ਮੁੰਬਈ — ਪੰਜਾਬ ਐਂਡ ਮਹਾਰਾਸ਼ਟਰ ਕਾਪਰੇਟਿਵ ਬੈਂਕ(Punjab and Maharashtra Cooperative Bank, PMC Bank) ਦੇ ਗਾਹਕ ਹੁਣ 6 ਮਹੀਨੇ 'ਚ ਸਿਰਫ 1 ਹਜ਼ਾਰ ਰੁਪਏ ਹੀ ਆਪਣੇ ਖਾਤੇ ਵਿਚੋਂ ਕਢਵਾ ਸਕਦੇ ਹਨ। ਬੈਂਕ ਵਲੋਂ ਆਪਣੇ ਖਾਤਾਧਾਰਕਾਂ ਨੂੰ ਇਹ ਮੈਸੇਜ ਭੇਜਿਆ ਗਿਆ ਹੈ। ਇਸ ਦੇ ਨਾਲ ਹੀ ਬੈਂਕ ਸ਼ਾਖਾ ਦੇ ਬਾਹਰ ਵੀ ਇਹ ਨਿਰਦੇਸ਼ ਲਿਖ ਦਿੱਤਾ ਗਿਆ ਹੈ। ਇਸ ਤੋਂ ਬਾਅਦ ਮੁੰਬਈ 'ਚ ਬੈਂਕ ਦੀ ਸ਼ਾਖਾ ਦੇ ਸਾਹਮਣੇ ਜ਼ੋਰਦਾਰ ਹੰਗਾਮਾ ਸ਼ੁਰੂ ਹੋ ਗਿਆ ਹੈ। ਮੀਡੀਆ ਰਿਪੋਰਟਸ ਮੁਤਾਬਕ ਬੇਨਿਯਮੀਆਂ ਵਰਤਣ ਦੇ ਦੋਸ਼ 'ਚ ਭਾਰਤੀ ਰਿਜ਼ਰਵ ਬੈਂਕ ਨੇ ਮੁੰਬਈ ਸਥਿਤ ਪੰਜਾਬ ਐਂਡ ਮਹਾਰਾਸ਼ਟਰ ਸਹਿਕਾਰੀ ਬੈਂਕ(Punjab and Maharashtra Cooperative Bank, PMC Bank) 'ਤੇ 6 ਮਹੀਨੇ ਲਈ ਪਾਬੰਦੀ ਲਗਾ ਦਿੱਤੀ ਹੈ। ਬੈਂਕ 'ਤੇ ਖਰਾਬ ਕਾਰਪੋਰੇਟ ਗਵਰਨੈੱਸ ਨੂੰ ਲੈ ਕੇ ਸਵਾਲ ਉੱਠ ਚੁੱਕੇ ਹਨ। ਪਰ RBI ਨੇ ਸਾਫ ਕਿਹਾ ਹੈ ਕਿ PMC Bank ਬੈਂਕ ਦਾ ਲਾਇਸੈਂਸ ਰੱਦ ਨਹੀਂ ਹੋਵੇਗਾ।
6 ਮਹੀਨੇ 'ਚ 1,000 ਰੁਪਏ ਹੀ ਕਢਵਾ ਸਕਣਗੇ ਗਾਹਕ
ਰਿਜ਼ਰਵ ਬੈਂਕ ਵਲੋਂ ਜਾਰੀ ਨਿਰਦੇਸ਼ਾਂ 'ਚ ਕਿਹਾ ਗਿਆ ਹੈ ਕਿ ਬੈਂਕ ਬੈਂਕਿੰਗ ਰੈਗੂਲੇਸ਼ਨ ਦੀ ਧਾਰਾ 35 ਏ ਦੇ ਸਬ ਸੈਕਸ਼ਨ 1 ਦੇ ਤਹਿਤ ਬੈਂਕ 'ਤੇ ਲੋਨ ਜਾਰੀ ਕਰਨ ਅਤੇ ਕਾਰੋਬਾਰ ਨੂੰ ਲੈ ਕੇ ਪੂਰੀ ਤਰ੍ਹਾਂ ਨਾਲ ਰੋਕ ਲਗਾ ਦਿੱਤੀ ਗਈ ਹੈ। PMC Bank ਦੇ ਸਾਰੇ ਲੈਣ-ਦੇਣ 'ਤੇ ਨਜ਼ਰ ਰੱਖਣ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਹੁਣ ਮੁੰਬਈ ਸਥਿਤ PMC ਬੈਂਕ ਨੂੰ ਬੈਂਕਿੰਗ ਨਾਲ ਸੰਬੰਧਿਤ ਲੈਣ-ਦੇਣ ਕਰਨ ਤੋਂ ਪਹਿਲਾਂ ਰਿਜ਼ਰਵ ਬੈਂਕ ਤੋਂ ਲਿਖਤ 'ਚ ਮਨਜ਼ੂਰੀ ਲੈਣੀ ਪਵੇਗੀ। ਇਸ ਦਾ ਅਸਰ ਖਾਤਾ ਧਾਰਕਾਂ 'ਤੇ ਵੀ ਪੈਣ ਵਾਲਾ ਹੈ।
ਹੁਣ PMC Bank ਰਿਜ਼ਰਵ ਬੈਂਕ ਦੀ ਮਨਜ਼ੂਰੀ ਦੇ ਬਿਨਾਂ ਕੋਈ ਵੀ ਲੋਨ ਮਨਜ਼ੂਰ ਜਾਂ ਅੱਗੇ ਨਹੀਂ ਵਧਾਇਆ ਜਾ ਸਕੇਗਾ। ਇਸ ਦੇ ਨਾਲ ਹੀ ਬੈਂਕ ਆਪਣੀ ਮਰਜ਼ੀ ਨਾਲ ਕਿਤੇ ਨਿਵੇਸ਼ ਵੀ ਨਹੀਂ ਕਰ ਸਕਦਾ। ਹਾਲਾਂਕਿ ਕਰਮਚਾਰੀਆਂ ਦੀ ਸੈਲਰੀ ਵਰਗੇ ਬਹੁਤ ਜ਼ਰੂਰੀ ਲੈਣ-ਦੇਣ ਵਰਗੀਆਂ ਜ਼ਰੂਰੀ ਚੀਜ਼ਾਂ 'ਚ ਛੋਟ ਦਿੱਤੀ ਗਈ ਹੈ।
ਰਾਜਸਥਾਨ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਸਿੱਖ ਸਮਾਜ 'ਚ ਰੋਸ
NEXT STORY