ਭੋਪਾਲ- ਆਪਰੇਸ਼ਨ ਸਿੰਦੂਰ ਨੂੰ ਅੱਤਵਾਦੀਆਂ ਖ਼ਿਲਾਫ਼ ਹੁਣ ਤੱਕ ਦੀ ਸਭ ਤੋਂ ਵੱਡੀ ਅਤੇ ਸਭ ਤੋਂ ਸਫ਼ਲ ਮੁਹਿੰਮ ਦੱਸਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਕ ਵਾਰ ਮੁੜ ਬਿਨਾਂ ਕਿਸੇ ਦਾ ਨਾਂ ਲਏ ਪਾਕਿਸਤਾਨ ਨੂੰ ਸਖ਼ਤ ਸ਼ਬਦਾਂ 'ਚ ਚੁਣੌਤੀ ਦਿੰਦੇ ਹੋਏ ਕਿਹਾ ਕਿ ਜੇਕਰ ਤੁਸੀਂ ਗੋਲੀ ਚਲਾਓਗੇ ਤਾਂ ਮੰਨ ਕੇ ਚੱਲੋ ਕਿ ਗੋਲੀ ਦਾ ਜਵਾਬ ਗੋਲੇ ਨਾਲ ਦਿੱਤਾ ਜਾਵੇਗਾ। ਸ਼੍ਰੀ ਮੋਦੀ ਇੱਥੇ ਦੇਵੀ ਅਹਿਲਿਆਬਾਈ ਹੋਲਕਰ ਦੀ 300ਵੀਂ ਜਯੰਤੀ ਮੌਕੇ ਮਹਿਲਾ ਸਸ਼ਕਤੀਕਰਨ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ। ਸਮਾਰੋਹ 'ਚ ਰਾਜਪਾਲ ਮੰਗੁਭਾਈ ਪਟੇਲ, ਮੁੱਖ ਮੰਤਰੀ ਡਾ. ਮੋਹਨ ਯਾਦਵ ਅਤੇ ਭਾਜਪਾ ਪ੍ਰਦੇਸ਼ ਪ੍ਰਧਾਨ ਅਤੇ ਸੰਸਦ ਮੈਂਬਰ ਵਿਸ਼ਨੂੰਦੱਤ ਸ਼ਰਮਾ ਵਿਸ਼ੇਸ਼ ਰੂਪ ਨਾਲ ਮੌਜੂਦ ਸਨ।
ਗੋਲੀ ਦਾ ਜਵਾਬ ਗੋਲੇ ਨਾਲ ਦਿੱਤਾ ਜਾਵੇਗਾ
ਇਸ ਦੌਰਾਨ ਸ਼੍ਰੀ ਮੋਦੀ ਨੇ ਮਹਿਲਾ ਸਸ਼ਕਤੀਕਰਨ ਨੂੰ ਰਾਸ਼ਟਰ ਸੁਰੱਖਿਆ ਨਾਲ ਕਈ ਵਾਰ ਜੋੜਿਆ। ਉਨ੍ਹਾਂ ਕਿਹਾ ਕਿ ਭਾਰਤ ਸੰਸਕ੍ਰਿਤੀ ਅਤੇ ਸੰਸਕਾਰਾਂ ਦਾ ਦੇਸ਼ ਹੈ। ਸਿੰਦੂਰ ਨਾਰੀ ਸ਼ਕਤੀ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਭਾਰਤ ਦਾ ਇਕ-ਇਕ ਨਾਗਰਿਕ ਅਤੇ 140 ਕਰੋੜ ਦੇਸ਼ ਵਾਸੀਆਂ ਦੀ ਬੁਲੰਦ ਆਵਾਜ਼ ਕਹਿ ਰਹੀ ਹੈ ਕਿ ਜੇਕਰ ਤੁਸੀਂ ਗੋਲੀ ਚਲਾਓਗੇ ਤਾਂ ਮੰਨ ਕੇ ਚੱਲੋ ਕਿ ਗੋਲੀ ਦਾ ਜਵਾਬ ਗੋਲੇ ਨਾਲ ਦਿੱਤਾ ਜਾਵੇਗਾ। ਸ਼੍ਰੀ ਮੋਦੀ ਨੇ ਕਿਹਾ ਕਿ ਸਰਹੱਦੀ ਸੁਰੱਖਿਆ ਫ਼ੋਰਸ (ਬੀਐੱਸਐੱਫ) ਦੀ ਇਸ ਪੂਰੀ ਮੁਹਿੰਮ 'ਚ ਵੱਡੀ ਭੂਮਿਕਾ ਰਹੀ ਹੈ। ਜੰਮੂ ਤੋਂ ਲੈ ਕੇ ਰਾਜਸਥਾਨ ਅਤੇ ਗੁਜਰਾਤ ਤੱਕ ਦੀ ਸਰਹੱਦ 'ਤੇ ਵੱਡੀ ਗਿਣਤੀ 'ਚ ਬੇਟੀਆਂ ਨੇ ਮੋਰਚਾ ਸੰਭਿਲਾ ਅਤੇ ਦੁਸ਼ਮਣਾਂ ਦੀਆਂ ਚੌਕੀਆਂ ਉਡਾਣ ਤੱਕ ਉਨ੍ਹਾਂ ਨੇ ਸ਼ਾਨਦਾਰ ਬਹਾਦਰੀ ਦਿਖਾਈ।
ਦੇਸ਼ ਧੀਆਂ ਦੀ ਬਹਾਦਰੀ 'ਤੇ ਭਰੋਸਾ ਕਰ ਰਿਹਾ ਹੈ
ਪੀ.ਐੱਮ. ਮੋਦੀ ਨੇ ਕਿਹਾ ਕਿ ਸਕੂਲ ਤੋਂ ਲੈ ਕੇ ਯੁੱਧ ਦੇ ਮੈਦਾਨ ਤੱਕ, ਦੇਸ਼ ਧੀਆਂ ਦੀ ਬਹਾਦਰੀ 'ਤੇ ਭਰੋਸਾ ਕਰ ਰਿਹਾ ਹੈ। ਫ਼ੌਜ ਨੇ ਪਹਿਲੀ ਵਾਰ ਸੈਨਿਕ ਸਕੂਲਾਂ ਦੇ ਦਰਵਾਜ਼ੇ ਧੀਆਂ ਲਈ ਖੋਲ੍ਹੇ ਹਨ। 2014 ਤੋਂ ਪਹਿਲੇ ਨੈਸ਼ਨਲ ਕੈਡੇਟ ਕੋਰ (ਐੱਨਸੀਸੀ) 'ਚ ਸਿਰਫ਼ 25 ਫੀਸਦੀ ਕੁੜੀਆਂ ਹੁੰਦੀਆਂ ਸਨ, ਜੋ ਅੱਜ 50 ਫੀਸਦੀ ਹਨ। ਉਨ੍ਹਾਂ ਕਿਹਾ ਕਿ ਕੱਲ੍ਹ ਦੇ ਦਿਨ ਦੇਸ਼ 'ਚ ਇਕ ਹੋਰ ਇਤਿਹਾਸ ਬਣਿਆ ਹੈ। ਨੈਸ਼ਨਲ ਡਿਫੈਂਸ ਅਕੈਡਮੀ (ਐੱਨਡੀਏ) 'ਚ ਮਹਿਲਾ ਕੈਡੇਟ ਦਾ ਪਹਿਲਾ ਬੈਚ ਪਾਸ ਆਊਟ ਹੋਇਆ ਹੈ। ਹੁਣ ਫ਼ੌਜ, ਜਲ ਸੈਨਾ ਅਤੇ ਹਵਾਈ ਫ਼ੌਜ 'ਚ ਕੁੜੀਆਂ ਮੋਹਰੀ ਮੋਰਚੇ 'ਤੇ ਤਾਇਨਾਤ ਹੋ ਰਹੀਆਂ ਹਨ। ਫਾਈਟਰ ਪਲੇਨ ਤੋਂ ਲੈ ਕੇ ਆਈ.ਐੱਨ.ਐੱਸ. ਵਿਕਰਾਂਤ ਤੱਕ ਔਰਤਾਂ ਬਹਾਦਰੀ ਦਿਖਾ ਰਹੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਿਆਨਕ ਹਾਦਸਾ: ਟਰੈਕਟਰ-ਟਰਾਲੀ ਤੇ ਕਾਰ ਦੀ ਜ਼ਬਰਦਸਤ ਟੱਕਰ 'ਚ 3 ਲੋਕਾਂ ਦੀ ਮੌਤ
NEXT STORY