ਅਕੋਲਾ (ਭਾਸ਼ਾ)– ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਜਯੰਤੀ ਦੇ ਮੌਕੇ ’ਤੇ 19 ਨਵੰਬਰ ਨੂੰ ਭਾਰਤ ਜੋੜੋ ਯਾਤਰਾ ’ਚ ਕਾਂਗਰਸ ਨੇਤਾ ਰਾਹੁਲ ਗਾਂਧੀ ਨਾਲ ਸਿਰਫ ਔਰਤਾਂ ਹੀ ਚੱਲਣਗੀਆਂ। ਪਾਰਟੀ ਦੇ ਸੀਨੀਅਰ ਨੇਤਾ ਜੈਰਾਮ ਰਮੇਸ਼ ਨੇ ਵੀਰਵਾਰ ਨੂੰ ਇਹ ਜਾਣਕਾਰ ਦਿੱਤੀ। ਭਾਰਤ ਜੋੜੋ ਯਾਤਰਾ 7 ਨਵੰਬਰ ਨੂੰ ਮਹਾਰਾਸ਼ਟਰ ਪਹੁੰਚੀ ਸੀ ਅਤੇ ਸੂਬੇ ਦੇ ਵੱਖ-ਵੱਖ ਹਿੱਸਿਆਂ ’ਚੋਂ ਲੰਘ ਰਹੀ ਹੈ। ਨਾਂਦੇੜ ਤੋਂ ਮਹਾਰਾਸ਼ਟਰ ’ਚ ਦਾਖਲ ਹੋਣ ਤੋਂ ਬਾਅਦ ਪੈਦਲ ਯਾਤਰਾ ਹੁਣ ਤੱਕ ਹਿੰਗੋਲੀ ਅਤੇ ਵਾਸ਼ਿਮ ਜ਼ਿਲਿਆਂ ’ਚੋਂ ਲੰਘ ਚੁੱਕੀ ਹੈ ਅਤੇ ਅਕੋਲਾ ਤੇ ਬੁਲਢਾਣਾ ਜ਼ਿਲਿਆਂ ’ਚੋਂ ਲੰਘਣ ਤੋਂ ਬਾਅਦ 20 ਨਵੰਬਰ ਨੂੰ ਮੱਧ ਪ੍ਰਦੇਸ਼ ’ਚ ਦਾਖਲ ਹੋਵੇਗੀ।
ਰਮੇਸ਼ ਨੇ ਅਕੋਲਾ ਜ਼ਿਲੇ ਦੇ ਵਾਡੇਗਾਓਂ ’ਚ ਕਿਹਾ ਕਿ 19 ਨਵੰਬਰ ਨੂੰ ਸਾਬਕਾ ਪ੍ਰਧਾਨ ਮੰਤਰੀ ਦੀ ਜਯੰਤੀ ਦੇ ਮੌਕੇ ’ਤੇ ਸਿਰਫ ਔਰਤਾਂ ਰਾਹੁਲ ਗਾਂਧੀ ਨਾਲ ਪੈਦਲ ਯਾਤਰਾ ਕਰਣਗੀਆਂ। ਯਾਤਰਾ ਦੇ ਦੋਵੇਂ ਸੈਸ਼ਨਾਂ ’ਚ ਕਾਂਗਰਸ ਪਾਰਟੀ ਅਤੇ ਉਸ ਨਾਲ ਜੁੜੀਆਂ ਸ਼ਾਖਾਵਾਂ ਦੀਆਂ ਮਹਿਲਾ ਕਾਰਕੁੰਨ ਹਿੱਸਾ ਲੈਣਗੀਆਂ। ਮਹਾਰਾਸ਼ਟਰ ਦੇ ਦੇਸ਼ ਦੇ ਹੋਰ ਹਿੱਸਿਆਂ ਤੋਂ ਪਾਰਟੀਆਂ ਦੀਆਂ ਮਹਿਲਾਂ ਕਾਰਕੁੰਨ ਵੀ ਉਸ ਦਿਨ ਪੈਦਲ ਯਾਤਰਾ ’ਚ ਸ਼ਾਮਲ ਹੋਣਗੀਆਂ।
ਭਾਰਤ ਜੋੜੋ ਯਾਤਰਾ 'ਚ ਰਾਹੁਲ ਨਾਲ ਸ਼ਾਮਲ ਹੋਏ ਤੂਸ਼ਾਰ ਗਾਂਧੀ, ਕਾਂਗਰਸ ਨੇ ਇਸ ਨੂੰ ਦੱਸਿਆ 'ਇਤਿਹਾਸਕ'
NEXT STORY