ਚੇਨਈ (ਏਜੰਸੀ)- ਤਾਮਿਲਨਾਡੂ ਸਟੇਟ ਮਾਰਕੀਟਿੰਗ ਕਾਰਪੋਰੇਸ਼ਨ (TASMAC) ਨੇ ਪਾਰਦਰਸ਼ਤਾ ਅਤੇ ਕੰਮਕਾਜ 'ਚ ਸੁਧਾਰ ਕਰਨ ਦੇ ਮਕਸਦ ਨਾਲ 1 ਨਵੰਬਰ ਤੋਂ ਪਰਚੂਨ ਦੁਕਾਨਾਂ 'ਤੇ 1,000 ਰੁਪਏ ਤੋਂ ਵੱਧ ਦੀ ਸ਼ਰਾਬ ਦੀ ਖਰੀਦਦਾਰੀ ਲਈ ਡਿਜੀਟਲ ਭੁਗਤਾਨ ਲਾਜ਼ਮੀ ਕਰ ਦਿੱਤਾ ਹੈ। ਇਕ ਅਧਿਕਾਰਤ ਸਰਕੂਲਰ ਦਾ ਹਵਾਲਾ ਦਿੰਦੇ ਹੋਏ TASMAC ਦੇ ਇਕ ਸੀਨੀਅਰ ਅਧਿਕਾਰੀ ਨੇ ਮੰਗਲਵਾਰ ਨੂੰ ਕਿਹਾ ਕਿ ਰਾਜ 'ਚ ਫਿਲਹਾਲ ਸ਼ਰਾਬ ਦੀਆਂ 4,048 ਪਰਚੂਨ ਦੁਕਾਨਾਂ ਚੱਲ ਰਹੀਆਂ ਹਨ।
ਅਧਿਕਾਰੀ ਨੇ ਕਿਹਾ ਕਿ UPI, ਡੈਬਿਟ ਅਤੇ ਕ੍ਰੈਡਿਟ ਕਾਰਡ ਭੁਗਤਾਨ ਦੀ ਸਹੂਲਤ ਪਹਿਲਾਂ ਤੋਂ ਉਪਲਬਧ ਹੈ ਪਰ ਜ਼ਿਆਦਾਤਰ ਲੈਣ-ਦੇਣ ਅਜੇ ਵੀ ਨਕਦ 'ਚ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ,"ਰੋਜ਼ਾਨਾ ਵੱਡੀ ਮਾਤਰਾ 'ਚ ਨਕਦੀ ਸੰਭਾਲਣ ਨਾਲ ਦੁਕਾਨਾਂ ਦੇ ਸਟਾਫ ਨੂੰ ਕਈ ਸੰਚਾਲਨ ਚੁਣੌਤੀਆਂ ਪੈਦਾ ਕਰਦਾ ਹੈ। ਇਨ੍ਹਾਂ 'ਚ ਨਕਦੀ ਨੂੰ ਸੰਭਾਲਦੇ ਸਮੇਂ ਸੁਰੱਖਿਆ ਜ਼ੋਖਮ, ਹਿਸਾਬ-ਕਿਤਾਬ 'ਚ ਅੰਤਰ ਅਤੇ ਨਕਲੀ ਨੋਟਾਂ ਦਾ ਖ਼ਤਰਾ ਸ਼ਾਮਲ ਹੈ।''
ਅਧਿਕਾਰੀ ਨੇ ਕਿਹਾ ਕਿ ਰਾਜ ਪ੍ਰਸ਼ਾਸਨ ਨੂੰ ਵੱਧ ਤੋਂ ਵੱਧ ਪਰਚੂਨ ਕੀਮਤ (MRP) ਤੋਂ ਵੱਧ ਕੀਮਤ ਵਸੂਲਣ ਦੀਆਂ ਸ਼ਿਕਾਇਤਾਂ ਵਾਰ-ਵਾਰ ਮਿਲੀਆਂ ਹਨ। ਅਧਿਕਾਰੀ ਨੇ ਕਿਹਾ ਕਿ ਡਿਜੀਟਲ ਭੁਗਤਾਨ ਪ੍ਰਣਾਲੀ ਨੂੰ ਲਾਗੂ ਕਰਨ ਨਾਲ ਹਰੇਕ ਲੈਣ-ਦੇਣ ਦਾ ਸਮਾਂ ਅਤੇ ਰਕਮ ਰਿਕਾਰਡ ਕੀਤੀ ਹੋਵੇਗੀ, ਜਿਸ ਨਾਲ ਵੱਧ ਕੀਮਤ ਵਸੂਲਣ 'ਤੇ ਰੋਕ ਲਗਾਉਣ 'ਚ ਮਦਦ ਮਿਲੇਗੀ। ਉਨ੍ਹਾਂ ਅੱਗੇ ਕਿਹਾ ਕਿ ਵਿਕਰੀ ਤੋਂ ਹੋਣ ਵਾਲੀ ਕਮਾਈ ਸਿੱਧੇ ਅਧਿਕਾਰਤ ਬੈਂਕ ਖਾਤਿਆਂ 'ਚ ਜਮ੍ਹਾ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਡਿਜੀਟਲ ਭੁਗਤਾਨ ਦੀ ਜ਼ਰੂਰਤ ਨੂੰ ਪੜਾਅਵਾਰ ਲਾਗੂ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ 1 ਨਵੰਬਰ ਤੋਂ 1,000 ਰੁਪਏ ਤੋਂ ਵੱਧ ਦੀ ਕਿਸੇ ਵੀ ਖਰੀਦਦਾਰੀ ਲਈ UPI, ਡੈਬਿਟ ਕਾਰਡ ਜਾਂ ਕ੍ਰੈਡਿਟ ਕਾਰਡ ਵਰਗੇ ਡਿਜੀਟਲ ਸਾਧਨਾਂ ਰਾਹੀਂ ਭੁਗਤਾਨ ਕਰਨਾ ਪਵੇਗਾ। ਅਧਿਕਾਰੀ ਨੇ ਕਿਹਾ,"ਇਸ ਸੀਮਾ ਤੱਕ ਖਰੀਦਦਾਰੀ ਕਰਨ ਵਾਲੇ ਗਾਹਕਾਂ ਕੋਲ ਨਕਦ ਜਾਂ ਡਿਜੀਟਲ ਰੂਪ 'ਚ ਭੁਗਤਾਨ ਕਰਨ ਦਾ ਵਿਕਲਪ ਹੋਵੇਗਾ।" ਵਿਵਸਥਾ 'ਤੇ ਸਖਤ ਕੰਟਰੋਲ ਰੱਖਣ ਲਈ ਟਾਸਮੈਕ ਨੇ ਕਰਮਚਾਰੀਆਂ ਨੇ ਨਿੱਜੀ ਕਿਊਆਰ ਕੋਡ ਜਾਂ ਨਿੱਜੀ ਬੈਂਕ ਖਾਤਿਆਂ ਰਾਹੀਂ ਭੁਗਤਾਨ ਲੈਣ 'ਤੇ ਪਾਬੰਦੀ ਲਗਾ ਦਿੱਤੀ ਹੈ।''
ਉਨ੍ਹਾਂ ਕਿਹਾ ਕਿ ਨਵੇਂ ਨਿਯਮ ਦੀ ਉਲੰਘਣਾ ਕਰਨ ਵਾਲੇ ਕਰਮਚਾਰੀਆਂ ਵਿਰੁੱਧ ਸਖ਼ਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ। ਅਧਿਕਾਰੀ ਦੇ ਅਨੁਸਾਰ, ਦੁਕਾਨ ਸੁਪਰਵਾਈਜ਼ਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਹਰੇਕ ਖਰੀਦ ਲਈ ਕਾਗਜ਼ੀ ਬਿੱਲ ਜਾਰੀ ਕਰਨ ਅਤੇ ਅਧਿਕਾਰਤ ਪੁਆਇੰਟ-ਆਫ-ਸੇਲ (POS) ਮਸ਼ੀਨ 'ਤੇ ਲੈਣ-ਦੇਣ ਦੀ ਪੁਸ਼ਟੀ ਕਰਨ ਤੋਂ ਬਾਅਦ ਹੀ ਗਾਹਕਾਂ ਨੂੰ ਸ਼ਰਾਬ ਦੀਆਂ ਬੋਤਲਾਂ ਸੌਂਪਣ। ਉਨ੍ਹਾਂ ਕਿਹਾ ਕਿ ਨਿਯਮਾਂ ਦੀ ਜਾਣਕਾਰੀ ਦੇਣ ਲਈ ਸਾਰੀਆਂ ਦੁਕਾਨਾਂ 'ਤੇ ਦੋ-ਬਾਈ-ਤਿੰਨ ਫੁੱਟ ਦੇ ਸੂਚਨਾ ਬੋਰਡ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਬੰਧਕਾਂ ਨੂੰ ਪੀਓਐੱਸ ਮਸ਼ੀਨਾਂ ਦੀ ਜਾਂਚ ਕਰਨ, ਨੈੱਟਵਰਕ ਕਨੈਕਟੀਵਿਟੀ ਨੂੰ ਯਕੀਨੀ ਬਣਾਉਣ ਅਤੇ ਨਵੀਂ ਪ੍ਰਣਾਲੀ ਦੇ ਲਾਗੂਕਰਨ ਦੀ ਨਿਗਰਾਨੀ ਲਈ ਹਫਤਾਵਾਰੀ ਸਮੀਖਿਆਵਾਂ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
IT ਵਿਭਾਗ ਦੀ ਸਖ਼ਤੀ, ਟੈਕਸਦਾਤਿਆਂ ਕੋਲੋਂ ਵਿਦੇਸ਼ਾਂ 'ਚ ਅਣ-ਐਲਾਨੀਆਂ ਜਾਇਦਾਦਾਂ ਦਾ ਮੰਗਿਆ ਵੇਰਵਾ
NEXT STORY