਦਾ ਹੈ, ਇਸ ਵਾਰ 31 ਅਕਤੂਬਰ 2024 ਅਤੇ 1 ਨਵੰਬਰ ਨੂੰ ਆ ਰਹੀ ਹੈ। ਪਰ ਦੀਵਾਲੀ ਮਨਾਉਣ ਦਾ ਸਹੀ ਦਿਨ 1 ਨਵੰਬਰ, 2024 ਹੈ। ਇਹ ਦਿਨ ਸਭ ਤੋਂ ਮਹੱਤਵਪੂਰਨ ਹੁੰਦਾ ਹੈ, ਕਿਉਂਕਿ ਲੋਕ ਇਸ ਨੂੰ ਸਭ ਤੋਂ ਵੱਡੇ ਤਿਉਹਾਰ ਦੇ ਰੂਪ ਵਿਚ ਮਨਾਉਂਦੇ ਹਨ। ਦੀਵਾਲੀ ਦੀ ਰਾਤ ਲੋਕ ਆਪਣੇ ਘਰਾਂ ਵਿਚ ਦੀਵੇ ਜਗਾਉਂਦੇ ਹਨ, ਮਾਤਾ ਦੀ ਪੂਜਾ ਕਰਦੇ ਹਨ, ਪਟਾਕੇ ਚਲਾਉਂਦੇ ਹਨ, ਮਠਿਆਈਆਂ ਦਾ ਆਦਾਨ-ਪ੍ਰਦਾਨ ਕਰਦੇ ਹਨ। ਇਸ ਦਿਨ ਸਰਕਾਰੀ ਛੁੱਟੀ ਹੁੰਦਾ ਹੈ, ਜਿਸ ਕਾਰਨ ਸਾਰੇ ਸਰਕਾਰੀ ਅਤੇ ਨਿਜੀ ਦਫ਼ਤਰ, ਬੈਂਕ, ਕਾਲਜ ਅਤੇ ਸਕੂਲ ਬੰਦ ਰਹਿੰਦੇ ਹਨ। ਲੋਕ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਇਸ ਤਿਉਹਾਰ ਨੂੰ ਮਨਾਉਣ ਲਈ ਇਕੱਠੇ ਹੁੰਦੇ ਹਨ।
ਇਹ ਵੀ ਪੜ੍ਹੋ - ਸਾਵਧਾਨ! ਦਿੱਲੀ 'ਚ ਗੱਡੀ ਚਲਾਉਣੀ ਹੋਵੇਗੀ ਹੁਣ ਹੋਰ ਵੀ ਮਹਿੰਗੀ, ਜ਼ਰੂਰ ਪੜ੍ਹੋ ਇਹ ਖ਼ਬਰ
ਗੋਵਰਧਨ ਪੂਜਾ (2 ਨਵੰਬਰ 2024)
ਦੀਵਾਲੀ ਦੇ ਤਿਉਹਾਰ ਤੋਂ ਬਾਅਦ ਗੋਵਰਧਨ ਪੂਜਾ ਕੀਤੀ ਜਾਂਦੀ ਹੈ। ਇਸ ਦਿਨ ਭਗਵਾਨ ਕ੍ਰਿਸ਼ਨ ਦੁਆਰਾ ਗੋਵਰਧਨ ਪਹਾੜ ਨੂੰ ਚੁੱਕਣ ਦੀ ਕਥਾ ਨਾਲ ਸਬੰਧਤ ਪੂਜਾ ਕੀਤੀ ਜਾਂਦੀ ਹੈ। ਇਸ ਨੂੰ ਅੰਨਕੂਟ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਤਿਉਹਾਰ ਖ਼ਾਸ ਕਰਕੇ ਉੱਤਰੀ ਭਾਰਤ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਲੋਕ ਭਗਵਾਨ ਕ੍ਰਿਸ਼ਨ ਜੀ ਦੀ ਅਤੇ ਗੋਵਰਧਨ ਪੂਜਾ ਕਰਦੇ ਹਨ। ਇਸ ਦਿਨ ਸਰਕਾਰੀ ਛੁੱਟੀ ਹੁੰਦੀ ਹੈ। ਪੰਜਾਬ ਵਿਚ ਇਸ ਦਿਨ ਵਿਸ਼ਵਕਰਮਾ ਦਿਵਸ ਦੀ ਪੂਜਾ ਕੀਤੀ ਜਾਂਦੀ ਹੈ, ਜਿਸ ਦੀ ਛੁੱਟੀ ਹੁੰਦੀ ਹੈ। ਇਸ ਦਿਨ ਉੱਤਰ ਪ੍ਰਦੇਸ਼, ਰਾਜਸਥਾਨ, ਮੱਧ ਪ੍ਰਦੇਸ਼, ਗੁਜਰਾਤ, ਬਿਹਾਰ ਅਤੇ ਦਿੱਲੀ ਵਿੱਚ ਛੁੱਟੀ ਰਹੇਗੀ।
ਇਹ ਵੀ ਪੜ੍ਹੋ - 115 ਮਹੀਨਿਆਂ 'ਚ ਦੁੱਗਣਾ ਹੋ ਜਾਵੇਗਾ ਪੈਸਾ! ਇਸ ਸਕੀਮ ਨਾਲ ਮਿਲੇਗਾ ਵੱਧ ਵਿਆਜ
ਭਾਈ ਦੂਜ ਦਾ ਤਿਉਹਾਰ
ਇਸ ਵਾਰ ਭਾਈ ਦੂਜ ਦਾ ਤਿਉਹਾਰ 3 ਨਵੰਬਰ 2024 (ਐਤਵਾਰ) ਨੂੰ ਮਨਾਇਆ ਜਾਵੇਗਾ। ਇਸ ਦਿਨ ਭੈਣਾਂ ਆਪਣੇ ਭਰਾਵਾਂ ਦੀ ਲੰਬੀ ਉਮਰ ਅਤੇ ਖੁਸ਼ਹਾਲੀ ਦੀ ਕਾਮਨਾ ਕਰਦੀਆਂ ਹਨ। ਭਾਈ ਦੂਜ 'ਤੇ ਭੈਣਾਂ ਆਪਣੇ ਭਰਾਵਾਂ ਨੂੰ ਤਿਲਕ ਲਗਾਉਂਦੀਆਂ ਹਨ ਅਤੇ ਉਨ੍ਹਾਂ ਨੂੰ ਮਠਿਆਈਆਂ ਖਵਾਉਂਦੀਆਂ ਹਨ। ਇਸ ਦਿਨ ਐਤਵਾਰ ਹੋਣ ਕਾਰਨ ਹਰ ਪਾਸੇ ਹਫ਼ਤਾਵਾਰੀ ਛੁੱਟੀ ਰਹੇਗੀ। ਇਸ ਕਾਰਨ ਬੈਂਕ, ਸਕੂਲ ਅਤੇ ਕਾਲਜ ਬੰਦ ਰਹਿਣਗੇ। ਪਰਿਵਾਰ ਦੇ ਮੈਂਬਰ ਮਿਲ ਕੇ ਇਸ ਖਾਸ ਦਿਨ ਨੂੰ ਮਨਾਉਂਦੇ ਹਨ।
ਇਹ ਵੀ ਪੜ੍ਹੋ - '150000 ਰੁਪਏ ਦੇ ਫਿਰ ਕਰਾਂਗਾ ਪਿਓ ਦਾ ਅੰਤਿਮ ਸੰਸਕਾਰ', ਇਕੌਲਤੇ ਪੁੱਤ ਨੇ ਮਾਂ ਅੱਗੇ ਰੱਖੀ ਮੰਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤੇਜ਼ ਰਫ਼ਤਾਰ ਸਕਾਰਪੀਓ ਨੂੰ ਮਾਰੀ ਟੱਕਰ, ਜੋੜੇ ਦੀ ਮੌਤ; ਬੱਚੇ ਜ਼ਖ਼ਮੀ
NEXT STORY